581 cases of Corona : ਪੰਜਾਬ ਵਿੱਚ ਅੱਜ ਕੋਰੋਨਾ ਦੇ 581 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ। ਇਥੇ ਕੋਰੋਨਾ ਦੇ 82 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਲੁਧਿਆਣੇ ਤੋਂ ਵੀ 62 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਅੱਜ 27 ਲੋਕਾਂ ਨੇ ਕੋਵਿਡ-19 ਕਾਰਨ ਦਮ ਤੋੜਿਆ। ਸੂਬੇ ਵਿੱਚ ਹੁਣ ਤੱਕ ਕੋਰੋਨਾ ਨਾਲ 3860 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਰੋਜ਼ਾਨਾ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆ ਰਹੇ ਹਨ।
ਅੱਜ ਸੂਬੇ ਵਿੱਚ ਕੋਰੋਨਾ ਨਾਲ ਕੁੱਲ 27 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਜਲੰਧਰ ਤੋਂ 2, ਗੁਰਦਾਸਪੁਰ ਤੋਂ 5, ਅੰਮ੍ਰਿਤਸਰ ਤੋਂ 4, ਲੁਧਿਆਣੇ ਤੋਂ 3, ਫਿਰੋਜ਼ਪੁਰ ਤੋਂ 2, ਹੁਸ਼ਿਆਰਪੁਰ ਤੋਂ 2, ਪਟਿਆਲੇ ਤੋਂ 2, ਫਰੀਦਕੋਟ ਤੋਂ 1, ਫਤਿਹਗੜ੍ਹ ਸਾਹਿਬ ਤੋਂ 1, ਫਾਜ਼ਿਲਕਾ ਤੋਂ 1, ਕਪੂਰਥਲਾ ਤੋਂ 1, ਮੁਕਤਸਰ ਤੋਂ 1, ਐੱਸ. ਬੀ. ਐੱਸ. ਨਗਰ ਤੋਂ 1 ਤੇ ਪਠਾਨਕੋਟ ਤੋਂ 1 ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋਈ। ਇਸ ਤੋਂ ਇਲਾਵਾ 1552 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋਏ ਹਨ। ਜਲੰਧਰ ਤੋਂ 91, ਲੁਧਿਆਣੇ ਤੋਂ 98, ਪਟਿਆਲਾ ਤੋਂ 57, ਐੱਸ. ਏ. ਐੱਸ. ਨਗਰ ਤੋਂ 268, ਅੰਮ੍ਰਿਤਸਰ ਤੋਂ 94, ਗੁਰਦਾਸਪੁਰ ਤੋਂ 96, ਬਠਿੰਡਾ ਤੋਂ 171, ਹਸ਼ਿਆਰਪੁਰ ਤੋਂ 23, ਫਿਰੋਜ਼ਪੁਰ ਤੋਂ 38, ਪਠਾਨਕੋਟ ਤੋਂ 36, ਸੰਗਰੂਰ ਤੋਂ 16, ਕਪੂਰਥਲਾ ਤੋਂ 56, ਫਰੀਦਕੋਟ ਤੋਂ 318, ਮੁਕਤਸਰ ਤੋਂ 23,ਫਾਜ਼ਿਲਕਾ ਤੋਂ 24, ਮੋਗੇ ਤੋਂ 73, ਰੋਪੜ ਤੋਂ 9, ਫਤਿਹਗੜ੍ਹ ਸਾਹਿਬ ਤੋਂ 11, ਬਰਨਾਲਾ ਤੋਂ 7, ਤਰਨਤਾਰਨ ਤੋਂ 8, ਐੱਸ. ਬੀ. ਐੱਸ. ਨਗਰ ਤੋਂ 17 ਤੇ ਮਾਨਸਾ ਤੋਂ 18 ਵਿਅਕਤੀਆਂ ਨੇ ਕੋਰੋਨਾ ਖਿਲਾਫ ਆਪਣੀ ਜੰਗ ਜਿੱਤ ਲਈ।
ਸੂਬੇ ਵਿੱਚ ਕੋਰੋਨਾ ਦੇ ਹੁਣ ਤੱਕ 2167731 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਪੰਜਾਬ ਵਿੱਚ ਮੌਜੂਦਾ ਸਮੇਂ ‘ਚ 124535 ਕੋਵਿਡ-19 ਦੇ ਪਾਜੀਟਿਵ ਕੇਸ ਹਨ ਤੇ ਇਨ੍ਹਾਂ ਵਿੱਚੋਂ 112417 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਹੁਣ ਐਕਟਿਵ ਕੇਸਾਂ ਦੀ ਗਿਣਤੀ 8258 ਹੈ। ਇਨ੍ਹਾਂ ਵਿਚੋਂ 202 ਆਕਸੀਜਨ ‘ਤੇ ਹਨ ਤੇ 32 ਮਰੀਜ਼ਾਂ ਵੈਂਟੀਲੇਂਟਰ ‘ਤੇ ਹਨ। ਦੀ ਹਾਲਤ ਬਹੁਤ ਹੀ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 3860 ਲੋਕਾਂ ਦੀ ਜਾਨ ਜਾ ਚੁੱਕੀ ਹੈ।