Chandigarh Municipal Corporation : ਚੰਡੀਗੜ੍ਹ : SAD ਦਾ ਭਾਜਪਾ ਤੋਂ ਗਠਜੋੜ ਟੁੱਟਣ ਦਾ ਅਸਰ ਚੰਡੀਗੜ੍ਹ ਦੀ ਰਾਜਨੀਤੀ ‘ਚ ਵੀ ਦਿਖੇਗਾ ਕਿਉਂਕਿ ਦੋਵੇਂ ਦਲ ਇਕੱਠੇ ਹੋ ਕੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲੜਦੇ ਹਨ। ਹਰ ਚੋਣ ਤੋਂ ਪਹਿਲਾਂ ਭਾਜਪਾ-ਅਕਾਲੀ ਦਲ ਲਈ ਚਾਰ ਕੌਂਸਲਰਾਂ ਦੀਆਂ ਸੀਟਾਂ ਛੱਡੀਆਂ ਜਾਂਦੀਆਂ ਹਨ। ਹਾਲਾਂਕਿ ਗਠਜੋੜ ਟੁੱਟਣ ਨਾਲ ਚੰਡੀਗੜ੍ਹ ਭਾਜਪਾ ਨੂੰ ਇਸ ਸਮੇਂ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਚੰਡੀਗੜ੍ਹ ਨਗਰ ਨਿਗਮ ‘ਚ ਭਾਜਪਾ ਦੇ 20 ਕੌਂਸਲਰ ਹਨ ਤੇ ਅਕਾਲੀ ਦਲ ਦਾ ਇੱਕ।
ਇਸ ਸਮੇਂ ਨਗਰ ਨਿਗਮ ਦੀਆਂ 26 ਸੀਟਾਂ ਹਨ। ਅਗਲੇ ਸਾਲ ਹੋਣ ਵਾਲੇ ਨਗਰ ਨਿਗਮ ਚੋਣਾਂ ‘ਚ ਇਹ ਸੀਟਾਂ ਵੱਧ ਕੇ 36 ਹੋਣ ਦੀ ਉਮੀਦ ਹੈ। ਅਜਿਹੇ ‘ਚ ਗਠਜੋੜ ਦੀ ਸਥਿਤੀ ‘ਚ ਅਕਾਲੀ ਦਲ ਆਪਣੀਆਂ ਸੀਟਾਂ ਚਾਰ ਤੋਂ ਵਧਾ ਕੇ 6 ਦੀ ਮੰਗ ਕਰ ਰਿਹਾ ਸੀ ਪਰ ਹੁਣ ਗਠਜੋੜ ਟੁੱਟਣ ਨਾਲ ਸਿਆਸਤ ਪੂਰੀ ਤਰ੍ਹਾਂ ਤੋਂ ਬਦਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਜ਼ਿਆਦਾਤਰ ਪਿੰਡਾਂ ‘ਚ ਹੈ। ਹੁਣ ਸ਼ਹਿਰ ‘ਚ ਚਾਰ ਮੁੱਖ ਦਲ ਹੋ ਜਾਣਗੇ ਜੋ ਕਿ ਅਗਲੇ ਸਾਲ ਹੋਣ ਵਾਲੀਆਂ ਨਗਰ ਨਿਗਮ ਚੋਣਾਂ ‘ਚ ਆਪਣੀ ਉਮੀਦਵਾਰ ਖੜ੍ਹੇ ਕਰਨਗੇ ਜਿਨ੍ਹਾਂ ‘ਚ ਭਾਜਪਾ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸ਼ਾਮਲ ਹਨ।
ਦੋਵੇਂ ਦਲਾਂ ਦੇ ਨੇਤਾਵਾਂ ਦਾ ਦਾਅਵਾ ਹੈ ਕਿ ਅੱਗੇ ਦੀ ਰਾਜਨੀਤੀ ਹਾਈਕਮਾਨ ਦੇ ਨਿਰਦੇਸ਼ ‘ਤੇ ਕੀਤੀ ਜਾਵੇਗੀ। ਸਾਲ 1996 ਤੋਂ ਭਾਜਪਾ ਤੇ ਅਕਾਲੀ ਦਲ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਇੱਕਠੇ ਲੜ ਰਹੇ ਹਨ। ਚੰਡੀਗੜ੍ਹ ਭਾਜਪਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਗਠਜੋੜ ਟੁੱਟਣ ਨਾਲ ਉਨ੍ਹਾਂ ਨੂੰ ਫਾਇਦਾ ਮਿਲੇਗਾ। ਹੁਣ ਉਹ ਅਕਾਲੀ ਦਲ ਲਈ ਛੱਡੀਆਂ ਜਾਣ ਵਾਲੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਣਗੇ। ਗਠਜੋੜ ਟੁੱਟਣ ਦਾ ਅਸਰ ਕਿਸ ਪਾਰਟੀ