In Chandigarh instead : ਚੰਡੀਗੜ੍ਹ : ਨਰਸਰੀ ਤੋਂ 8ਵੀਂ ਤੱਕ ਪਹਿਲੀ ਵਾਰ 4985 ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ‘ਚ ਦਾਖਲਾ ਲਿਆ ਹੈ। ਇਹ ਦਾਖਲਾ ਵਿਦਿਆਰਥੀਆਂ ਨੇ ਉਸ ਸਮੇਂ ਲਿਆ ਹੈ, ਜਦੋਂ ਸ਼ਹਿਰ ਦੇ ਸਰਕਾਰੀ ਸਕੂਲਾਂ ‘ਚ 17500 ਸੀਟਾਂ ਖਾਲੀ ਹੋ ਗਈਆਂ ਅਤੇ ਉਨ੍ਹਾਂ ਨੂੰ ਭਰਨਾ ਵਿਭਾਗ ਲਈ ਚੁਣੌਤੀ ਬਣ ਚੁੱਕਾ ਸੀ। ਇਸ ਲਈ ਵਿਭਾਗ ਨੇ ਆਰ. ਟੀ. ਈ. ਤਹਿਤ ਸੀਟਾਂ ਨੂੰ ਭਰਨ ਦਾ ਫੈਸਲਾ ਲਿਆ ਅਤੇ ਆਨਲਾਈਨ ਅਰਜ਼ੀਆਂ ਮੰਗੀਆਂ। ਸਰਕਾਰੀ ਸਕੂਲਾਂ ‘ਚ ਲਗਭਗ 12500 ਵਿਦਿਆਰਥੀਆਂ ਨੇ ਦਾਖਲੇ ਲਈ ਅਪਲਾਈ ਕਾਤੀ ਸੀ, ਜਿਸ ‘ਚ 9233 ਵਿਦਿਆਰਥੀਆਂ ਨੇ ਦਾਖਲੇ ਦੀ ਪ੍ਰਕਿਰਿਆ ਪੂਰੀ ਕੀਤੀ ਤੇ ਹੁਣ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ।
ਮਾਰਚ 2020 ‘ਚ ਜਦੋਂ ਕੋਰੋਨਾ ਦੀ ਸ਼ੁਰੂਆਤ ਹੋਈ ਤਾਂ ਆਰਥਿਕ ਪ੍ਰੇਸ਼ਾਨੀ ਕਾਰਨ ਪ੍ਰਾਈਵੇਟ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਫੀਸ ਭਰਨ ‘ਚ ਪ੍ਰੇਸ਼ਾਨੀ ਹੋਈ। ਫੀਸ ਨਾ ਮਿਲਣ ‘ਤੇ ਪ੍ਰਾਈਵੇਟ ਸਕੂਲਾਂ ਨੇ ਅਜਿਹੇ ਵਿਦਿਆਰਥੀਆਂ ਦੀ ਆਨਲਾਈਨ ਕਲਾਸ ਤੋਂ ਵੀ ਛੁੱਟੀ ਕਰ ਦਿੱਤੀ ਸੀ। ਇਸ ਲਈ ਜਿਵੇਂ ਹੀ ਸਰਕਾਰੀ ਸਕੂਲਾਂ ‘ਚ ਸੀਟਾਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਹੋਏ ਮਾਪਿਆਂ ਨੇ ਦਾਖਲੇ ਲਈ ਸਰਕਾਰੀ ਸਕੂਲਾਂ ਵੱਲ ਰੁਖ਼ ਕੀਤਾ।
ਕੋਰੋਨਾ ਸੰਕਟ ਨੇ ਲੋਕਾਂ ਦੀ ਆਰਥਿਕ ਸਥਿਤੀ ਦਾ ਬਹੁਤ ਵੱਧ ਪ੍ਰਭਾਵਿਤ ਕੀਤਾ ਹੈ। ਇਸੇ ਵਜ੍ਹਾ ਕਾਰਨ ਸਾਰੇ ਲੋਕਾਂ ਨੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਛੱਡਣਾ ਪਿਆ ਹੈ। ਜਿਨ੍ਹਾਂ ਬੱਚਿਆਂ ਨੇ ਸਰਕਾਰੀ ਸਕੂਲਾਂ ‘ਚ ਦਾਖਲਾ ਲਿਆ ਹੈ ਉਹ ਹਾਲਾਤ ਠੀਕ ਹੋਣ ‘ਤੇ ਵਾਪਸ ਨਿੱਜੀ ਸਕੂਲਾਂ ‘ਚ ਆ ਸਕਦੇ ਹਨ।