global handwashing day 2020 : ਹਰ ਸਾਲ 15 ਅਕਤੂਬਰ ਨੂੰ ਗਲੋਬਲ ਹੈਂਡਵਾਸ਼ ਡੇ ਮਨਾਇਆ ਜਾਂਦਾ ਹੈ।ਇਸਦਾ ਲੋਕਾਂ ਨੂੰ ਹੈਂਡ ਹਾਈਜੀਨ ਪ੍ਰਤੀ ਜਾਗਰੂਕ ਕਰਨਾ ਹੈ। ਕੋਰੋਨਾ ਵਾਇਰਸ ਕਾਰਨ ਲੋਕ ਹੱਥਾਂ ਦੀ ਸਫਾਈ ਨੂੰ ਲੈ ਕੇ ਪਹਿਲਾਂ ਤੋਂ ਵੱਧ ਜਾਗਰੂਕ ਹੋਏ ਹਨ।ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਅਤੇ ਹੈਂਡ ਸੈਨੀਟਾਈਜ਼ਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।ਹਾਲਾਂਕਿ ਮਹਾਂਮਾਰੀ ਕਾਰਨ ਹੱਥ ਧੋਣ ਦੀ ਬਜਾਏ ਸੈਨੇਟਾਈਜ਼ਰ ਦਾ ਇਸਤੇਮਾਲ ਵਧਿਆ ਹੈ।ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਹੱਥਾਂ ਦੀ ਸਫਾਈ ਲਈ ਸੈਨੇਟਾਈਜ਼ਰ ਤੋਂ ਬਿਹਤਰ ਹਮੇਸ਼ਾਂ ਸਾਬੁਣ ਹੁੰਦਾ ਹੈ।ਜਾਣਕਾਰੀ ਮੁਤਾਬਕ ਸੀਮਨਸ ਯੂਨੀਵਰਸਿਟੀ ਦੇ ਹੋਮ ਐਂਡ ਕਮਿਊਨਿਟੀ ਹਾਈਜੀਨ ਪ੍ਰੋਫੈਸਰ ਏਲਿਜਾਬੇਥ ਸਕਾਟ ਕਹਿੰਦੀ ਹੈ,ਸਾਬੁਣ ਅਤੇ ਪਾਣੀ ਨਾਲ ਹੱਥ ਧੋਣ ਦੇ ਬਾਅਦ ਇੱਕ ਸਾਫ ਤੌਲੀਏ ਨਾਲ ਸੁਕਾਉਣਾ ਹੀ ਗੋਲਡ ਸਟੈਂਡਰਡ ਮੰਨਿਆ ਜਾਂਦਾ ਹੈ।ਸਾਬੁਣ ਹੱਥਾਂ ਤੋਂ ਬੈਕਟੀਰੀਆ ਅਤੇ ਵਾਇਰਸ ਨੂੰ ਨਸ਼ਟ ਕਰਦਾ ਹੈ।ਸਾਬੁਣ ਨਾਲ ਹੱਥ ਧੋਣ ਤੋਂ ਬਾਅਦ ਚਮੜੀ ਖੁਸ਼ਕ ਹੋ ਜਾਂਦੀ ਅਤੇ ਇਸ ਨਾਲ ਹੱਥਾਂ ‘ਤੇ ਕੀਟਾਣੂ ਨਹੀਂ ਲੱਗਦੇ ਅਤੇ ਬੀਮਾਰ ਹੋਣ ਦੀ ਸੰਭਾਵਨਾ
ਘੱਟ ਹੋ ਜਾਂਦੀ ਹੈ।ਸਾਬੁਣ ਕੀਟਾਣੂਆਂ ਨੂੰ ਤੁਰੰਤ ਮਾਰਨ ਦਾ ਕੰਮ ਕਰਦਾ ਹੈ।ਬਾਰ ਸੋਪ ਦੀ ਥਾਂ ਲਿਕਿਵਡ ਸੋਪ ਨਾਲ ਹੱਥ ਧੋਣਾ ਜਿਆਦਾ ਬਿਹਤਰ ਹੁੰਦਾ ਹੈ।ਖੰਘਣ ਅਤੇ ਛਿੱਕਣ ਨਾਲ ਡ੍ਰਾਪਲੇਟਸ ਕਿਸੀ ਵੀ ਥਾਂ ਜਾਂ ਸਮਾਨ ‘ਤੇ ਕਈ ਘੰਟਿਆਂ ਤੱਕ ਰਹਿੰਦੇ ਹਨ ਅਤੇ ਹੱਥਾਂ ਦੇ ਜ਼ਰੀਏ ਸਾਡੇ ਸਰੀਰ ‘ਚ ਪ੍ਰਵੇਸ਼ ਕਰ ਜਾਂਦੇ ਹਨ।