13 deaths due : ਸੂਬੇ ‘ਚ ਲੌਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ । ਪੰਜਾਬ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ ਘੱਟ ਰਹੀ ਹੈ ਪਰ ਫਿਰ ਵੀ ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੈ। ਹੁਣ ਤੱਕ ਸੂਬੇ ਤੋਂ ਕੋਰੋਨਾ ਦੇ 2321084 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ ਪੰਜਾਬ ਭਰ ਤੋਂ 20415 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਪੰਜਾਬ ‘ਚ 117883 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। 145 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 23 ਮਰੀਜ਼ਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ 4012 ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਅੱਜ ਸੂਬੇ ਵਿੱਚ ਕੋਰੋਨਾ ਨਾਲ ਕੁੱਲ 13 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਤੋਂ 1 ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ 3, ਪਠਾਨਕੋਟ ਤੋਂ 1, ਪਟਿਆਲਾ ਤੋਂ 2 ਅਤੇ ਰੋਪੜ ਤੋਂ 2 ਵਿਅਕਤੀ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਰਾਹਤ ਭਰੀ ਖਬਰ ਇਹ ਵੀ ਹੈ ਕਿ ਸੂਬੇ ਭਰ ਤੋਂ 958 ਲੋਕਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ ਜਿਨ੍ਹਾਂ ‘ਚੋਂ ਲੁਧਿਆਣੇ ਤੋਂ 53, ਜਲੰਧਰਤੋਂ 126, ਪਟਿਆਲੇ ਤੋਂ 68, ਐੱਸ. ਏ. ਐੱਸ. ਤੋਂ 130, ਅੰਮ੍ਰਿਤਸਰ ਤੋਂ 91, ਗੁਰਦਾਸਪੁਰ ਤੋਂ 57, ਬਠਿੰਡਾ ਤੋਂ 52, ਹੁਸ਼ਿਆਰਪੁਰ ਤੋਂ 128, ਫਿਰੋਜ਼ਪੁਰ ਤੋਂ 2, ਪਠਾਨਕੋਟ ਤੋਂ 59, ਸੰਗਰੂਰ ਤੋਂ 12, ਕਪੂਰਥਲਾ ਤੋਂ 39, ਮੁਕਤਸਰ ਤੋਂ 11, ਫਾਜ਼ਲਿਕਾ ਤੋਂ 23, ਮੋਗਾ ਤੋਂ 18, ਰੋਪੜ ਤੋਂ 31, ਫਤਿਹਗੜ੍ਹ ਸਾਹਿਬ ਤੋਂ 12, ਬਰਨਾਲਾ ਤੋਂ 6, ਤਰਨਤਾਰਨ ਤੋਂ 18, ਐੱਸ. ਬੀ. ਐੱਸ. ਨਗਰ ਤੋਂ 9 ਅਤੇ ਮਾਨਸਾ ਤੋਂ 13 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ।