Farmers are not : ਸੰਗਰੂਰ : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਵੀਰਵਾਰ ਨੂੰ 15ਵੇਂ ਦਿਨ ‘ਚ ਦਾਖਲ ਹੋ ਗਿਆ। ਅੰਮ੍ਰਿਤਸਰ, ਫਾਜ਼ਿਲਕਾ, ਬਰਨਾਲਾ, ਮੋਗਾ, ਸੰਗਰੂਰ, ਨਵਾਂਸ਼ਹਿਰ ਆਦਿ ਜਿਲ੍ਹਿਆਂ ‘ਚ ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਕਾਲਾ ਦਿਵਸ ਮਨਾਇਆ। ਨਾਲ ਹੀ ਟਰੈਕ ‘ਤੇ ਪੱਕੇ ਮੋਰਚੇ 15 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਮੋਗਾ ‘ਚ ਰੇਲਵੇ ਸਟੇਸ਼ਨ ‘ਤੇ ਧਰਨੇ ‘ਚ ਔਰਤਾਂ ਬੱਚਿਆਂ ਨਾਲ ਸ਼ਾਮਲ ਹੋਈਆਂ। ਸੰਗਰੂਰ ਤੇ ਨਵਾਂਸ਼ਹਿਰ ਸਮੇਤ ਕੁਝ ਜਿਲ੍ਹਿਆਂ ‘ਚ ਕਿਸਾਨ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਧਰਨੇ ਦੇ ਕੇ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ। ਇਨ੍ਹਾਂ 2 ਘੰਟਿਆਂ ਦੌਰਾਨ ਕਿਸੇ ਵਾਹਨ ਨੂੰ ਕੱਢਣ ਨਹੀਂ ਦਿੱਤਾ ਜਾਵੇਗਾ। ਬਰਨਾਲਾ ‘ਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਖੇਤੀ ਕਾਨੂੰਨਾਂ ਖਿਲਾਫ ਪ੍ਰਸਤਾਵ ਪਾਸ ਕਰਨ ਦੀ ਹਿੰਮਤ ਨਹੀਂ ਹੈ।
ਨਵਾਂਸ਼ਹਿਰ ‘ਚ ਕਿਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਕਰਾਰ ਤੋਂ ਆਪਣੇ ਹੱਕ ਵਾਪਸ ਲੈਣ ਲਈ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਅਗਲੀ ਰੂਪਰੇਖਾ ‘ਤੇ 15 ਅਕਤੂਬਰ ਤੋਂ ਸਮੂਹ ਕਿਸਾਨ ਸੰਗਠਨਾਂ ਦੇ ਨੇਤਾਵਾਂ ਵੱਲੋਂ ਬੈਠਕ ਕਰਕੇ ਸੰਘਰਸ਼ ਸਬੰਧੀ ਫੈਸਲਾ ਲਿਆ ਜਾਵੇਗਾ। ਅੰਮ੍ਰਿਤਸਰ ‘ਚ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੀਟਿੰਗ ‘ਚ ਜਾਣ ਦਾ ਫੈਸਲਾ ਸਹੀ ਸੀ ਜਿਸ ਤਰ੍ਹਾਂ ਤੋਂ ਕਿਸਾਨਾਂ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ ਤੇ ਗੰਦੀ ਰਾਜਨੀਤੀ ਹੋ ਰਹੀ ਹੈ ਇਸ ਤੋਂ ਸਾਰਾ ਕੁਝ ਸਾਫ ਨਜ਼ਰ ਆ ਰਿਹਾ ਹੈ।
ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ 15 ਅਕਤੂਬਰ ਤਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਅੱਜ ਰੇਲ ਗੱਡੀਆਂ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਠੱਪ ਕੀਤੀ ਜਾਵੇਗੀ। ਜਿਸ ਦੇ ਚੱਲਦਿਆਂ ਅੱਜ ਫਿਰ ਤੋਂ ਪੰਜਾਬ ਬੰਦ ਰਹੇਗਾ। ਮੋਗਾ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਰੇਲਵੇ ਸਟੇਸ਼ਨ ‘ਤੇ ਧਰਨਾ ਜਾਰੀ ਹੈ। ਕਿਸਾਨਾਂ ਨੇ ਇਥੇ ਲੰਗਰ ਬਣਾਉਣ ਲਈ ਭੱਠੀ ਵੀ ਲਗਾਈ ਹੋਈ ਸੀ। ਵੀਰਵਾਰ ਨੂੰ ਕਿਸਾਨਾਂ ਨੇ ਐਲਾਨ ਕਰਦੇ ਹੋਏ ਕਿਹਾ ਕਿਹਾ, ”ਕੈਪਟਨਾ…ਮਾਲਗੱਡੀ ਵੀ ਨਵੀਂ ਲੰਘਣ ਦੇਣੀ ਜਿੰਨੀ ਦੇਰ ਮੋਦੀ ਕਾਨੂੰਨਾਂ ਨੂੰ ਰੱਦ ਨਈ ਕਰਦਾ।’ ਦੱਸ ਦੇਈਏ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਸਿਰਫ ਮਾਲਗੱਡੀਆਂ ਨੂੰ ਨਿਕਲਣ ਦਿਓ।