In Chandigarh people : ਚੰਡੀਗੜ੍ਹ : ਐਤਵਾਰ ਨੂੰ ਇੱਕ ਵਾਰ ਫਿਰ ਸ਼ਹਿਰ ‘ਚ ਪਾਰਾ ਵਧਣ ਨਾਲ ਲੋਕ ਗਰਮੀ ਤੇ ਉਮਸ ਨਾਲ ਬੇਹਾਲ ਹੋ ਗਏ ਹਨ। ਸੋਮਵਾਰ ਤੋਂ ਸ਼ਹਿਰ ਦੇ ਤਾਪਮਾਨ ‘ਚ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਦੇ ਨਿਦੇਸ਼ਕ ਸੁਰਿੰਦਰਪਾਲ ਸ਼ਰਮਾ ਨੇ ਇਹ ਸ਼ੰਕਾ ਪ੍ਰਗਟਾਈ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਤਾਪਮਾਨ ਹੋਰ ਵੱਧ ਕੇ 37 ਡਿਗਰੀ ਤੱਕ ਜਾ ਸਕਦਾ ਹੈ। ਅਜੇ ਮਾਨਸੂਨ ਵੀ ਕਮਜ਼ੋਰ ਹੈ ਅਜਿਹੇ ‘ਚ ਮੀਂਹ ਦੇ ਪੈਣ ਦੀ ਸੰਭਾਵਨਾ ਵੀ ਘੱਟ ਹੈ।
ਐਤਵਾਰ ਨੂੰ ਵੀ ਸ਼ਹਿਰ ‘ਚ ਹੀ ਤੇਜ਼ ਧੁੱਪ ਨਿਕਲੀ ਰਹੀ। ਉਮਸ ਵਧਣ ਨਾਲ ਲੋਕ ਗਰਮੀ ਤੇ ਪਸੀਨੇ ਨਾਲ ਬੇਹਾਲ ਦਿਖਾਈ ਦਿੱਤੇ। ਆਪਣੇ ਘਰਾਂ ਅੰਦਰ ਹੀ ਵੜੇ ਰਹੇ ਅਤੇ ਕੂਲਰ ਦੇ ਏ. ਸੀ. ਅੱਗੇ ਬੈਠ ਕੇ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਰਹੇ। ਸਵੇਰ ਸਮੇਂ ਵੀ ਲੋਕ ਸੁਖਨਾ ਲੇਕ ਤੇ ਪਾਰਕਾਂ ‘ਚ ਘੱਟ ਹੀ ਦਿਖਾਈ ਦਿੱਤੇ। ਆਮ ਦਿਨਾਂ ‘ਚ ਐੈਤਵਾਰ ਦੀ ਛੁੱਟੀ ‘ਤੇ ਇਥੇ ਕਾਫੀ ਭੀੜ ਹੁੰਦੀ ਹੈ। ਸਤੰਬਰ ਮਹੀਨਾ ਅੱਧਾ ਲੰਘ ਚੁੱਕਿਆ ਹੈ ਪਰ ਅਜੇ ਤੱਕ ਸਿਰਫ ਦੋ ਵਾਰ ਮੀਂਹ ਪਿਆ ਹੈ। 4 ਸਤੰਬਰ ਨੂੰ 3.6 ਐੱਮ. ਐੱਮ. ਅਤੇ 7 ਸਤੰਬਰ ਨੂੰ 1.8 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। ਮੌਸਮ ਮਹਿਕਮੇ ਦੇ ਅੰਕੜੇ ਦੇਖੀਏ ਤਾਂ ਸ਼ਹਿਰ ‘ਚ ਪਿਛਲੇ ਸਾਲ ਸਤੰਬਰ ‘ਚ 120.5 ਐੱਮ. ਐੱਮ. ਮੀਂਹ ਪਿਆ ਸੀ ਪਰ ਇਸ ਵਾਰ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ।
ਗਰਮੀ ਤੇ ਹੁਮਸ ਕਾਰਨ ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹਨ ਅਤੇ ਬਾਜ਼ਾਰਾਂ ‘ਚ ਵੀ ਰੌਣਕ ਨਹੀਂ ਹੈ। ਸਵੇਰੇ 10 ਵਜੇ ਹੀ ਸ਼ਹਿਰ ਦਾ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਾਮ ਤਕ ਇਸ ‘ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਕਈ ਦਿਨ ਤੋਂ ਪਾਰਾ 36 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਅਤੇ ਸਤੰਬਰ ‘ਚ ਵੀ ਜੂਨ ਵਰਗੀ ਤਪਿਸ਼ ਮਹਿਸੂਸ ਹੋ ਰਹੀ ਹੈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ।