CBSE Class 12th Compartment Result 2020: ਇਸ ਸਾਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਕਲਾਸ 12 ਦੀ ਕੰਪਾਰਟਮੈਂਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ। ਸੀਬੀਐਸਈ ਨੇ ਅੱਜ ਇਹ ਨਤੀਜਾ ਜਾਰੀ ਕੀਤਾ ਹੈ। ਇਸ ਪ੍ਰੀਖਿਆ ਵਿੱਚ ਕੁੱਲ 59.43 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਦੱਸ ਦੇਈਏ ਕਿ ਕੁੱਲ 87849 ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚੋਂ 52211 ਵਿਦਿਆਰਥੀ ਪਾਸ ਹੋਏ ਹਨ। ਇਮਤਿਹਾਨ ਵਿੱਚ ਆਏ ਉਮੀਦਵਾਰ ਆਪਣੇ ਨਤੀਜੇ cbse.nic.in, cbseresults.nic.in ਰਾਹੀਂ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਡਿਜੀਲੋਕਰ ਤੋਂ ਆਪਣੀ ਮਾਰਕਸੀਟ ਵੀ ਦੇਖ ਸਕਦੇ ਹੋ। ਕੰਪਾਰਟਮੈਂਟ ਪ੍ਰੀਖਿਆ ਲਈ ਕੁੱਲ 2,37,849 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤੀ ਸੀ, ਜਿਨ੍ਹਾਂ ਵਿੱਚੋਂ 10ਵੀਂ ਜਮਾਤ ਦੇ 1,50,198 ਅਤੇ ਕਲਾਸ 12ਵੀ ਦੇ 87,651 ਵਿਦਿਆਰਥੀ ਸੀ। 12 ਵੀਂ ਜਮਾਤ ਦੀ ਕੰਪਾਰਟਮੈਂਟ ਦੀ ਪ੍ਰੀਖਿਆ 22 ਤੋਂ 29 ਸਤੰਬਰ ਦੇ ਵਿਚਕਾਰ ਕਰਵਾਈ ਗਈ ਸੀ। ਨਤੀਜ਼ੇ ਇਸ ਤਰਾਂ ਚੈੱਕ ਕਰੋ- 1: ਪਹਿਲਾਂ ਅਧਿਕਾਰਤ ਵੈੱਬਸਾਈਟਾਂ- cbse.nic.in ਜਾਂ cbseresults.nic.in ‘ਤੇ ਜਾਓ। 2.ਹੁਣ ਡਾਉਨਲੋਡ ਨਤੀਜਾ ਲਿੰਕ ‘ਤੇ ਕਲਿੱਕ ਕਰੋ। 3: ਹੁਣ ਰਜਿਸਟਰੀਕਰਣ ਨੰਬਰ / ਰੋਲ ਨੰਬਰ ਦਰਜ ਕਰੋ। 4: ਹੁਣ ਤੁਹਾਡਾ ਨਤੀਜਾ ਸਕ੍ਰੀਨ ਤੇ ਦਿਖਾਈ ਦੇਵੇਗਾ। 5: ਹੁਣ ਨਤੀਜਾ ਡਾਉਨਲੋਡ ਕਰੋ ਅਤੇ ਅੱਗੇ ਲਈ ਇੱਕ ਪ੍ਰਿੰਟ ਆਉਟ ਕੱਢੋ।
ਬੋਰਡ ਉਮੀਦਵਾਰਾਂ ਨੂੰ ਪੁਨਰ ਮੁਲਾਂਕਣ ਅਤੇ ਨੰਬਰਾਂ ਦੀ ਤਸਦੀਕ ਲਈ ਬਿਨੈ ਕਰਨ ਦੀ ਆਗਿਆ ਵੀ ਦੇਵੇਗਾ। ਨੰਬਰਾਂ ਦੀ ਤਸਦੀਕ ਲਈ ਬਿਨੈ ਕਰਨ ਦੀ ਪ੍ਰਕਿਰਿਆ ਨਤੀਜੇ ਦੀ ਘੋਸ਼ਣਾ ਦੀ ਮਿਤੀ ਤੋਂ ਤੀਜੇ ਦਿਨ ਤੋਂ ਖੁੱਲੀ ਰਹੇਗੀ, ਇਹ ਨਤੀਜਾ ਐਲਾਨੇ ਜਾਣ ਦੀ ਮਿਤੀ ਤੋਂ ਚੌਥੇ ਦਿਨ ਤੱਕ ਜਾਰੀ ਰਹੇਗੀ। ਵਿਦਿਆਰਥੀਆਂ ਨੂੰ ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ ਮੁਲਾਂਕਣ ਕੀਤੀਆਂ ਉੱਤਰ ਸ਼ੀਟਾਂ ਦੀ ਇੱਕ ਕਾੱਪੀ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ। ਮੁੜ ਮੁਲਾਂਕਣ ਦੀਆਂ ਅਰਜ਼ੀਆਂ ਨਤੀਜੇ ਦੇ 15 ਵੇਂ ਦਿਨ ਤੋਂ ਸਵੀਕਾਰੀਆਂ ਜਾਣਗੀਆਂ। ਇਸ ਸਾਲ ਨਤੀਜ਼ੇ ਦੀ ਐਲਾਨ ਪ੍ਰਕਿਰਿਆ COVID-19 ਲੌਕਡਾਊਨ ਦੇ ਹੋਣ ਕਾਰਨ ਦੇਰੀ ਨਾਲ ਹੋਈ ਹੈ। 12 ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ 15 ਜੁਲਾਈ ਨੂੰ ਘੋਸ਼ਿਤ ਕੀਤੇ ਗਏ ਸਨ, ਜਦੋਂਕਿ 10 ਵੀਂ ਜਮਾਤ ਦੇ ਨਤੀਜੇ 10 ਜੁਲਾਈ ਨੂੰ ਘੋਸ਼ਿਤ ਕੀਤੇ ਗਏ ਸਨ। ਦੱਸ ਦੇਈਏ ਕਿ 10 ਵੀਂ ਜਮਾਤ ਵਿੱਚ ਪਾਸ ਪ੍ਰਤੀਸ਼ਤ ਕ੍ਰਮਵਾਰ 91.46 ਪ੍ਰਤੀਸ਼ਤ ਅਤੇ 88.78 ਪ੍ਰਤੀਸ਼ਤ ਦਰਜ ਕੀਤੀ ਗਈ ਸੀ।