rahul gandhi targets centre says: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਦੇ ਉਸ ਬਿਆਨ ‘ਤੇ ਹਮਲਾ ਬੋਲਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸਾਰਿਆਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਹੁਣ, ਇਸ ਬਿਆਨ ‘ਤੇ ਪਲਟਵਾਰ ਕਰਦਿਆਂ, ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਭਾਰਤ ਕਿੰਨੇ ਹੋਰ ‘ਐਕਟ ਆਫ਼ ਮੋਦੀ’ ਨੂੰ ਸਹਿਣ ਕਰੇਂਗਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, “ਮੋਦੀ ਸਰਕਾਰ ਦਾ ਅੰਨ੍ਹਾ ਘਮੰਡ, ਦੇਸ਼ ਦੀ ਦੁਰਦਸ਼ਾ ਲਈ ਕਦੇ ਰੱਬ ਨੂੰ ‘ਤੇ ਕਦੇ ਦੇਸ਼ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਪਰ ਆਪਣੀਆਂ ਖ਼ੁਦ ਦੀਆ ਗਲਤ ਨੀਤੀਆਂ ਅਤੇ ਦੁਰਾਚਾਰ ਨੂੰ ਨਹੀਂ। ਦੇਸ਼ ਕਿੰਨੇ ਹੋਰ #ActOfModi ਝਲੇਂਗਾ?”
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਅਜੇ ਵੀ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਵਿਰੋਧੀ ਧਿਰ ਇਸ ਬਾਰੇ ਕੇਂਦਰ ਸਰਕਾਰ ‘ਤੇ ਹਮਲਾ ਕਰ ਰਹੀ ਹੈ। ਇਸ ਤੋਂ ਪਹਿਲਾ ਡਾਕਟਰ ਹਰਸ਼ਵਰਧਨ ਨੇ ਕਿਹਾ ਸੀ ਕਿ ਲੋਕਾਂ ਦੇ ਗੈਰ ਜ਼ਿੰਮੇਵਾਰਾਨਾ ਵਤੀਰੇ ਕਾਰਨ ਕੋਰੋਨਾ ਵੱਧ ਰਿਹਾ ਹੈ।