Grand Challenges Annual Meeting: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਯਾਨੀ ਕਿ 19 ਅਕਤੂਬਰ ਨੂੰ ਸ਼ਾਮ 7:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਗ੍ਰੈਂਡ ਚੈਲੇਂਜਸ ਸਾਲਾਨਾ ਮੀਟਿੰਗ 2020 ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਭਾਸ਼ਣ ਦੇਣਗੇ । ਦੱਸ ਦੇਈਏ ਕਿ ਪਿਛਲੇ 15 ਸਾਲਾਂ ਤੋਂ ਗ੍ਰੈਂਡ ਚੈਲੇਂਜ ਸਾਲਾਨਾ ਮੀਟਿੰਗ ਸਿਹਤ ਅਤੇ ਵਿਕਾਸ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਨਵੀਨਤਾ ਸਹਿਯੋਗੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕਰ ਰਹੀ ਹੈ।
ਦਰਅਸਲ, ਇਹ ਬੈਠਕ 19 ਤੋਂ 21 ਅਕਤੂਬਰ ਵਿਚਾਲੇ ਵਰਚੁਅਲ ਹੋਵੇਗੀ । ਇਸ ਬੈਠਕ ਵਿੱਚ ਨੀਤੀ ਨਿਰਮਾਤਾ ਅਤੇ ਵਿਗਿਆਨਕ ਆਗੂ ਇਕੱਠੇ ਨਜ਼ਰ ਆਉਣਗੇ। ਵਿਸ਼ਵਵਿਆਪੀ ਸਿਹਤ ਸਮੱਸਿਆਵਾਂ ਦੇ ਹੱਲ ਲਈ ਇਹ ਮੀਟਿੰਗ ਹੋਵੇਗੀ। ਇਸ ਬੈਠਕ ਵਿੱਚ ਕੋਵਿਡ-19 ‘ਤੇ “ਭਾਰਤ ਫ਼ਾਰ ਦ ਵਰਲਡ” ਫਰੇਮਿੰਗ ‘ਤੇ ਬਹੁਤ ਜ਼ੋਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕੋਵਿਡ-19 ਅਤੇ “ਭਾਰਤ ਫ਼ਾਰ ਦ ਵਰਲਡ” ਫਰੇਮਿੰਗ ‘ਤੇ ਵੀ ਬਹੁਤ ਜ਼ੋਰ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਵਿਸ਼ਵ ਭਰ ਦੇ ਉੱਘੇ ਵਿਗਿਆਨੀ, ਨੇਤਾ ਅਤੇ ਖੋਜਕਰਤਾ ਇਸ ਸਲਾਨਾ ਬੈਠਕ ਵਿੱਚ ਸ਼ਿਰਕਤ ਕਰਨਗੇ, ਜੋ ਮਹਾਂਮਾਰੀ ਦੇ ਬਾਅਦ ਦੀ ਦੁਨੀਆ ਵੀ ਸਥਿਰ ਵਿਕਾਸ ਟੀਚਿਆਂ ਵਿੱਚ ਤੇਜ਼ੀ ਲਿਆਉਣ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਪ੍ਰਧਾਨਮੰਤਰੀ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਵਿੱਚ ਕੋਰੋਨਾ ਸੰਕਟ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਵਿਚਾਰ ਵਟਾਂਦਰੇ ਕਰਨਗੇ।