The first phase : ਸਿੱਖਿਆ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ 21 ਸਤੰਬਰ ਤੋਂ ਪੰਜਾਬ ਅਚੀਵਮੈਂਟ ਸਰਵੇ ਸ਼ੁਰੂ ਕੀਤਾ ਗਿਆ ਸੀ। ਇਸ ਸਰਵੇ ਨੇ ਆਪਣਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਸਰਵੇ ਦਾ ਮੁੱਖ ਟੀਚਾ ਆਨਲਾਈਨ ਸਰਵੇ ਕਰਕੇ ਸਰਕਾਰੀ ਤੇ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨਾ ਸੀ।
ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੇ ਕਾਫੀ ਉਤਸ਼ਾਹ ਨਾਲ ਇਸ ਸਰਵੇ ‘ਚ ਹਿੱਸਾ ਲਿਆ। ਅਧਿਆਪਕਾਂ ਨੇ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਇਸ ਸਰਵੇ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਅੱਜ ਇਸ ਸਰਵੇ ਦਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਹੁਣ ਅਧਿਆਪਕਾਂ ਵੱਲੋਂ ਇਸ ਸਰਵੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਤੇ ਕਮਜ਼ੋਰ ਪੱਖਾਂ ਨੂੰ ਦੂਰ ਕੀਤਾ ਜਾਵੇਗਾ। ਇਸ ਸਰਵੇ ਨਾਲ ਵਿਦਿਆਰਥੀਆਂ ‘ਚ ਇਮਤਿਹਾਨਾਂ ਬਾਰੇ ਸਮਝ ਵਧੇਗੀ। ਇਸ ਸਰਵੇ ਦੌਰਾਨ ਵਿਦਿਆਰਥੀਆਂ ਕੋਲੋਂ ਆਬਜੈਕਟਿਵ ਟਾਈਮ ਸਵਾਲ ਜ਼ਿਆਦਾ ਪੁੱਛੇ ਗਏ ਜਿਸ ਨਾਲ ਵਿਦਿਆਰਥੀਆਂ ਦੀ ਕੁਸ਼ਲਤਾ ‘ਚ ਵਾਧਾ ਹੋਵੇਗਾ ਤੇ ਭਵਿੱਖ ਲਈ ਵੀ ਵਿਦਿਆਰਥੀਆਂ ਵਾਸਤੇ ਫਾਇਦੇਮੰਦ ਸਾਬਤ ਹੋਵੇਗਾ। ਇਹ ਸਰਵੇ 1 ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ‘ਤੇ ਕਰਵਾਇਆ ਗਿਆ ਤੇ ਇਸ ਦਾ ਪਹਿਲਾ ਪੇਪਰ 21 ਸਤੰਬਰ ਨੂੰ ਹੋਇਆ ਸੀ।