Chandigarh administration should : ਚੰਡੀਗੜ੍ਹ : ਪ੍ਰਦੂਸ਼ਣ ਦਾ ਖਤਰਾ ਪਰਾਲੀ ਸਾੜਨ ਨਾਲ ਹੋਰ ਵੀ ਵੱਧ ਗਿਆ ਹੈ। ਚੰਡੀਗੜ੍ਹ ‘ਚ ਝੋਨੇ ਦਾ ਰਕਬਾ ਨਾ ਦੇ ਬਰਾਬਰ ਹੈ। ਇਸ ਦਾ ਕਾਰਨ ਪੰਜਾਬ ਤੇ ਹਰਿਆਣਾ ‘ਚ ਸਾੜੀ ਜਾਣ ਵਾਲੀ ਪਰਾਲੀ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਸਾਲਿਊਸ਼ਨ ਕੰਟਰੋਲ ਕਮੇਟੀ ਤੇ ਯੂ. ਟੀ. ਪ੍ਰਸ਼ਾਸ ਨਦੇ ਅਧਿਕਾਰੀ ਪੰਜਾਬ ਤੇ ਹਰਿਆਣਾ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਕਈ ਵਾਰ ਚੇਤਾਵਨੀ ਵੀ ਦੇ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ‘ਤੇ ਕਿੰਨਾ ਕਾਬੂ ਪਾਇਆ ਜਾਂਦਾ ਹੈ। ਹਾਲਾਂਕਿ ਪ੍ਰਦੂਸ਼ਣ ਲਈ ਸਿਰਫ ਪਰਾਲੀ ਜ਼ਿੰਮੇਵਾਰ ਨਹੀਂ ਹੈ, ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਵੀ ਹਵਾ ‘ਚ ਜ਼ਹਿਰ ਘੋਲ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਲਈ ਇਨ੍ਹਾਂ ਵਾਹਨਾਂ ‘ਤੇ ਲਗਾਮ ਕੱਸਣਾ ਵੀ ਚੁਣੌਤੀ ਬਣਿਆ ਹੋਇਆ ਹੈ। ਬੰਦ ਤੋਂ ਬਾਅਦ ਵੀ ਡੀਜ਼ਲ ਆਟੋ ਚੱਲ ਰਹੇ ਹਨ।
ਚੰਡੀਗੜ੍ਹ ‘ਚ ਡੀਜ਼ਲ ਆਟੋ 2015 ਤੋਂ ਬੈਨ ਹਨ। ਇਸ ਦੇ ਬਾਵਜੂਦ ਸੈਂਕੜੇ ਮੋਡੀਫਾਈਡ ਡੀਜ਼ਲ ਆਟੋ ਸੜਕਾਂ ‘ਤੇ ਚੱਲ ਰਹੇ ਹਨ। ਇਥੇ ਪੁਰਾਣੀਆਂ ਕਾਰਾਂ ਤੇ ਡੀਜ਼ਲ ਵਾਹਨ ਵੀ ਬਹੁਤ ਚੱਲ ਰਹੇ ਹਨ। ਸਰਦੀਆਂ ਦੀ ਸ਼ੁਰੂਆਤ ‘ਚ ਹਰ ਸਾਲ ਪ੍ਰਦੂਸ਼ਣ ਦਾ ਪੱਧਰ ਵੱਧਦਾ ਹੈ। ਨਵੰਬਰ ਤੱਕ ਇਹ ਹੋਰ ਵਧੇਗਾ। ਇਨ੍ਹੀਂ ਦਿਨੀਂ ਝੋਨੇ ਦਾ ਸੀਜ਼ਨ ਹੁੰਦਾ ਹੈ, ਪਰਾਲੀ ਸਾੜਨਾ ਵੀ ਪ੍ਰਦੂਸ਼ਣ ਦੇ ਪੱਧਰ ਨੂੰ ਵਧਾਉਂਦਾ ਹੈ। ਟ੍ਰੈਫਿਕ ਨਾਲ ਪ੍ਰਦੂਸ਼ਣ ਘੱਟ ਕਰਨ ਲਈ ਰੋਮ ਬਰਡ ‘ਤੇ ਗ੍ਰੀਨ ਬੈੱਡ ਬਣਾਏ ਜਾ ਰਹੇ ਹਨ। ਪ੍ਰਦੂਸ਼ਣ ਦੀ ਰੈਗੂਲਰ ਮਾਨੀਟਰਿੰਗ ਹੋ ਰਹੀ ਹੈ।
ਚੰਡੀਗੜ੍ਹ ਦੇ ਆਸ-ਪਾਸ ਜਿਥੇ ਵੀ ਪਰਾਲੀ ਸਾੜੀ ਜਾਂਦੀ ਹੈ, ਇਸ ਦਾ ਪ੍ਰਭਾਵ ਚੰਡੀਗੜ੍ਹ ‘ਚ ਪੈਂਦਾ ਹੈ। ਅਜਿਹੇ ‘ਚ ਇਥੋਂ ਦੇ ਪ੍ਰਦੂਸ਼ਣ ਬੋਰਡ ਨੂੰ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰਾਲੀ ਸੜਨ ਨਾਲ ਪ੍ਰਦੂਸ਼ਣ ਵੱਧਾ ਹੈ ਤੇ ਇਸ ਦਾ ਸਭ ਤੋਂ ਵੱਧ ਖਤਰਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਸਾਹ ਦੀ ਪ੍ਰੇਸ਼ਾਨੀ ਹੁੰਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਹਿਰ ‘ਚ ਹਰਿਆਲੀ ਵਧਾਉਣ ਦੇ ਕਦਮ ਵਧਾਉਣੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਸ਼ਹਿਰ ‘ਚ ਵਾਹਨਾਂ ਦਾ ਆਡ-ਈਵਨ ਸਿਸਟਮ ਲਾਗੂ ਕਰਨਾ ਚਾਹੀਦਾ ਹੈ।