Two bodies found: ਪਠਾਨਕੋਟ ‘ਚ ਐਤਵਾਰ ਨੂੰ ਚੱਕੀ ਦਰਿਆ ਕੋਲ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਨਵੇਂ ਪੁਲ ਕੋਲ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਥਾਨਕ ਲੋਕਾਂ ਨੇ ਉਥੇ ਦਰਿਆ ‘ਚ ਦੋ ਲਾਸ਼ਾਂ ਵਹਿੰਦੀਆਂ ਹੋਈਆਂ ਦੇਖੀਆਂ ਤੇ ਇਸ ਦੀ ਸੂਚਨਾ ਜਲਦ ਹੀ ਪੁਲਿਸ ਨੂੰ ਦਿੱਤੀ ਗਈ। ਅਰਧ ਨਗਨ ਹਾਲਤ ‘ਚ ਮਿਲੀ ਇੱਕ ਲਾਸ਼ ਪੁਰਸ਼ ਦੀ ਹੈ ਜਦੋਂ ਕਿ ਦੂਜੀ ਔਰਤ ਦੀ ਹੈ। ਘਟਨਾ ਵਾਲੀ ਥਾਂ ਹਿਮਾਚਲ ਪ੍ਰਦੇਸ਼ ‘ਚ ਆਉਂਦੀ ਹੈ ਇਸ ਲਈ ਡਮਟਾਲ ਚੌਕੀ ਤੋਂ ਪੁਲਿਸ ਕਰਮਚਾਰੀ ਮੌਕੇ ‘ਤੇ ਪੁੱਜੇ ਉਥੇ ਪੰਜਾਬ ਸੂਬੇ ਨਾਲ ਜੁੜਿਆ ਹੋਣ ਕਾਰਨ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਉਥੇ ਪੁੱਜ ਗਏ।

ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਡੀ. ਐੱਸ. ਪੀ. ਅਸ਼ੋਕ ਰਤਨ ਨੇ ਦੱਸਿਆ ਕਿ ਹੁਣ ਤੱਕ ਲਾਸ਼ਾਂ ਦੀ ਹਾਲਤ ਨੂੰ ਦੇਖ ਕੇ ਇਹ ਕਹਿਣਾ ਗਲਤ ਹੈ ਕਿ ਉਨ੍ਹਾਂ ਨਾਲ ਦੁਰਘਟਨਾ ਘਟੀ ਹੈ ਜਾਂ ਕਿਸੇ ਤਰ੍ਹਾਂ ਹੱਤਿਆ ਵਗੈਰਾ ਦਾ ਮਾਮਲਾ ਹੈ। ਫਿਰ ਵੀ ਦੋਵੇਂ ਲਾਸ਼ਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗ। ਉਸ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।






















