Helpline numbers issued : ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਕਾਰਨ ਜਿਨ੍ਹਾਂ ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਨੇ ਹੈਲਪ ਡੈਸਕ ਨੰਬਰ ਜਾਰੀ ਕੀਤਾ ਹੈ ਤਾਂ ਜੋ ਹੋਮ ਆਈਸੋਲੇਸ਼ਨ ‘ਚ ਰੱਖੇ ਗਏ ਲੋਕ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰਕੇ ਕੋਰੋਨਾ ਨਾਲ ਜਲਦੀ ਠੀਕ ਹੋਣ ਨਾਲ ਸਬੰਧਤ ਹੈਲਥੀ ਟਿਪਸ ਜਾਂ ਫਿਰ ਡਾਕਟਰੀ ਸਲਾਹ ਵੀ ਲੈ ਸਕਦੇ ਹਨ।
ਗੌਰਮਿੰਟ ਮਲਟੀ ਸਪੈਸ਼ਲਿਸਟੀ ਹਾਸਪੀਟਲ (GMCH) ਸੈਕਟਰ-16 ‘ਚ ਸੈਕਟਰ-1 ਤੋਂ 16 ਤੱਕ ‘ਚ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਲੋਕ ਸੰਪਰਕ ਕਰ ਸਕਦੇ ਹਨ। ਇਸ ਲੀ ਲੋਕ 0172-2752038 ਜਾਂ ਫਿਰ 9779558282 ‘ਤੇ ਸੰਪਰਕ ਕਰਕੇ ਰੈਪਿਡ ਰਿਸਪਾਂਸ ਟੀਮ ਨਾਲ ਸੰਪਰਕ ਕਰਕੇ ਇਲਾਜ ਕਰਵਾ ਸਕਦੇ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਸੈਕਟਰ-22 ‘ਚ ਸੈਕਟਰ-17 ਤੋਂ 25, ਪਿੰਡ ਕੈਂਬਵਾਲਾ, ਪਿੰਡ ਖੁੱਡਾ ਅਲੀਸ਼ੇਰ, ਸਾਰੰਗਪੁਰ, ਖੁੱਡਾ ਲਾਹੌਰਾ, ਖੁੱਡਾ ਜੱਸੂ ਤੇ ਧਨਾਸ ਦੇ ਲੋਕ ਸੰਪਰਕ ਕਰਕੇ ਡਾਕਟਰ ਦੀ ਸਲਾਹ ਲੈ ਸਕਦੇ ਹਨ।
ਸੈਕਟਰ-29, 30, 31, 47, ਬੈਰਮਾਜਰਾ, ਰਾਮਦਰਬਾਰ, ਹੱਲੋਮਾਜਰਾ, ਬੇਹਲਾਨਾ, ਇੰਡਸਟ੍ਰੀਅਲ ਏਰੀਆ ਫੇਜ਼-1, ਇੰਡਸਟ੍ਰੀਅਲ ਏਰੀਆ ਫੇਜ਼-2 ਦੇ ਲੋਕ ਸਿਵਲ ਹਸਪਤਾਲ ਸੈਕਟਰ-45 ਦੇ ਹੈਲਪ ਡੈਸਕ ਨੰਬਰ 0172-2634074 ‘ਤੇ ਸੰਪਰਕ ਕਰਕੇ ਡਾਕਟਰ ਦੀ ਸਲਾਹ ਲੈ ਸਕਦੇ ਹਨ। ਸੈਕਟਰ-26, 27, 28 ਗ੍ਰੇਨ ਮਾਰਕੀਟ, ਟਰਾਂਸਪੋਰਟ ਏਰੀਆ, ਬਾਪੂਧਾਮ ਕਾਲੋਨੀ, ਆਈ. ਟੀ. ਪਾਰਕ, ਭਗਵਾਨਪੁਰਾ, ਕਿਸ਼ਨਗੜ੍ਹ, ਇੰਦਰਾ ਕਾਲੋਨੀ, ਵਿਕਾਸ ਨਗਰ, ਰਾਏਪੁਰ ਕਲਾਂ, ਮੌਲੀ ਗਾਓਂ, ਰੇਲਵੇ ਸਟੇਸ਼ਨ ਦੇ ਲੋਕ ਹੈਲਪ ਡੈਸਕ ਨੰਬਰ 0172-2738087 ‘ਤੇ ਸੰਪਰਕ ਕਰ ਸਕਦੇ ਹਨ। ਪ੍ਰਸ਼ਾਸਨ ਨੇ ਸਿਹਤ ਵਿਭਾਗ ਵੱਲੋਂ ਹੈਲਪ ਡੈਸਕ ਨੰਬਰ ਵੀ ਜਾਰੀ ਕੀਤੇ ਹਨ ਜੋ ਕਿ ਇਨ੍ਹਾਂ ਸਾਰੇ ਹਸਪਤਾਲਾਂ ‘ਚ ਸੰਪਰਕ ਕਰਾਇਆ ਜਾ ਸਕਦਾ ਹੈ। 7657977811, 76579-77812, 76579-77814, 76579-77815, 7659-77816, 76579-77817, 76579-77818, 76579-77819, 76579-77820 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।