Order issued by : ਜਲੰਧਰ : ਸਿਹਤ ਸੇਵਾਵਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਿਹਤ ਵਿਭਾਗ ਨੇ ਸੂਬੇ ਭਰ ‘ਚ 153 ਮੈਡੀਕਲ ਅਫਸਰਾਂ ਨੂੰ ਸੀਨੀਅਰ ਮੈਡੀਕਲ ਅਫਸਰ (SMO) ਨੂੰ ਤਰੱਕੀ ਦੇਣ ਤੋਂ ਬਾਅਦ 73 ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ। ਸਿਹਤ ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਨੇ ਇਨ੍ਹਾਂ ਐੱਸ. ਐੱਮ. ਓ. ਦੇ ਰਾਜ ਦੇ ਸਰਕਾਰੀ ਹਸਪਤਾਲਾਂ ‘ਚ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।
ਸੂਚੀ ‘ਚ ਜਲੰਧਰ ਦੇ ਸਪੈਸ਼ਲਿਸਟ ਡਾਕਟਰ ਵੀ ਸ਼ਾਮਲ ਹਨ। ਇਨ੍ਹਾਂ ‘ਚ ਸਿਵਲ ਹਸਪਤਾਲ ਦੇ ਡਾ. ਰਮਨ ਗੁਪਤਾ ਨੂੰ ਜਿਲ੍ਹਾ ਕਲਿਆਣ ਅਧਿਕਾਰੀ ਜਲੰਧਰ, ਡਾ. ਵਿਜੇ ਕੁਮਾਰ ਨੂੰ SMO ਲੋਹੀਆਂ, ਡਾ. ਸੰਜੀਵ ਧਵਨ ਨੂੰ SMO ਈ. ਐੱਸ. ਆਈ. ਹਸਪਤਾਲ ਜਲੰਧਰ, ਡਾ. ਰੀਮਾ ਗੋਗੀਆ ਨੂੰ ਐੱਸ. ਐੱਮ. ਓ. ਆਦਮਪੁਰ ‘ਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਭਾਗ ਵੱਲੋਂ ਤਰੱਕੀ ਦੇ ਕੇ ਮੈਡੀਕਲ ਅਫਸਰਾਂ ‘ਚ ਜ਼ਿਆਦਾਤਰ ਸਪੈਸ਼ਲਿਸਟ ਡਾਕਟਰ ਵੀ ਸ਼ਾਮਲ ਹਨ। ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ‘ਚ ਪਹਿਲਾਂ ਤੋਂ ਹੀ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਚੱਲ ਰਹੀ ਹੈ।
ਨਵੇਂ SMO ਦੀ ਤਾਇਨਾਤੀ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਸਰਕਾਰੀ ਹਸਪਤਾਲਾਂ ‘ਚ ਹਾਲਾਤ ਹੋਰ ਭਿਆਨਕ ਹੋ ਸਕਦੇ ਹਨ। ਇਸ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕੋਰੋਨਾ ਕਾਲ ਕਾਰਨ ਸਤੰਬਰ ਤੇ ਦਸੰਬਰ ‘ਚ ਰਿਟਾਇਰ ਹੋਣ ਵਾਲੇ SMO ਦੇ ਅਹੁਦੇ ਖਾਲੀ ਹੋਣ ਦੀ ਸਮੱਸਿਆ ਦੇ ਹੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਚੀ ਜਾਰੀ ਕੀਤੀ ਗਈ ਸੀ। 153 ‘ਚੋਂ 73 ਐੱਸ. ਐੱਮ. ਓ. ਦੀ ਤਾਇਨਾਤੀ ਕਰਨ ਤੋਂ ਬਾਅਦ ਬਾਕੀ 80 ਐੱਸ. ਐੱਮ. ਓ. ਦੀ ਦਸੰਬਰ ‘ਚ ਅਹੁਦੇ ਖਾਲੀ ਹੋਣ ਤੋਂ ਬਾਅਦ ਤਾਇਨਾਤੀ ਕੀਤੀ ਜਾਵੇਗੀ।