Roller Basketball World : ਚੰਡੀਗੜ੍ਹ : ਰੋਲਰ ਬਾਸਕਟਬਾਲ ਵਰਲਡ ਕੱਪ 2010 ਚੰਡੀਗੜ੍ਹ ‘ਚ ਆਯੋਜਿਤ ਹੋਵੇਗਾ। ਫੈਡਰੇਸ਼ਨ ਇੰਟਰਨੈਸ਼ਨਲ ਰੋਲਰ ਬਾਸਕਟਬਾਲ ਨੇ ਸੈਕਟਰ-27 ਸਥਿਤ ਚੰਡੀਗੜ੍ਹ ‘ਚ ਇਸ ਦੀ ਜਾਣਕਾਰੀ ਦਿੱਤੀ। ਫੈਡਰੇਸ਼ਨ ਦੇ ਚੇਅਰਮੈਨ ਰਵਿੰਦਰ ਤਲਵਾੜ ਨੇ ਦੱਸਿਆ ਕਿ ਇਸ ਖੇਡ ਦੀ ਸ਼ੁਰੂਆਤ ਸਾਲ 2015 ‘ਚ ਹੋਈ ਸੀ ਪਰ ਹੁਣ ਤੱਕ ਇਸ ਖੇਡ ਦੀ ਕੋਈ ਇੰਟਰਨੈਸ਼ਨਲ ਫੈਡਰੇਸ਼ਨ ਨਹੀਂਸੀ। ਅਜਿਹੇ ‘ਚ ਉਨ੍ਹਾਂ ਨੇ ਕੋਸ਼ਿਸ਼ ਕਰਕੇ ਰੋਲਰ ਬਾਸਕਟਬਾਲ ਦੀ ਇੰਟਰਨੈਸ਼ਨਲ ਫੈਡਰੇਸ਼ਨ ਬਣਾਈ ਹੈ। ਇੰਨਾ ਹੀ ਉਨ੍ਹਾਂ ਨੇ ਦੁਨੀਆ ਭਰ ਦੇ ਖੇਡ ਮਾਹਿਰਾਂ ਨਾਲ ਜੁੜ ਕੇ ਇਸ ਦੀ ਰੂਲ ਬੁੱਕ ਵੀ ਬਣਾਈ ਹੈ। ਇਹ ਖੇਡ ਬਾਸਕਟਬਾਲ ਕੋਰਟ ‘ਚ ਖੇਡਿਆ ਜਾਵੇਗਾ ਅਤੇ ਇਸ ‘ਚ ਖਿਡਾਰੀ ਸਕੇਟਿੰਗ ਕਰਦੇ ਹੋਏ ਬਾਸਕਟਬਾਲ ਖੇਡਣਗੇ। ਖੇਡ ਦੇ ਜ਼ਿਆਦਾਤਰ ਨਿਯਮ ਬਾਸਕਟਬਾਲ ਤੋਂ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਖੇਡ ‘ਚ ਬਾਸਕਟਬਾਲ ਦੀ ਤੁਲਨਾ ‘ਚ ਚਾਰ ਗੁਣਾ ਜ਼ਿਆਦਾ ਸਪੀਡ ਹੈ ਇਸ ਗੇਮ ਦੇ ਰੋਮਾਂਚ ਬਾਰੇ ਤੁਸੀਂ ਮਹਿਸੂਸ ਕਰ ਸਕਦੇ ਹੋ।
ਸੈਕ੍ਰੇਟਰੀ ਬਲਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਫੈਡਰੇਸ਼ਨ ਤੋਂ ਮੌਜੂਦਾ ਸਮੇਂ ‘ਚ 31 ਦੇਸ਼ਾਂ ਨੇ ਮਾਨਤਾ ਪ੍ਰਾਪਤ ਕਰ ਲਈ ਹੈ। ਇਸ ਦੇ 17 ਸੂਬਿਆਂ ‘ਚ ਮੌਜੂਦਾ ਸਮੇਂ ‘ਚ ਸਟੇਟ ਫੈਡਰੇਸ਼ਨ ਵੀ ਬਣ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਆਖਿਰ ਤੱਕ ਲਗਭਗ 50 ਦੇਸ਼ ਇਸ ਫੈਡਰੇਸ਼ਨ ਦਾ ਹਿੱਸਾ ਹੋਣਗੇ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਨਾਲ ਜੁੜੇ ਦੇਸ਼ਾਂ ‘ਚ ਰੂਸ, ਕੈਨੇਡਾ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਇੰਡੋਨੇਸ਼ੀਆ, ਜ਼ਿੰਬਾਬਵੇ, ਘਾਣਾ ਵਰਗੇ ਦੇਸ਼ ਹਨ। ਸਾਲ 2021 ‘ਚ ਏਸ਼ੀਅਨ ਚੈਂਪੀਅਨਸ਼ਿਪ ਸ਼੍ਰੀਲੰਕਾ ‘ਚ ਆਯੋਜਿਤ ਹੋਵੇਗੀ ਤੇ ਵਰਲਡ ਕੱਪ ਦਾ ਆਯੋਜਨ ਚੰਡੀਗੜ੍ਹ ‘ਚ ਹੋਵੇਗਾ। ਫੈਡਰੇਸ਼ਨ ਦੇ ਚੇਅਰਮੈਨ ਰਵਿੰਦਰ ਤਲਵਾੜ ਨੇ ਦੱਸਿਆ ਕਿ ਹੁਣ ਅਸੀਂ ਖੇਡ ਪ੍ਰਮੋਟ ਕਰਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਾਂ। ਇਸੇ ਕੜੀ ‘ਚ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਸ ਖੇਡ ਨੂੰ ਸਕੂਲ ਗੇਮਸ ਤੇ ਸਟੇਟ ਗੇਮਜ਼ ‘ਚ ਸ਼ਾਮਲ ਕਰਵਾਈਏ। ਇਸ ਖੇਡ ਲਈ ਵਾਧੂ ਇੰਫ੍ਰਾਸਟਕਚਰ ਦੀ ਲੋੜ ਨਹੀਂ ਹੈ। ਇਸ ਲਈ ਆਉਣ ਵਾਲੇ ਕੁਝ ਸਾਲਾਂ ‘ਚ ਰੋਲਰ ਬਾਸਕਟਬਾਲ ਦੁਨੀਆ ਦਾ ਲੋਕਪ੍ਰਿਯ ਖੇਡ ਹੋਵੇਗਾ।