ਸਾਬੁਣ ਇਨ੍ਹਾਂ ਰੇਗਾਣੂਆਂ ਦੀ ਪਰਤ ਨੂੰ ਖਤਮ ਕਰਨ ‘ਚ ਮੱਦਦ ਕਰਦਾ ਹੈ ਜਿਸ ਨਾਲ ਸੰਕਰਮਿਤ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ।ਸਾਬੁਣ ‘ਚ ਐੱਮਫੀਫਾਈਲਸ ਪਦਾਰਥ ਪਾਇਆ ਜਾਂਦਾ ਹੈ।ਜੋ ਵਾਇਰਸ ਨੂੰ ਨਸ਼ਟ ਕਰਦੇ ਹਨ।ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਬਾਰ ਸਾਬੁਣ ਦਾ ਇਸਤੇਮਾਲ ਜਨਤਕ ਥਾਵਾਂ ‘ਤੇ ਨਹੀਂ ਕਰਨਾ ਚਾਹੀਦਾ।ਸਾਬੁਣ ਸਿਰਫ ਘਰੇਲੂ ਵਰਤੋਂ ਲਈ ਰੱਖਣਾ ਚਾਹੀਦਾ ਹੈ ਅਤੇ ਸਿਕਿਨ ਇੰਨਫੈਕਸ਼ਨ ਵਾਲਿਆਂ ਨੂੰ ਵੱਖਰੇ ਸਾਬੁਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਸੈਨੀਟਾਈਜ਼ਰ ਦੀ ਵਰਤੋਂ –ਹੈਲਥ ਐਕਸਪਰਟ ਕਹਿੰਦੇ ਹਨ ਕਿ ਸੈਨੇਟਾਈਜ਼ਰ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਤੁਹਾਡੇ ਕੋਲ ਸਿੰਕ ਦੀ ਸੁਵਿਧਾ ਉਪਲਬਧ ਨਾ ਹੋਵੇ।62 ਫੀਸਦੀ ਅਲਕੋਹਲ ਵਾਲਾ ਸੈਨੀਟਾਈਜ਼ਰ ਲਿਪਿਡ ਮੇਮਬ੍ਰੇਨ ਨੂੰ ਨਸ਼ਟ ਕਰਦਾ ਹੈ ਪਰ ਇਹ ਨੋਰੋਵਾਇਰਸ ਅਤੇ ਰਾਈਨੋਵਾਇਰਸ ਵਰਗੇ ਨਾਨ ੲਨਵਲਪਡ ਵਾਇਰਸ ‘ਤੇ ਹਾਵੀ ਨਹੀਂ ਹੁੰਦੇ ਅਤੇ ਇਹ ਸਾਬੁਣ ਦੀ ਤਰ੍ਹਾਂ ਵਾਇਰਸ ਨੂੰ ਨਸ਼ਟ ਵੀ ਕਰਦੇ ਹਨ।
ਹੱਥ ਧੋਣ ਦਾ ਸਹੀ ਤਰੀਕਾ- ਸੀਡੀਸੀ ਅਨੁਸਾਰ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਗਰਮ ਜਾਂ ਠੰਡੇ ਪਾਣੀ ਦਾ ਉਪਯੋਗ ਕਰਦੇ ਹਨ।ਸਿਰਫ ਪਾਣੀ ਦੀ ਤੁਲਨਾ ‘ਚ ਸਾਬੁਣ ਨਾਲ ਹੱਥ ਧੋਣਾ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਕਿਉਂਕਿ ਇਹ ਚਮੜੀ ਤੋਂ ਰੇਗਾਣੂਆਂ ਨੂੰ ਨਸ਼ਟ ਕਰਨ ਦਾ ਕੰਮ ਕਰਦਾ ਹੈ।ਹੱਥਾਂ ਨੂੰ ਸਾਬੁਣ ਲਾਉਣ ਤੋਂ ਬਾਅਦ ਉਸ ਨੂੰ 20 ਸੈਕਿੰਡ ਲਈ ਚੰਗੀ ਤਰ੍ਹਾਂ ਮਲੋ ਫਿਰ ਹੱਥ ਧੋ ਕੇ ਸਾਫ ਤੌਲੀਏ ਨਾਲ ਸਾਫ ਕਰ ਲਉ।