Sewage treatment plant : ਜ਼ੀਰਕਪੁਰ ਦੇ ਪਿੰਡ ਗਾਜੀਪੁਰ ‘ਚ 27 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਸ਼ਹਿਰ ‘ਚ ਸੀਵਰੇਜ ਓਵਰਫਲੋਅ ਦੀ ਸਮੱਸਿਆ ਹੈ, ਇਸ ਨੂੰ ਦੇਖਦੇ ਹੋਏ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਨੂੰ ਲੈ ਕੇ ਡਿਟੇਲ ਪ੍ਰਾਜੈਕਟ ਰਿਪੋਰਟ ਤਿਆਰ ਕਰ ਲਈ ਗਈ ਹੈ। ਸ਼ਹਿਰ ‘ਚ ਮੌਜੂਦਾ ਸਮੇਂ ‘ਚ ਸਿਰਫ ਇੱਕ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ।
ਜਿਵੇਂ-ਜਿਵੇਂ ਸ਼ਹਿਰ ਦਾ ਵਿਸਤਾਰ ਹੋ ਰਿਹਾ ਹੈ, ਉਸੇ ਤਰ੍ਹਾਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਜ਼ੀਰਕਪੁਰ ਨਗਰ ਪ੍ਰੀਸ਼ਦ ਦੀ ਚੋਣ ਅਜੇ ਪੈਂਡਿੰਗ ਹਨ। ਸ਼ਹਿਰ ‘ਚ ਕਈ ਜਗ੍ਹਾ ਲੋਕ ਆਏ ਦਿਨ ਸੀਵਰੇਜ ਓਵਰਫਲੋਅ ਦੀਆਂ ਸ਼ਿਕਾਇਤਾਂ ਕੌਂਸਲ ਦਫਤਰ ‘ਚ ਲੈ ਕੇ ਆਉਂਦੇ ਹਨ। ਇਸ ਲਈ ਉਕਤ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ‘ਚ ਸਿਆਸੀ ਨੇਤਾ ਲੱਗੇ ਹੋਏ ਹਨ। STP ਲਗਾਉਣ ਦਾ ਪ੍ਰਸਤਾਵ ਨਗਰ ਕੌਂਸਲ ਦੀ ਹਾਊਸ ਦੀ ਬੈਠਕ ‘ਚ ਪਾਸ ਕੀਤਾ ਜਾਵੇਗਾ। ਹਾਊਸ ‘ਚ ਮੌਜੂਦ ਸਾਰੇ ਮੈਂਬਰਾਂ ਨੇ ਪ੍ਰਸਤਾਵ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਸੀ। ਇਸ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਸੀਵਰੇਜ ਬੋਰਡ ਪਟਿਆਲਾ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ।
ਅਗਲੇ ਮਹੀਨੇ ਕੰਮ ਸ਼ੁਰੂ ਕਰਨ ਲਈ ਟੈਂਡਰ ਆਦਿ ਕਾਲ ਕਰ ਲਏ ਜਾਣਗੇ। ਇਸ ਕੰਮ ਨੂੰ ਪੂਰਾ ਹੋਣ ‘ਚ ਡੇਢ ਤੋਂ ਦੋ ਸਾਲ ਦਾ ਸਮਾਂ ਲੱਗੇਗਾ। ਪਲਾਂਟ ਲੱਗਣ ਨਾਲ ਲੋਕਾਂ ਦੀ ਸੀਵਰੇਜ ਓਵਰਫਲੋਅ ਦੀ ਸਮੱਸਿਆ ਖਤਮ ਹੋ ਜਾਵੇਗੀ। ਸੀਵਰੇਜ ਬੋਰਡ ਪਟਿਆਲਾ ਦੀ ਐਕਸੀਅਨ ਲਤਾ ਚੌਹਾਨ ਨੇ ਦੱਸਿਆ ਕਿ ਜ਼ੀਰਕਪੁਰ ਦੇ ਪਿੰਡ ਗਾਜੀਪੁਰ ‘ਚ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ ਜਿਸ ‘ਤੇ ਲਗਭਗ 27 ਕਰੋੜ ਰੁਪਏ ਦੀ ਲਾਗਤ ਆਏਗੀ।