India reports 83347 new cases: ਹਰ ਦਿਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ ਲੱਖਾਂ ਦੇ ਅੰਕੜੇ ਨੂੰ ਛੂਹ ਰਹੇ ਹਨ। ਕਈ ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ ਆ ਰਹੇ ਕੋਰੋਨਾ ਕੇਸਾਂ ਕਾਰਨ ਕੁੱਲ ਮਾਮਲੇ 56 ਲੱਖ ਨੂੰ ਪਾਰ ਕਰ ਗਏ ਹਨ। 23 ਸਤੰਬਰ ਤੱਕ ਯਾਨੀ ਕਿ ਬੁੱਧਵਾਰ ਸਵੇਰ ਤੱਕ ਪਿਛਲੇ 24 ਘੰਟਿਆਂ ਵਿੱਚ 83,527 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ, ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਵੇਂ ਸੰਕਰਮਿਤ ਮਰੀਜ਼ਾਂ ਨਾਲੋਂ ਜ਼ਿਆਦਾ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 56,46,010 ਕੇਸ ਹਨ । ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 45 ਲੱਖ ਨੂੰ ਪਾਰ ਕਰ ਗਈ ਹੈ । ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 1085 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਹੁਣ ਤੱਕ ਇਸ ਵਾਇਰਸ ਕਾਰਨ 90,020 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ 24 ਘੰਟਿਆਂ ਵਿੱਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ 89,746 ਹੈ, ਜਦੋਂ ਕਿ ਹੁਣ ਤੱਕ ਕੁੱਲ 45,87,613 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਦੀ ਰਿਕਵਰੀ ਦੀ ਦਰ 81.25% ‘ਤੇ ਚੱਲ ਰਹੀ ਹੈ। ਕਿਰਿਆਸ਼ੀਲ ਮਰੀਜ਼ਾਂ ਦੀ ਕੁੱਲ ਸੰਖਿਆ 17.15% ਯਾਨੀ 9,68,377 ਹੈ। ਵਾਇਰਸ ਦੀ ਮੌਤ ਦਰ ਇਸ ਸਮੇਂ 1.59% ਤੇ ਚੱਲ ਰਹੀ ਹੈ। ਉੱਥੇ ਹੀ ਸਕਾਰਾਤਮਕਤਾ ਦਰ 8.75% ‘ਤੇ ਆ ਗਈ ਹੈ। ICMR ਵੱਲੋਂ ਪਿਛਲੇ 24 ਘੰਟਿਆਂ ਵਿੱਚ 9,53,683 ਟੈਸਟ ਹੋਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕੁੱਲ ਟੈਸਟਾਂ ਦੀ ਸੰਖਿਆ 6,62,79,462 ਹੋ ਗਈ ਹੈ।
ਦੱਸ ਦੇਈਏ ਕਿ ਸਿਰਫ ਸਤੰਬਰ ਮਹੀਨੇ ਵਿੱਚ ਹੀ 20,24,765 ਨਵੇਂ ਕੇਸ ਸਾਹਮਣੇ ਆਏ ਹਨ। ਇਸ ਮਹੀਨੇ ਵਿੱਚ ਹੁਣ ਤੱਕ ਕੁੱਲ 18,12,812 ਲੋਕ ਠੀਕ ਹੋ ਚੁੱਕੇ ਹਨ। ਸਤੰਬਰ ਵਿੱਚ 25,551 ਲੋਕਾਂ ਦੀ ਮੌਤ ਹੋ ਗਈ ਹੈ। 2 ਸਤੰਬਰ ਤੋਂ ਲੈ ਕੇ ਹੁਣ ਤੱਕ ਹਰ ਰੋਜ਼ 1000 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰ ਤੱਕ 74,903 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 1,053 ਮੌਤਾਂ ਹੋਈਆਂ । ਪਰ ਇੱਕ ਵਾਰ ਫਿਰ ਬੁੱਧਵਾਰ ਨੂੰ ਨਵੇਂ ਮਾਮਲੇ 80 ਹਜ਼ਾਰ ਨੂੰ ਪਾਰ ਕਰ ਗਏ ਹਨ।