Modi govt paves : ਕੁਰੂਕਸ਼ੇਤਰ : ਰਾਹੁਲ ਗਾਂਧੀ ਦੀ ਅੱਜ ਪੰਜਾਬ ‘ਚ ਖੇਤੀ ਬਚਾਓ ਯਾਤਰਾ ਹਰਿਆਣਾ ਬਾਰਡਰ ‘ਤੇ ਖਤਮ ਹੋ ਗਈ। ਇਸ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਹਰਿਆਣਾ ਸਰਕਾਰ ਵੱਲੋਂ ਚਾਰ ਟਰੈਕਟਰਾਂ ਸਮੇਤ ਰਾਹੁਲ ਗਾਂਧੀ ਨੂੰ ਦਾਖਲ ਹੋਣ ਦਿੱਤਾ ਗਿਆ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਅੰਬਾਨੀ ਤੇ ਅਡਾਨੀ ਦਾ ਰਸਤਾ ਸਾਫ ਕਰਨ ‘ਚ ਲੱਗੀ ਹੋਈ ਹੈ। ਰਾਹੁਲ ਟਰੈਕਟਰ ਯਾਤਰਾ ਨਾਲ ਪਿਹੋਵਾ ਅਨਾਜ ਮੰਡੀ ‘ਚ ਰੈਲੀ ਦੌਰਾਨ ਪੁੱਜੇ। ਰੈਲੀ ‘ਚ ਉਹ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਨਗੇ। ਰੈਲੀ ‘ਚ ਰਾਹੁਲ ਗਾਂਧੀ ਨੂੰ ਹਰਿਆਣਾ ਪਗੜੀ ਦੇ ਕੇ ਸਨਮਾਨਿਤ ਕੀਤਾ ਗਿਆ। ਰਾਹੁਲ ਗਾਂਧੀ ਦੇ ਟਰੈਕਟਰ ਨੂੰ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਬਾਅਦ ‘ਚ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸੈਲਜਾ ਚਲਾ ਕੇ ਹਰਿਆਣਾ ‘ਚ ਦਾਖਲ ਹੋਏ।
ਰਾਹੁਲ ਗਾਂਧੀ ਦੀ ‘ਖੇਤੀ ਬਚਾਓ ਯਾਤਰਾ’ ਨੂੰ ਪੰਜਾਬ-ਹਰਿਆਣਾ ਬਾਰਡਰ ‘ਤੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਾਰਡਰ ‘ਤੇ ਰੋਕੇ ਜਾਣ ਤੋਂ ਬਾਅਦ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੇ ਮੋਰਚਾ ਸੰਭਾਲਿਆ। ਕੁਮਾਰੀ ਸੈਲਜਾ ਇੱਕਲੀ ਚੱਲ ਕੇ ਹਰਿਆਣਾ ਪੁਲਿਸ ਕੋਲ ਪੁੱਜੀ ਤੇ ਕੁਰੂਕਸ਼ੇਤਰ ਦੇ ਪੁਲਿਸ ਪ੍ਰਧਾਨ ਨਾਲ ਗੱਲਬਾਤ ਕੀਤੀ। ਕਾਫੀ ਦੇਰ ਦੀ ਜੱਦੋ-ਜਹਿਦ ਤੋਂ ਬਾਅਦ ਹਰਿਆਣਾ ਪੁਲਿਸ ਨੇ ਰਾਹੁਲ ਗਾਂਧੀ ਨੂੰ ਹਰਿਆਣਾ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ।
ਇਸ ਮੌਕੇ ਹਰਿਆਣਾ ਕਾਂਗਰਸੀ ਇੰਚਾਰਜ ਵਿਵੇਕ ਬਾਂਸਲ, ਨੇਤਾ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਦੇ ਰਾਸ਼ਟਰੀ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ, ਕਾਂਗਰਸ ਕਾਰਜਕਾਰਨੀ ਦੇ ਮੈਂਬਰ ਦੇ ਰਾਜ ਸਭਾ ਦੀਪੇਂਦਰ ਸਿੰਘ ਹੁੱਡਾ, ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ, ਸਾਬਕਾ ਨੇਤਾ ਹਰਿਆਣਾ ਕਾਂਗਰਸ ਵਿਧਾਇਕ ਦਲ ਤੇ ਵਿਧਾਇਕ ਕਿਰਨ ਚੌਧਰੀ, ਸਾਬਕਾ ਮੰਤਰੀ ਕੈਪਟਨ ਅਜੇ ਸਿੰਘ ਯਾਦਵਾ, ਹਰਿਆਣਾ ਕਾਂਗਰਸ ਦੇ ਵਿਧਾਇਕ, ਸਾਬਕਾ ਸੰਸਦ ਮੈਂਬਰ, ਸਾਬਕਾ ਵਿਧਾਇਕ ਤੇ ਸੀਨੀਅਰ ਨੇਤਾ ਮੌਜੂਦ ਰਹੇ।