A fire broke : ਜਲੰਧਰ : ਅੱਜ ਸਵੇਰੇ ਮਾਡਲ ਟਾਊਨ ਵਿਖੇ ਜੁੱਤੀਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪੁੱਜੀਆਂ। ਲਗਭਗ 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਪਰ ਉਦੋਂ ਤੱਕ ਦੁਕਾਨ ‘ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਘਟਨਾ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਵੀ ਮੌਕੇ ‘ਤੇ ਪੁੱਜੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਘਟਨਾ ਮਾਡਲ ਟਾਊਨ ਸਥਿਤ ਪੰਜਾਬੀ ਜੁੱਤੀਆਂ ਦੀ ਮਸ਼ਹੂਰ ਦੁਕਾਨ ਅਰੋੜਾ ਪੰਜਾਬੀ ਜੁੱਤੀ ਸਟੋਰ ‘ਚ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 5.30 ਵਜੇ ਦੇ ਲਗਭਗ ਇਸ ਦੁਕਾਨ ‘ਚ ਅੱਗ ਲੱਗ ਗਈ। ਜਦੋਂ ਜਿਵੇਂ ਹੀ ਲੋਕ ਸੈਰ ਕਰਨ ਨੂੰ ਨਿਕਲੇ ਤਾਂ ਦੁਕਾਨ ਤੋਂ ਧੂੰਆਂ ਨਿਕਲਦੇ ਦੇਖਿਆ। ਇਸ ਤੋਂ ਪਹਿਲਾਂ ਕਿ ਕੁਝ ਸਮਝ ‘ਚ ਆਉਂਦਾ, ਕੁਝ ਹੀ ਮਿੰਟ ‘ਚ ਭਿਆਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਪਤਾ ਲੱਗਣ ਤੋਂ ਬਾਅਦ ਦੁਕਾਨ ਦੇ ਮਾਲਕ ਅੰਕੁਰ ਅਰੋੜਾ ਵੀ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਲਗਭਗ 6 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਦੁਕਾਨ ‘ਚ ਅੱਗ ਲੱਗ ਗਈ ਹੈ। ਉਹ ਤੁਰੰਤ ਦੁਕਾਨ ‘ਤੇ ਪੁੱਜੇ। ਨਾਲ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਇੱਕ-ਇੱਕ ਕਰਕੇ ਤਿੰਨ ਹੋਰ ਗੱਡੀਆਂ ਨੂੰ ਮੰਗਵਾਉਣਾ ਪਿਆ ਤੇ ਫਿਰ ਲਗਭਗ 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਅੰਕੁਰ ਅਰੋੜਾ ਦੀ ਮੰਨੀਏ ਤਾਂ ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਦੁਕਾਨ ‘ਚ ਕਾਫੀ ਮਾਲ ਸਟਾਕ ਕੀਤਾ ਗਿਆ ਸੀ। ਇਸ ਘਟਨਾ ‘ਚ ਅੱਗ ਲੱਗਣ ਕਾਰਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਫਾਇਰ ਅਫਸਰ ਦੀਦਾਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਪੁਲਿਸ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।