In the last : ਪੰਜਾਬ ‘ਚ ਘਟਦੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਅੱਜ ਤੋਂ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਮਹਾਮਾਰੀ ਤੋਂ ਬਚਾਅ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਕੋਰੋਨਾ ਆਪਣੇ ਪੈਰ ਹੋਰ ਨਾ ਪਸਾਰ ਸਕੇ। ਸੂਬੇ ‘ਚ ਅੱਜ ਕੋਰੋਨਾ ਦੇ 454 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਤੇ 17 ਵਿਅਕਤੀਆਂ ਨੇ ਪੂਰੇ ਸੂਬੇ ਤੋਂ ਦਮ ਤੋੜਿਆ। ਅੱਜ ਸੂਬੇ ‘ਚ ਕੋਰੋਨਾ ਦੇ 18314 ਸੈਂਪਲ ਲਏ ਗਏ। ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 128103 ਤਕ ਜਾ ਪੁੱਜੀ ਹੈ ਜਿਨ੍ਹਾਂ ‘ਚੋਂ 118767 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਤੇ ਹੁਣ ਐਕਟਿਵ ਕੇਸਾਂ ਦੀ ਗਿਣਤੀ 5307 ਹੈ ਜਿਨ੍ਹਾਂ ‘ਚੋਂ 117 ਆਕਸੀਜਨ ਸੁਪੋਰਟ ‘ਤੇ ਹਨ, 27 ਵੈਂਟੀਲੇਟਰ ਹਨ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ।
ਅੱਜ ਪੂਰੇ ਸੂਬੇ ਤੋਂ 884 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ ਜਿਨ੍ਹਾਂ ‘ਚੋਂ ਲੁਧਿਆਣੇ ਤੋਂ 107, ਪਟਿਆਲੇ ਤੋਂ 43, ਐੱਸ. ਏ. ਐੱਸ. ਤੋਂ 35, ਅੰਮ੍ਰਿਤਸਰ ਤੋਂ 87, ਗੁਰਦਾਸਪੁਰ ਤੋਂ 26, ਬਠਿੰਡਾ ਤੋਂ 60, ਹੁਸ਼ਿਆਰਪੁਰ ਤੋਂ 209, ਪਠਾਨਕੋਟ ਤੋਂ 52, ਸੰਗਰੂਰ ਤੋਂ 7, ਕਪੂਰਥਲਾ ਤੋਂ 29, ਫਰੀਦਕੋਟ ਤੋਂ 43, ਮੁਕਤਸਰ ਤੋਂ 20, ਫਾਜ਼ਿਲਾ ਤੋਂ 46, ਮੋਗੇ ਤੋਂ 13, ਰੋਪੜ ਤੋਂ 18, ਫਤਿਹਗੜ੍ਹ ਸਾਹਿਬ ਤੋਂ 5, ਬਰਨਾਲਾ ਤੋਂ 3, ਤਰਨਤਾਰਨ ਤੋਂ 29, ਐੱਸ. ਬੀ. ਐੱਸ. ਨਗਰ ਤੋਂ 24 ਤੇ ਮਾਨਸਾ ਤੋਂ 28 ਦੇ ਹਨ।
ਪੰਜਾਬ ‘ਚ ਅੱਜ ਕੋਰੋਨਾ ਕਾਰਨ 17 ਵਿਅਕਤੀਆਂ ਦੀ ਜਾਨ ਗਈ। ਅੰਮ੍ਰਿਤਸਰ ਤੋਂ 3, ਬਠਿੰਡੇ ਤੋਂ 1, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 2, ਲੁਧਿਆਣੇ ਤੋਂ 1, ਐੱਸ. ਏ. ਐੱਸ. ਨਗਰ ਤੋਂ 2, ਐੱਸ. ਬੀ. ਐੱਸ. ਨਗਰ ਤੋਂ 3, ਪਠਾਨਕੋਟ ਤੋਂ 2 ਤੇ ਪਟਿਆਲੇ ਤੋਂ 2 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਪੰਜਾਬ ‘ਚ ਹੁਣ ਤਕ ਕੋਰੋਨਾ ਨਾਲ 4029 ਲੋਕਾਂ ਦੀ ਮੌਤ ਹੋ ਚੁੱਕੀ ਹੈ।