A man from : ਜਲੰਧਰ : ਵਿਦੇਸ਼ ਭੇਜਣ ਦੇ ਬਹਾਨੇ ਠੱਗੀ ਹੋਣ ‘ਤੇ ਆਮ ਤੌਰ ‘ਤੇ ਪੀੜਤ ਟ੍ਰੈਵਲ ਏਜੰਟ ਜਾਂ ਪੁਲਿਸ ਦੇ ਚੱਕਰ ਕੱਟਦੇ ਰਹਿ ਜਾਂਦੇ ਹਨ ਪਰ ਪਟਿਆਲਾ ਦੇ ਇੱਕ ਪੀੜਤ ਨੇ ਦਿੱਲੀ ਦੇ ਠੱਗ ਨੂੰ ਚੰਗਾ ਸਬਕ ਸਿਖਾਇਆ। ਪੈਸੇ ਲੈਣ ਦੇ ਬਾਵਜੂਦ ਉਸ ਦੇ ਭਾਣਜੇ ਤੇ ਦੋਸਤ ਦੇ ਰਿਸ਼ਤੇਦਾਰ ਨੂੰ ਇੰਗਲੈਂਡ ਨਹੀਂ ਭੇਜਿਆ ਤੇ ਪੈਸਿਆਂ ਮੰਗਦਾ ਰਿਹਾ ਤਾਂ ਉਸ ਨੇ ਠੱਗ ਟ੍ਰੈਵਲ ਏਜੰਟ ਨੂੰ ਪੈਸੇ ਦੇਣ ਦੇ ਬਹਾਨੇ ਜਲੰਧਰ ਬੁਲਾ ਲਿਆ। ਉਸ ਤੋਂ ਉਸ ਦੀ ਗੱਡੀ ਦਾ ਨੰਬਰ ਤੇ ਰੰਗ ਪੁੱਛ ਲਿਆ ਤੇ ਸ਼ਿਕਾਇਤ ਕਰਕੇ ਪੁਲਿਸ ਦਾ ਟ੍ਰੈਪ ਲਗਵਾ ਦਿੱਤਾ। ਪੁਲਿਸ ਕਮਿਸ਼ਨਰੇਟ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਦੋਸ਼ੀ ਨੂੰ ਚਿਕਚਿਕ ਚੌਕ ਤੋਂ ਗ੍ਰਿਫਤਾਰ ਕਰ ਲਿਆ। ਉਸ ਤੋਂ ਪੁਲਿਸ ਨੂੰ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਹਨ।
ਪਟਿਆਲਾ ਦੀ ਸਰਹਿੰਦ ਰੋਡ ਸਥਿਤ ਗਾਰਡਨ ਹਾਈਟਸ ‘ਚ ਰਹਿਣ ਵਾਲੇ ਜੋਗਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਕਤੂਬਰ 2019 ‘ਚ ਉਨ੍ਹਾਂ ਦੀ ਮੁਲਾਕਾਤ ਜਲੰਧਰ ‘ਚ ਕਠਾਰ ਦੇ ਨੇੜੇ ਪਿੰਡ ਘੜਿਆਲ ਦੇ ਰਹਿਣ ਵਾਲੇ ਟ੍ਰੈਵਲ ਏਜੰਟ ਕਰਮਜੀਤ ਸਿੰਘ ਉਰਫ ਰਾਣਾ ਨਾਲ ਹੋਈ। ਰਾਣਾ ਹੁਣ ਨਵੀਂ ਦਿੱਲੀ ‘ਚ ਰਮੇਸ਼ ਨਗਰ ਸਥਿਤ ਸਿਰਲ ਸਟੋਰੀ ‘ਚ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਇੰਗਲੈਂਡ ਸਮੇਤ ਦੂਜੇ ਦੇਸ਼ਾਂ ‘ਚ ਪੱਕੇ ਤੌਰ ‘ਤੇ ਭੇਜਦਾ ਹੈ। ਉਹ ਤੇ ਉਸ ਦਾ ਇੱਕ ਦੋਸਤ ਟ੍ਰੈਵਲ ਏਜੰਟ ਦੀਆਂ ਗੱਲਾਂ ‘ਚ ਆ ਗਿਆ ਤੇ ਉਸ ਨੂੰ ਇੰਗਲੈਂਡ ਭੇਜਣ ਬਾਰੇ ਕਹਿਣ ਲੱਗਾ। ਟ੍ਰੈਵਲ ਏਜੰਟ ਨੇ 12 ਲੱਖ ਰੁਪਏ ਮੰਗੇ। ਉਸ ਨੇ ਤੇ ਦੋਸਤ ਨੇ 1-1 ਲੱਖ ਰੁਪਏ ਪਾਸਪੋਰਟ ਲਈ ਐਡਵਾਂਸ ਮੰਗੇ।
ਜੋਗਾ ਸਿੰਘ ਨੇ ਹੋਰ ਦੱਸਿਆ ਕਿ ਦੋਵੇਂ ਨੌਜਵਾਨਾਂ ਦਾ CDC ਬਣਵਾਉਣਾ ਹੈ। ਇਸ ਲਈ 30,000 ਰੁਪਏ ਲੱਗਣਗੇ। ਉਨ੍ਹਾਂ ਨੇ ਪੈਸੇ ਭੇਜ ਦਿੱਤੇ। ਫਿਰ ਉਨ੍ਹਾਂ ਨੇ ਸਰਟੀਫਿਕੇਟ ਬਣਾ ਕੇ ਦੇ ਦਿੱਤੇ ਤੇ ਉਸਦੀ ਕਾਪੀ ਖੁਦ ਰੱਖ ਲਈ। ਇਸ ਤੋਂ ਬਾਅਦ ਦਿੱਲੀ ਰਿੰਗ ਰੋਡ ‘ਤੇ ਰਾਜਾ ਗਾਰਡਨ ਚੌਕ ਕੋਲ ਦੋਵੇਂ ਤੋਂ 4-4 ਲੱਖ ਰੁਪਏ ਲੈ ਲਏ। ਉਨ੍ਹਾਂ ਦੇ ਭਾਣਜੇ ਤੇ ਦੋਸਤ ਦੇ ਰਿਸ਼ਤੇਦਾਰ ਨੂੰ ਵਿਦੇਸ਼ ਨਹੀਂ ਭੇਜਿਆ ਤੇ ਜੋ ਦਸਤਾਵੇਜ਼ ਉਨ੍ਹਾਂ ਨੂੰ ਮਿਲੇ, ਉਹ ਨਕਲੀ ਹਨ। ਇਸ ਤੋਂ ਬਾਅਦ ਜੋਗਾ ਸਿੰਘ ਨੇ ਠੱਗ ਟ੍ਰੈਵਲ ਏਜੰਟ ਨੂੰ ਪੈਸੇ ਲੈਣ ਦੇ ਬਹਾਨੇ ਜਲੰਧਰ ਬੁਲਾਇਆ ਤੇ ਪੁਲਿਸ ਕੋਲੋਂ ਗ੍ਰਿਫਤਾਰ ਕਰਵਾ ਦਿੱਤਾ। ਏਜੰਟ ਕਰਮਜੀਤ ਰਾਣਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।