The country’s longestਚੰਡੀਗੜ੍ਹ : ਭਾਵੇਂ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਸੂਬੇ ‘ਚ ਕੋਵਿਡ-19 ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਜਦੋਂ ਤੱਕ ਕੋਰੋਨਾ ਦੀ ਦਵਾਈ ਨਹੀਂ ਬਣਦੀ ਉਦੋਂ ਤਕ ਮਾਸਕ ਹੀ ਕੋਰੋਨਾ ਤੋਂ ਸਾਡਾ ਬਚਾਅ ਕਰ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਦੇਣ ਲਈ ਸ਼ਹਿਰ ਦੇ ਐੱਨ. ਜੀ. ਓ. ਬਦਲਾਅ ਵੱਲੋਂ ਅੱਜ ਦੇਸ਼ ਦਾ ਸਭ ਤੋਂ ਵੱਡਾ ਮਾਸਕ ਬਣਾਇਆ ਗਿਆ। ਇਸ ਮਾਸਕ ਨੂੰ ਸੈਕਟਰ-32 ਹਸਪਤਾਲ ਦੇ ਸੁਪਰਡੈਂਟ ਨੇ ਲਾਂਚ ਕੀਤਾ। ਇਸ ‘ਤੇ ਅੱਜ ਤੋਂ ਲੋਕ ਆਪਣੇ ਹਸਤਾਖਰ ਕਰਨਗੇ ਤੇ ਆਪਣਾ ਮੈਸੇਜ ਲਿਖ ਕੇ ਆਪਣਾ ਯੋਗਦਾਨ ਦੇ ਸਕਣਗੇ ਤੇ ਲੋਕਾਂ ਨੂੰ ਵੀ ਜਾਗਰੂਕ ਕਰਨਗੇ।
NGO ਦੀ ਫਾਊਂਡਰ ਮੈਂਬਰ ਰੇਣੁਕਾ ਨੇ ਦੱਸਿਆ ਕਿ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ 36 ਫੁੱਟ ਲੰਬਾ ਮਾਸਕ ਬਣਾਇਆ ਗਿਆ ਹੈ ਅਤੇ ਇਸ ‘ਤੇ ਅੱਜ ਤੋਂ ਸਿਗਨੇਚਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਲੋਕਾਂ ‘ਚ ਜਾਗਰੂਕਤਾ ਆਏ। ਉਨ੍ਹਾਂ ਕਿਹਾ ਕਿ ਇਸ ਮਾਸਕ ਨੂੰ NGO ਬਦਲਾਅ ਦੇ ਮੈਂਬਰਾਂ ਵੱਲੋਂ ਸਖਤ ਮਿਹਨਤ ਨਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਵਿਡ-19 ਖਿਲਾਫ ਕੋਈ ਦਬਾਈ ਨਹੀਂ ਬਣ ਪਾਉਂਦੀ ਉਦੋਂ ਤੱਕ ਲੋਕਾਂ ਨੂੰ ਬੀਮਾਰੀ ਤੋਂ ਬਚਣ ਲਈ ਮਾਸਕ ਹੀ ਲਗਾਉਣਾ ਚਾਹੀਦਾ ਹੈ ਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਸੈਕਟਰ-32 ਦੇ GMCH ਹਸਪਤਾਲ ‘ਚ ਮਾਸਕ ਨੂੰ ਦੀਵਾਰ ਕਿਨਾਰੇ ਲਗਾ ਦਿੱਤਾ ਗਿਆ ਹੈ ਅਤੇ ਅੱਜ ਤੋਂ ਲੋਕ ਇਸ ‘ਤੇ ਆਪਣੇ ਹਸਤਾਖਰ ਕਰਕੇ ਸਮਰਥਨ ਦੇ ਸਕਣਗੇ।