Saudi Arabia bans travel to India: ਨਵੀਂ ਦਿੱਲੀ: ਸਾਊਦੀ ਅਰਬ ਨੇ ਭਾਰਤ ਆਉਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਕੋਰੋਨਾ ਦੀ ਲਾਗ ਦੇ ਸੰਬੰਧ ਵਿੱਚ ਲਿਆ ਗਿਆ ਹੈ। ਸਰਕਾਰ ਨੇ ਇਸ ਬਾਰੇ ਇੱਕ ਆਦੇਸ਼ ਵੀ ਜਾਰੀ ਕੀਤਾ ਹੈ। ਭਾਰਤ ਤੋਂ ਇਲਾਵਾ ਸਾਊਦੀ ਨੇ ਦੋ ਹੋਰ ਦੇਸ਼ਾਂ ਤੋਂ ਆਉਣ ਅਤੇ ਜਾਣ ‘ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਬ੍ਰਾਜ਼ੀਲ ਅਤੇ ਅਰਜਨਟੀਨਾ ਸ਼ਾਮਿਲ ਹਨ। ਹਾਲਾਂਕਿ, ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਯਾਤਰੀਆਂ ਕੋਲ ਸਰਕਾਰ ਤੋਂ ਅਧਿਕਾਰਤ ਸੱਦੇ ਹਨ ਉਨ੍ਹਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਜਾਵੇਗੀ। ਦੱਸ ਦਈਏ ਕਿ ਸਾਊਦੀ ਵਿੱਚ ਭਾਰਤੀ ਪਰਵਾਸੀਆਂ ਦੀ ਕਾਫ਼ੀ ਅਬਾਦੀ ਹੈ। ਪੰਜ ਦਿਨ ਪਹਿਲਾਂ, 18 ਸਤੰਬਰ ਨੂੰ ਦੁਬਈ ਸਿਵਲ ਹਵਾਬਾਜ਼ੀ ਅਥਾਰਟੀ ਨੇ ਪਿੱਛਲੇ ਕੁੱਝ ਹਫ਼ਤਿਆਂ ਦੌਰਾਨ ਵਾਇਰਸ ਦੀ ਲਾਗ ਦੇ ਪੁਸ਼ਟੀਕਰਣ ਦੇ ਸਰਟੀਫਿਕੇਟ ਬਿਨਾਂ ਵਾਲੇ ਯਾਤਰੀਆਂ ਨੂੰ ਲੈ ਕੇ ਆਉਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਸੀ।
ਯੂਯੂਏਈ ਸਰਕਾਰ ਦੇ ਨਿਯਮਾਂ ਦੇ ਅਨੁਸਾਰ, ਭਾਰਤ ਤੋਂ ਯਾਤਰਾ ਕਰਨ ਵਾਲੇ ਹਰ ਯਾਤਰੀ ਨੂੰ ਯਾਤਰਾ ਤੋਂ 96 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ ਅਤੇ ਉਨ੍ਹਾਂ ਕੋਲ ਟੈਸਟ ਵਿੱਚ ਲਾਗ ਨਹੀਂ ਹੋਣ ਦੀ ਪੁਸ਼ਟੀ ਕਰਨ ਵਾਲਾ ਇੱਕ ਪ੍ਰਮਾਣ ਪੱਤਰ ਹੋਣਾ ਲਾਜ਼ਮੀ ਹੈ। ਪਿੱਛਲੇ ਮਹੀਨੇ ਏਅਰ ਇੰਡੀਆ ਯਾਤਰੀ ਉਡਾਣ 18 ਅਗਸਤ ਤੋਂ 31 ਅਗਸਤ ਤੱਕ ਹਾਂਗਕਾਂਗ ਵਿੱਚ ਰੋਕ ਦਿੱਤੀ ਗਈ ਸੀ। ਕਿਉਂਕਿ 14 ਅਗਸਤ ਨੂੰ ਦਿੱਲੀ–ਹਾਂਗਕਾਂਗ ਦੀ ਫਲਾਇਟ ਦੌਰਾਨ 14 ਯਾਤਰੀ ਕੋਵਿਡ -19 ਨਾਲ ਸੰਕਰਮਿਤ ਨਿਕਲੇ ਸਨ।