People besiege Mohammad : ਸੰਗਰੂਰ : ਖੇਤੀ ਕਾਨੂੰਨਾਂ ‘ਤੇ ਚੁੱਪ ਰਹਿਣ ਵਾਲੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਅੱਜ ਲੋਕਾਂ ਵੱਲੋਂ ਘੇਰਾ ਪਾ ਕੇ ਚੰਗੀ ਰੇਲ ਬਣਾਈ ਗਈ। ਉਨ੍ਹਾਂ ਤੋਂ ਖੇਤੀ ਕਾਨੂੰਨਾਂ ਸਬੰਧੀ ਕਈ ਸਵਾਲ ਪੁੱਛੇ ਗਏ। ਮੁਹੰਮਦ ਸਦੀਕ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਸਮੂਹ ਕਿਸਾਨਾਂ ਦਾ ਇੱਕੋ ਹੀ ਦੁੱਖ ਹੈ ਕਿ ਉਨ੍ਹਾਂ ਤੋਂ MSP ਦਾ ਹੱਕ ਖੋਹਿਆ ਜਾ ਰਿਹਾ ਹੈ। ਲੋਕਾਂ ਨੇ ਮੁਹੰਮਦ ਸਦੀਕ ਨੂੰ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੋਈ ਸਟੈਂਡ ਕਿਉਂ ਨਹੀਂ ਲਿਆ ਗਿਆ। ਕਿਸਾਨਾਂ ਦੀ ਆਵਾਜ਼ ਨੂੰ ਕਿਉਂ ਨਹੀਂ ਕੇਂਦਰ ਤੱਕ ਪਹੁੰਚਾਇਆ ਜਾ ਰਿਹਾ। ਲੋਕਤੰਤਰ ‘ਚ ਲੋਕ ਆਪਣੇ ਨੁਮਾਇੰਦਿਆਂ ਨੂੰ ਇਸ ਲਈ ਚੁਣਦੇ ਹਨ ਤਾਂ ਜੋ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੰਸਦ ‘ਚ ਪਹੁੰਚਾ ਸਕਣ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ MLA’s ਤੇ ਵਿਧਾਇਕ ਇਨ੍ਹਾਂ ਖੇਤੀ ਬਿੱਲਾਂ ਖਿਲਾਫ ਆਪਣੇ ਅਸਤੀਫੇ ਦੇ ਦੇਣ ਤਾਂ ਇਕ ਦਿਨ ‘ਚ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਿਸਾਨਾਂ ਨੂੰ ਧਰਨਿਆਂ ‘ਤੇ ਬੈਠਣ ਦੀ ਲੋੜ ਪਵੇਗੀ।
ਮੁਹੰਮਦ ਸਦੀਕ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਤੇ ਉਹ ਹਰ ਹਾਲ ‘ਚ ਕਿਸਾਨਾਂ ਦੇ ਹੱਕ ਲਈ ਲੜਣਗੇ। ਸਦੀਕ ਦਾ ਕਹਿਣਾ ਹੈ ਕਿ ਬਿਨਾਂ ਧਰਨਿਆਂ, ਮੁਜ਼ਾਹਰਿਆਂ ਤੋਂ ਵੀ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਜ਼ਰੂਰ ਕੇਂਦਰ ਤੱਕ ਲੈ ਕੇ ਜਾਣਗੇ। ਮੁਹੰਮਦ ਸਦੀਕ ਨੇ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਸਦ ‘ਚ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਤੇ ਉਮੀਦ ਹੈ ਕਿ ਇਸ ਬੈਠਕ ‘ਚ ਜ਼ਰੂਰ ਇਨ੍ਹਾਂ ਖੇਤੀ ਬਿੱਲਾਂ ਦਾ ਹੱਲ ਕਰ ਲਿਆ ਜਾਵੇਗਾ। ਮੁਹੰਮਦ ਸਦੀਕ ਤੋਂ ਜਦੋਂ ਅਸਤੀਫੇ ਦੇਣ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਸਰਕਾਰ ਨਹੀਂ ਹੈ, ਮੈਂ ਤਾਂ ਦਿੱਲੀ ਦਾ ਨੁਮਾਇੰਦਾ ਹਾਂ। ਮੁਹੰਮਦ ਸਦੀਕ ‘ਤੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਤੁਹਾਨੂੰ ਸਿਰਫ ਕੁਰਸੀਆਂ ਹੀ ਪਿਆਰੀਆਂ ਹਨ ਜਦਕਿ ਕਿਸਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ। ਲੋਕਾਂ ਵੱਲੋਂ ਮੋਦੀ ਸਰਕਾਰ ਮੁਦਰਾਬਾਦ ਦੇ ਨਾਅਰੇ ਵੀ ਲਗਾਏ ਜਾ ਰਹੇ ਸਨ।
ਮੁਹੰਮਦ ਸਦੀਕ ਦਾ ਕਹਿਣਾ ਹੈ ਸਾਰਾ ਕੁਝ ਕੇਂਦਰ ਸਰਕਾਰ ਦੇ ਹੱਥ ‘ਚ ਹੈ ਪਰ ਪੰਜਾਬ ਸਰਕਾਰ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਧਰਨਿਆਂ ‘ਚ ਜਿਹੜੇ ਕਿਸਾਨ ਮਾਰੇ ਗਏ ਉਨ੍ਹਾਂ ਦਾ ਜ਼ਿੰਮੇਵਾਰ ਕੌਣ ਹੈ?ਪੰਜਾਬ ਦੇ ਵਿਧਾਇਕਾਂ ਤੋਂ ਇਸ ਮੁੱਦੇ ਦੇ ਹੱਲ ਦੀ ਕੋਈ ਉਮੀਦ ਵੀ ਕੀਤੀ ਜਾਣੀ ਸਹੀ ਨਹੀਂ ਹੈ। ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਜਾਗਰੂਕ ਰਹਿਣ ਤੇ ਇਨ੍ਹਾਂ ਖੇਤੀ ਬਿੱਲਾਂ ਖਿਲਾਫ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾ ਸਕੇ।