Wife commits suicide : ਅੰਮ੍ਰਿਤਸਰ : ਬਟਾਲਾ ਰੋਡ ਸਥਿਤ ਇੱਕ ਹੋਟਲ ‘ਚ ਗਹਿਣੇ ਕਾਰੋਬਾਰੀ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਸੁਸਾਈਡ ਨੋਟ ਮਿਲਿਆ, ਜਿਸ ‘ਚ ਕਾਰੋਬਾਰੀ ਵਿਕਰਮਜੀਤ ਨੇ ਮਹਿਤਾ ਥਾਣੇ ‘ਚ ਤਾਇਨਾਤ ਸਬ-ਇੰਸਪੈਕਟਰ ਸੰਦੀਪ ਕੌਰ ‘ਤੇ ਪ੍ਰੇਸ਼ਾਨ ਕਰਨ ਤੇ ਬਲੈਕਮੇਲ ਕਰਕੇ 18 ਲੱਖ ਰੁਪਏ ਵਸੂਲਣ ਦੀ ਗੱਲ ਕਹੀ ਸੀ। ਅੱਜ ਵਿਕਰਮਜੀਤ ਦੀ ਪਤਨੀ ਨੇ ਵੀ ਖੁਦਕੁਸ਼ੀ ਕਰ ਲਈ। ਮੋਹਕਮਪੁਰਾ ਥਾਣੇ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਫਰਾਰ ਹੈ। ਉਨ੍ਹਾਂ ਖਿਲਾਫ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਗਿਆ ਹੈ।
ਨਵਾਂਪਿੰਡ ਦੇ ਰਹਿਣ ਵਾਲੇ ਵਿਕਰਮਜੀਤ ਦੇ ਪਿਤਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਵੀ ਨਵਾਂਪਿੰਡ ਦੀ ਹੀ ਰਹਿਣ ਵਾਲੀ ਹੈ। ਉਹ ਲਗਭਗ ਤਿੰਨ ਸਾਲ ਪਹਿਲਾਂ ਪੰਜਾਬ ਪੁਲਿਸ ‘ਚ ਭਰਤੀ ਹੋਈ ਸੀ ਤੇ ਆਮ ਤੌਰ ‘ਤੇ ਵਿਕਰਮਜੀਤ ਨਾਲ ਫੋਨ ‘ਤੇ ਗੱਲਬਾਤ ਕਰਦੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਸੰਦੀਪ ਕੌਰ ਮੇਰੇ ਬੇਟੇ ਨੂੰ ਬਲੈਕਮੇਲ ਕਰ ਰਹੀ ਹੈ। ਬਿਕਰਮਜੀਤ ਕੁਝ ਦਿਨਾਂ ਤੋਂ ਕਾਫੀਪ੍ਰੇਸ਼ਾਨ ਸੀ। ਸ਼ਨੀਵਾਰ ਸਵੇਰੇ ਉਸ ਨੇ ਭੈਣ ਨੂੰ ਫੋਨ ‘ਤੇ ਐੱਸ. ਆਈ. ਬਾਰੇ ਦੱਸਿਆ ਸੀ ਤੇ ਹੋਟਲ ਜਾਣ ਦੀ ਗੱਲ ਵੀ ਕਹੀ ਸੀ। ਅਸੀਂ ਹੋਟਲ ਦਾ ਪਤਾ ਪੁੱਛ ਕੇ ਉਥੇ ਪੁੱਜੇ ਪਰ ਉਦੋਂ ਤਕ ਵਿਕਰਮਜੀਤ ਨੇ ਆਤਮਹੱਤਿਆ ਕਰ ਲਈ ਸੀ।
ਅੱਜ ਸਬ-ਇੰਸਪੈਕਟਰ ਸੰਦੀਪ ਕੌਰ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨ ਵਾਲੀ ਵਿਕਰਮਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਵੀ ਆਪਣੇ ਘਰ ‘ਚ ਹੀ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਅੱਜ ਦੋਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਰਿਵਾਰ ਦੀ ਮੰਗ ਹੈ ਕਿ ਪੁਲਿਸ ਮਹਿਲਾ ਕਰਮਚਾਰੀ ਨਾਲ ਉਸ ਦੇ ਦੋਸਤਾਂ ‘ਤੇ ਵੀ ਆਤਮਹੱਤਿਆ ਨੂੰ ਉਕਸਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਵਿਕਰਮਜੀਤ ਨੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਸਬ-ਇੰਸਪੈਕਟਰ ਸੰਦੀਪ ਕੌਰ ਦੀ ਬਲੈਕਮੇਲਿੰਗ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਰਿਹਾ ਹਾਂ। ਉਹ ਵੱਖ-ਵੱਖ ਦੋਸਤਾਂ ਤੋਂ ਫੋਨ ਕਰਵਾ ਕੇ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਰਹੀ ਹੈ। ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਉਹ ਮੇਰੇ ਤੋਂ 18 ਲੱਖ ਰੁਪਏ ਵਸੂਲ ਚੁੱਕੀ ਹੈ। ਜਦੋਂ ਪੈਸੇ ਦੇਣ ਤੋਂ ਇਨਕਾਰ ਕਰਦਾ ਹਾਂ ਤਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੀ ਹੈ। ਨਵਾਂਪਿੰਡ ਤੋਂ ਬਲਜੀਤ, ਲੁਧਿਆਣਾ ਤੋਂ ਬਲਜੀਤ, ਕੈਮੀ ਮਾਹਲਾ ਤੇ ਗੁਰਪਾਲ ਵੀ ਉਸ ਦੇ ਨਾਲ ਸ਼ਾਮਲ ਹਨ।