Good initiative by : ਸੰਗਰੂਰ : 2019 ‘ਚ 62 ਫੀਸਦੀ ਰਕਬੇ ‘ਚ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਾਲੇ ਸੰਗਰੂਰ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਕਮਰ ਕੱਸ ਲਈ ਹੈ। ਆਉਣ ਵਾਲੇ ਸੀਜਨ ਨੂੰ ਦੇਖਦੇ ਹੋਏ ਇੱਕ ਮਹੀਨਾ ਪਹਿਲਾਂ ਹੀ ਪਰਾਲੀ ਨੂੰ ਮਿੱਟੀ ‘ਚ ਮਿਲਾਉੁਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਹੁਣ ਵੀ ਮਸ਼ੀਨਾਂ ਖਰੀਦਣ ‘ਚ ਵੀ ਜੁੱਟ ਗਏ ਹਨ ਤੇ ਕਈ ਪਿੰਡਾਂ ‘ਚ ਮਸ਼ੀਨਾਂ ਲਈ ਅਰਜ਼ੀਆਂ ਵੀ ਦਿੱਤੀਆਂ ਗਈਆਂ ਹਨ।
ਇਹੀ ਨਹੀਂ ਉਹ ਪਰਾਲੀ ਨੂੰ ਖੇਤ ‘ਚ ਹੀ ਨਸ਼ਟ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਇਸ ਤੋਂ ਇਲਾਵਾ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਦੀ ਵੀ ਤਿਆਰੀ ਹੈ। 2019 ‘ਚ ਜਿਲ੍ਹੇ ‘ਚ 58 ਹਜ਼ਾਰ ਕਿਸਾਨਾਂ ਨੇ 4 ਲੱਖ 48 ਹਜ਼ਾਰ 500 ਏਕੜ ਜ਼ਮੀਨ ‘ਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਸਿੱਧੀ ਬੀਜਾਈ ਕੀਤੀ ਸੀ। ਲਗਭਗ 20 ਲੱਖ 74 ਹਜ਼ਾਰ 400 ਟਨ ਪਰਾਲੀ ਅੱਗ ਲੱਗਣ ਤੋਂ ਬਚਾਈ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਨਵਾਂ ਰਿਕਾਰਡ ਕਾਇਮ ਕਰਨਗੇ। ਪਿੰਡ ਲੌਂਗੋਵਾਲ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ 2012 ਤੋਂ ਲਗਾਤਾਰ ਬਿਨਾਂ ਪਰਾਲੀ ਸਾੜੇ ਖੇਤੀ ਕਰ ਰਹੇ ਹਨ। ਨਾ ਸਿਰਫ ਜ਼ਿਆਦਾ ਝਾੜ ਮਿਲਦਾ ਹੈ ਸਗੋਂ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚ ਰਿਹਾ ਹੈ। ਆਧੁਨਿਕ ਤਰੀਕੇ ਨਾਲ ਖੇਤੀ ਨੂੰ ਅੱਗੇ ਵਧਾ ਰਹੇ ਹਨ।
ਪਿੰਡ ਖੇੜੀ ਦੇ ਗ੍ਰੈਜੂਏਟ ਕਿਸਾਨ ਗੁਰਪਾਲ ਸਿੰਘ ਨੇ ਪਰਾਲੀ ਨੂੰ ਅੱਗ ਲੱਗਣ ਦੀ ਬਜਾਏ ਉਨ੍ਹਾਂ ਨੇ ਮਸ਼ੀਨਰੀ ਦੀ ਮਦਦ ਨਾਲ ਬਿਜਾਈ ਦਾ ਬਦਲ ਚੁਣਿਆ। ਪਿੰਡ ‘ਚ ਜਾਗਰੂਕਤਾ ਵੀ ਫੈਲਾ ਰਹੇ ਹਨ। ਅੱਜ ਅੱਧਾ ਪਿੰਡ ਪਰਾਲੀ ਸਾੜਨ ਤੋਂ ਮੂੰਹ ਮੋੜ ਚੁੱਕਾ ਹੈ। ਇਸੇ ਤਰ੍ਹਾਂ ਪਿੰਡ ਭੱਦਲਵੜ ਦੇ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ 2005-06 ਤੋਂ ਉਨ੍ਹਾਂ ਦੇ ਪਿਤਾ ਹਰਿੰਦਰ ਸਿੰਘ ਨੇ ਰਹਿੰਦ-ਖੂੰਹਦ ਨੂੰ ਜ਼ਮੀਨ ‘ਚ ਦਬਾ ਕੇ ਕਣਕ ਦੀ ਬੀਜਾਈ ਕੀਤੀ ਸੀ। 23 ਏਕੜ ਰਕਬੇ ਤੋਂ ਸ਼ੁਰੂਆਤ ਕੀਤੀ ਸੀ ਜਿਸ ਨੂੰ 38 ਏਕੜ ਤੱਕ ਪਹੁੰਚਾ ਦਿੱਤਾ ਗਿਆ। ਖੇਤੀ ਵਿਗਿਆਨ ਕੇਂਦਰ ਦੇ ਸਹਾਇਕ ਡਾ. ਮਨਦੀ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਲਗਾਤਾਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸੇ ਕਾਰਨ ਮਸ਼ੀਨਰੀ ਦਾ ਇਸਤੇਮਾਲ ਅਤੇ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਸਿੱਧੀ ਫਸਲਾਂ ਦੀ ਬੀਜਾਈ ਕਰ ਰਹੇ ਹਨ।