Chandigarh Administration issues : ਚੰਡੀਗੜ੍ਹ : ਟ੍ਰਾਈਸਿਟੀ ਤੋਂ ਬਾਹਰ ਕਿਤੇ ਵੀ ਕੋਈ ਵਿਅਕਤੀ ਚੰਡੀਗੜ੍ਹ ਆਉਂਦਾ ਹੈ ਤਾਂ ਉਸ ਨੂੰ 14 ਦਿਨ ਹੋਮ ਕੁਆਰੰਟਾਈਨ ਕਰਨ ਦੇ ਹੁਕਮਾਂ ਨੂੰ ਯੂ. ਟੀ. ਪ੍ਰਸ਼ਾਸਨ ਨੇ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਟ੍ਰਾਈਸਿਟੀ ‘ਚ ਬਾਹਰੋਂ ਆਉਣ ਵਾਲੇ ਵਿਜੀਟਰ ਲਈ 14 ਦਿਨ ਹੋਮ ਕੁਆਰੰਟਾਈਨ ਦੇ ਹੁਕਮ ਜਾਰੀ ਕੀਤੇ ਹੋਏ ਸਨ ਪਰ ਹੁਣ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਹੋਮ ਕੁਆਰੰਟਾਈਨ ਨਹੀਂ ਕੀਤਾ ਜਾਵੇਗਾ।
ਕੇਂਦਰ ਸਰਕਾਰ ਦੀ ਗਾਈਡਲਾਈਨਜ਼ ਨੂੰ ਧਿਆਨ ‘ਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਹੁਕਮ ਜਾਰੀ ਕੀਤੇ ਸਨ। ਕੋਰੋਨਾ ਦੇ ਵਧਦੇ ਮਾਮਲੇ ‘ਤੇ ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਵਿਜੀਟਰ ਲਈ 14 ਦਿਨ ਹੋਮ ਕੁਆਰੰਟਾਈਨ ਜ਼ਰੂਰੀ ਕਰ ਦਿੱਤਾ ਗਿਆ ਸੀ। ਇਹ ਨਵੇਂ ਹੁਕਮ ਸਲਾਹਕਾਰ ਮਨੋਜ ਪਰਿਦਾ ਨੇ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਚੰਡੀਗੜ੍ਹ ‘ਚ ਲਗਾਤਾਰ ਕੋਰੋਨਾ ਕੇਸ ਵਧ ਰਹੇ ਸਨ ਅਤੇ ਇਹ ਸਭ ਤੋਂ ਵੱਧ ਬਾਹਰ ਤੋਂ ਆਉਣ ਵਾਲੇ ਵਿਜੀਟਰ ਦੀ ਵਜ੍ਹਾ ਤੋਂ ਇਧਰ-ਉਧਰ ਟ੍ਰਾਂਸਫਰ ਹੋਇਆ ਹੈ। ਅਨਲਾਕ ਸ਼ੁਰੂ ਹੋਣ ਤੋਂ ਬਾਅਦ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।