Health department to : ਚੰਡੀਗੜ੍ਹ : ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਕੋਰੋਨਾ ਪੀੜਤ ਮਰੀਜ਼ਾਂ ਦਾ ਹੁਣ ਰੁਟੀਨ ‘ਚ ਆਕਸੀਜਨ ਲੈਵਲ ਚੈੱਕ ਕੀਤਾ ਜਾਵੇਗਾ। ਸਿਹਤ ਵਿਭਾਗ ਦੀ ਨਿਦੇਸ਼ਕ ਡਾ. ਅਮਨਦੀਪ ਕੰਗ ਨੇ ਇਸ ਲਈ ਪੂਰੇ ਸ਼ਹਿਰ ਨੂੰ 5 ਜ਼ੋਨਾਂ ‘ਚ ਵੰਡਿਆ ਹੈ ਤੇ 5 ਟੀਮਾਂ ਬਣਾਈਆਂ ਗਈਆਂ ਹਨ। ਟੀਮ ਨਾ ਸਿਰਫ ਪੀੜਤ ਮਰੀਜ਼ ਦੀ ਬਾਡੀ ‘ਚ ਆਕਸੀਜਨ ਲੈਵਲ ਨੂੰ ਚੈੱਕ ਕਰਨਗੀਆਂ ਸਗੋਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਐੱਸ. ਪੀ. ਓ.-2 ਲੈਵਲ ਵੀ ਚੈੱਕ ਕੀਤਾ ਜਾਵੇਗਾ। ਐਤਵਾਰ ਨੂੰ ਨਿਦੇਸ਼ਕ ਨੇ ਸ਼ਹਿਰ ਦੇ ਕੁਝ ਹਿੱਸਿਆਂ ‘ਚ ਜਾ ਕੇ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਪਾਜੀਟਿਵ ਮਰੀਜ਼ਾਂ ਦਾ ਆਪਣੇ ਸਾਹਮਣੇ ਬੀ. ਪੀ. ਅਤੇ ਆਕਸੀਜਨ ਲੈਵਲ ਚੈੱਕ ਕਰਾਇਆ।
ਡਾ. ਅਮਨਦੀਪ ਕੰਗ ਨੇ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਦਾ ਖਾਸ ਧਿਆਨ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਟ੍ਰੇਸਿੰਗ ਤੇ ਟ੍ਰੀਟਮੈਂਟ ਰਹੇਗਾ। ਵੱਖ-ਵੱਖ ਟੀਮਾਂ ਸ਼ਹਿਰ ‘ਚ ਜਾ ਕੇ ਲੋਕਾਂ ਦੇ ਵੱਧ ਤੋਂ ਵੱਧ ਰੈਂਡਮ ਸੈਂਪਲ ਲੈ ਕੇ ਕੋਰੋਨਾ ਦੇ ਨਵੇਂ ਮਾਮਲੇ ਫੜਨਗੀਆਂ। ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਜਲਦ ਟ੍ਰੇਨ ਕਰਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਐਤਵਾਰ ਨੂੰ ਜਦੋਂ ਡਾ. ਅਮਨਦੀਪ ਨੇ ਆਪਣੀ ਟੀਮ ਨਾਲ ਕਈ ਹੋਮ ਆਈਸੋਲੇਸ਼ਨ ਮਰੀਜ਼ਾਂ ਨਾਲ ਸੰਪਰਕ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਪਲੱਸ ਆਕਸੀਮੀਟਰ ਨਾ ਹੋਣ ਕਾਰਨ ਲੋਕਾਂ ਦੇ ਬਾਡੀ ਦੇ ਆਕਸੀਜਨ ਲੈਵਲ ਦਾ ਪਤਾ ਨਹੀਂ ਲੱਗ ਰਿਹਾ। ਇਸ ਲਈ ਸਿਹਤ ਵਿਭਾਗ ਦੀ ਪਲੱਸ ਆਕਸੀਮੀਟਰ ਮੋਬਾਈਲ ਵੈਨ ਟੀਮ ਮਰੀਜ਼ਾਂ ਦੀ ਜਾਂਚ ਕਰਕੇ ਇਸ ‘ਤੇ ਰਿਪੋਰਟ ਤਿਆਰ ਕਰੇਗੀ।