4.22 lakh were : ਮਾਲੇਰਕੋਟਲਾ : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਟੈਗੋਰ ਸਟ੍ਰੀਟ ‘ਚ ਇੱਕ ਪਰਿਵਾਰ ਦੇ 3 ਮੈਂਬਰਾਂ ਨੇ ਜ਼ਹਿਰੀਲੀ ਦਵਾਈ ਖਾ ਲਈ। ਇਸ ‘ਚ ਮਾਂ ਤੇ ਧੀ ਦੀ ਮੌਤ ਹੋ ਗਈ ਹੈ ਜਦੋਂ ਕਿ ਉਨ੍ਹਾਂ ਦਾ ਲੜਕਾ ਗੰਭੀਰ ਹੈ। ਲੜਕੇ ਤੋਂ ਮਿਲੇ ਸੁਸਾਈਡ ਨੋਟ ‘ਚ ਉਸ ਨੇ ਆਪਣੇ ਜਾਣਕਾਰ ਜਵੈਲਰੀ ਕਾਰੋਬਾਰਲ ਤੇ ਇੱਕ ਪੁਲਿਸ ਅਧਿਕਾਰੀ ‘ਤੇ ਤੰਗ ਕਰਨ ਦਾ ਦੋਸ਼ ਲਗਾਇਆ ਹੈ। ਮ੍ਰਿਤਕਾਂ ਦੀ ਪਛਾਣ ਕਵਿਤਾ (40) ਅਤੇ ਬੇਟੀ ਸ਼ਿਵਾਂਗੀ (20) ਵਜੋਂ ਹੋਈ ਹੈ। ਬੇਟਾ ਸ਼ਿਵਮ ਜਿੰਦਲ ਪਟਿਆਲਾ ‘ਚ ਭਰਤੀ ਹੈ। ਸ਼ਿਵਮ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਦੋਸ਼ ਹੈ ਕਿ ਜਾਣਕਾਰ ਨੇ ਸ਼ਿਵਮ ਨੂੰ 4.22 ਲੱਖ ਰੁਪਏ ਉਧਾਰ ਦਿੱਤੇ ਸਨ ਤੇ ਬਾਅਦ ‘ਚ 22 ਲੱਖ ਦੱਸ ਕੇ ਚੁਕਾਉਣ ਲਈ ਪੁਲਿਸ ਅਫਸਰ ਜ਼ਰੀਏ ਕੇਸ ਕਰਾਉਣ ਦੀਆਂ ਧਮਕੀਆਂ ਦੇ ਰਿਹਾ ਸੀ। ਇਸ ਤੋਂ ਤੰਗ ਆ ਕੇ ਪਰਿਵਾਰ ਨੇ ਦਵਾਈ ਖਾ ਲਈ। ਐੱਸ. ਐੱਸ. ਪੀ. ਡਾ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਨੌਜਵਾਨ ਜ਼ਿੰਦਾ ਹੈ ਤਾਂ ਸੁਸਾਈਡ ਨੋਟ ਕੋਈ ਅਰਥ ਨਹੀਂ ਰੱਖਦਾ। ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਸ਼ਿਵਮ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਉਸ ਦਾ ਜਾਣਕਾਰੀ ਤੇ ਇੱਕ ਪੁਲਿਸ ਅਫਸਰ ਉਸ ਨੂੰ ਤੰਗ ਕਰ ਰਹੇ ਸਨ। ਜਾਣਕਾਰ ਨੇ 4 ਲੱਖ 22 ਹਜ਼ਾਰ ਉਧਾਰ ਦਿੱਤੇ ਸਨ ਜੋ ਉਸ ਨੇ ਬੁਲੇਟ ਤੇ ਗੱਡੀ ਵੇਚ ਕੇ ਚੁਕਾ ਦਿੱਤੇ ਸਨ ਪਰ ਦੋਸ਼ੀ 4.22 ਲੱਖ ਦੀ ਥਾਂ 22 ਲੱਖ ਮੰਗ ਰਿਹਾ ਸੀ। ਪੁਲਿਸ ਦਾ ਇੱਕ ਅਧਿਕਾਰੀ ਵੀ ਉਸ ਨੂੰ ਪੈਸੇ ਦੇਣ ਲਈ ਦਬਾਅ ਬਣਾ ਰਿਹਾ ਸੀ ਜੇਕਰ ਉਹ ਪੈਸੇ ਨਹੀਂ ਦੇਵੇਗਾ ਤਾਂ ਉਸ ‘ਤੇ 420 ਦਾ ਮਾਮਲਾ ਦਰਜ ਕਰ ਲਿਆ ਜਾਵੇਗਾ। ਸੁਸਾਈਡ ਨੋਟ ‘ਚ ਸ਼ਿਵਮ ਨੇ ਆਪਣੇ ਜਾਣਕਾਰ ਤੇ ਪੁਲਿਸ ਅਧਿਕਾਰੀ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਸ਼ਿਵਮ ਪਟਿਆਲਾ ਹਸਪਤਾਲ ‘ਚ ਭਰਤੀ ਹੈ।