Railways has arranged : ਅੰਬਾਲਾ : ਰੇਲਵੇ ਪ੍ਰਸ਼ਾਸਨ ਨੇ ਤਿਓਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਆਪਣੇ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਦੂਰ-ਦੁਰਾਡੇ ਤੋਂ ਯਾਤਰੀ ਤਿਓਹਾਰਾਂ ਤੇ ਆਪਣੇ ਘਰ ਜਾ ਸਕਣ। ਰੇਲਵੇ ਵੱਲੋਂ ਕੁਝ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਅੰਬਾਲਾ ਤੋਂ ਹੁੰਦੇ ਹੋਏ ਹਰਿਆਣਾ, ਪੰਜਾਬ ਲਈ ਆਉਣਗੀਆਂ। ਉਥੇ ਕਟੜਾ ਸਪੈਸ਼ਲ ਦਾ ਵੀ ਸਮੇਂ ਤੇ ਸੰਚਾਲਨ ਹੋਵੇਗਾ ਤਾਂ ਕਿ ਸ਼ਰਧਾਲੂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਸਕਣ। ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਰੇਲਵੇ ਵੱਲੋਂ ਪਹਿਲਾਂ ਹੀ ਟ੍ਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
25 ਅਕਤੂਬਰ ਤੋਂ ਟ੍ਰੇਨ ਨੰ. 04998 ਬਠਿੰਡਾ ਵਾਰਾਣਸੀ ਤੇ 26 ਅਕਤੂਬਰ ਤੋਂ ਟ੍ਰੇਨ ਨੰ. 04997 ਵਾਰਾਣਸੀ-ਬਠਿੰਡਾ ਹਫਾਤਵਾਰੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਦਾ ਸੰਚਾਲਨ ਹੋਵੇਗਾ। ਇਹ ਟ੍ਰੇਨ ਬਠਿੰਡਾ ਤੋਂ ਹਰ ਐਤਵਾਰ 8.50 ਵਜੇ ਰਵਾਨਾ ਹੋਵੇਗੀ। ਅਗਲੇ ਦਿਨ 4.30 ਵਜੇ ਵਾਰਾਣਸੀ ਪੁੱਜੇਗੀ। ਵਾਪਸੀ ‘ਚ ਇਹ ਟ੍ਰੇਨ ਹਰ ਸੋਮਵਾਰ ਸ਼ਾਮ 9.20 ਵਜੇ ਰਵਾਨਾ ਹੋਵੇਗੀ ਤੇ 4.50 ਵਜੇ ਬਠਿੰਡਾ ਪੁੱਜੇਗੀ। ਇਸ ਦੌਰਾਨ ਇਹ ਟ੍ਰੇਨ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ ‘ਤੇ ਰੁਕੇਗੀ। ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਵਾਰਾਣਸੀ ਹਫਤਾਵਾਰੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਦਾ ਸੰਚਾਲਨ 25 ਅਕਤੂਬਰ ਤੋਂ ਟ੍ਰੇਨ ਨੰ. 04612 ਦਾ ਸੰਚਾਲਨ ਹੋਵੇਗਾ। ਇਹ ਟ੍ਰੇਨ ਹਰ ਐਤਵਾਰ ਨੂੰ ਕਟੜਾ ਤੋਂ 11.30 ਵਜੇ ਰਵਾਨਾ ਹੋਵੇਗੀ। ਅਗਲੇ ਦਿਨ 11.35 ਵਜੇ ਵਾਰਾਣਸੀ ਪੁੱਜੇਗੀ। ਵਾਪਸੀ ‘ਚ ਇਹ ਟ੍ਰੇਨ ਵਾਰਾਣਸੀ ਤੋਂ ਹਰ ਮੰਗਲਵਾਰ ਨੂੰ 6.35 ਵਜੇ ਰਵਾਨਾ ਹੋਵੇਗੀ ਤੇ 6.50 ਵਜੇ ਕਟੜਾ ਪੁੱਜੇਗੀ। ਊਧਮਪੁਰ, ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਦ, ਬਰੇਲੀ ਲਖਨਊ ਤੇ ਸੁਲਤਾਨਪੁਰ ਸਟੇਸ਼ਨ ‘ਤੇ ਠਹਿਰਾਅ ਹੋਵੇਗਾ।
ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਵਾਰਾਣਸੀ ਨਵੀਂ ਦਿੱਲੀ ਹਫਤਾਵਾਰੀ ਸੁਪਰਫਾਸਟ ਐਕਸਪ੍ਰੈਸ ਨਵੀਂ ਦਿੱਲੀ ਤੋਂ ਹਰ ਸੋਮਵਾਰ ਤੇ ਵੀਰਵਾਰ ਨੂੰ 11.50 ਵਜੇ ਰਵਾਨਾ ਹੋਵੇਗੀ। ਅਗਲੇ ਦਿਨ 11.35 ਵਜੇ ਕਟੜਾ ਪਹੁੰਚੇਗੀ। ਇਹ ਟ੍ਰੇਨ ਊਧਮਪੁਰ, ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਤੇ ਸੋਨੀਪਤ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ‘ਤੇ ਠਹਿਰੇਗੀ। ਚੰਡੀਗੜ੍ਹ, ਗੋਰਖਪੁਰ, ਚੰਡੀਗੜ੍ਹ ਹਫਤਾਵਾਰੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਦਾ ਸੰਚਾਲਨ 22 ਅਕਤੂਬਰ ਤੋਂ ਹੋਵੇਗਾ।