PM Modi wishes on Navratri: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਰਾਤੇ ਦੇ ਮੌਕੇ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੇ ਸ਼ੁੱਭ ਤਿਉਹਾਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਜਗਤ ਜਨਨੀ ਮਾਂ ਜਗਾਦੰਬਾ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ। ਜੈ ਮਾਤਾ ਦੀ!
ਪ੍ਰਧਾਨਮੰਤਰੀ ਨੇ ਟਵੀਟ ਕੀਤਾ, “ਓਮ ਦੇਵੀ ਸ਼ੈਲਪੁਤ੍ਰੀਏ ਨਮ:। ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਨੂੰ ਪ੍ਰਣਾਮ । ਉਨ੍ਹਾਂ ਦੀਆਂ ਅਸੀਸਾਂ ਨਾਲ, ਸਾਡਾ ਗ੍ਰਹਿ ਸੁਰੱਖਿਅਤ, ਤੰਦਰੁਸਤ ਅਤੇ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਦੀਆਂ ਅਸੀਸਾਂ ਨਾਲ ਸਾਨੂੰ ਗਰੀਬਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਤਾਕਤ ਮਿਲਦੀ ਹੈ।’
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਟਵੀਟ ਕੀਤਾ, ‘ਨਰਾਤੇ’ ਤਪ, ਸਾਧਨਾ ਅਤੇ ਸ਼ਕਤੀ ਪੂਜਾ ਦਾ ਪ੍ਰਤੀਕ ਹੈ। ਸਾਰੇ ਦੇਸ਼ ਵਾਸੀਆਂ ਨੂੰ ਨਰਾਤਰੀ ਦੇ ਮਹਾਂਪ੍ਰਵ ਦੀਆਂ ਤਹਿ ਦਿਲੋਂ ਵਧਾਈਆਂ । ਮਾਂ ਭਗਵਤੀ ਸਭ ‘ਤੇ ਆਪਣੀ ਕ੍ਰਿਪਾ ਤੇ ਅਸ਼ੀਰਵਾਦ ਕਾਇਮ ਰੱਖੇ। ਜੈ ਮਾਤਾ ਦੀ!
ਦੱਸ ਦੇਈਏ ਕਿ 17 ਅਕਤੂਬਰ ਯਾਨੀ ਕਿ ਅੱਜ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ । ਇਨ੍ਹਾਂ ਨੌਂ ਦਿਨਾਂ ਵਿੱਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ । ਨਰਾਤੇ ਦੇ ਪਹਿਲਾ ਦਿਨ ਮਾਂ ਦੁਰਗਾ ਦੇ ਸ਼ੈਲਪੁਤਰੀ ਰੂਪ ਨੂੰ ਸਮਰਪਿਤ ਹੁੰਦਾ ਹੈ। ਪਹਾੜੀ ਹਿਮਾਲਿਆ ਦੀ ਧੀ ਹੋਣ ਕਾਰਨ ਉਨ੍ਹਾਂ ਨੂੰ ਸ਼ੈਲਪੁਤਰੀ ਵੀ ਕਿਹਾ ਜਾਂਦਾ ਹੈ । ਮਾਂ ਦੁਰਗਾ ਦੇ ਇਸ ਸਵਰੂਪ ਬਹੁਤ ਸ਼ਾਂਤ, ਕੋਮਲ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਸਥਾਪਨਾ ਦੇ ਨਾਲ ਹੀ ਮਾਂ ਸ਼ੈਲਪੁਤਰੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਆਖਰੀ ਦਿਨ ਨੂੰ ਮਹਾਨਵਮੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਕੰਨਿਆ ਪੂਜਾ ਕੀਤੀ ਜਾਂਦੀ ਹੈ।