Admissions to military : ਚੰਡੀਗੜ੍ਹ : ਭਾਰਤੀ ਫੌਜ ‘ਚ ਸੁਨਹਿਰੀ ਭਵਿੱਖ ਬਣਾਉਣ ਵਾਲੇ ਸੈਨਿਕ ਸਕੂਲਾਂ ‘ਚ ਦਾਖਲੇ ਦਾ ਸ਼ੈਡਿਊਲ ਜਾਰੀ ਹੋ ਗਿਆ ਹੈ। ਆਲ ਇੰਡੀਆ ਸੈਨਿਕ ਸਕੂਲ ਐਂਟਰੈਂਸ ਐਗਜ਼ਾਮੀਨੇਸ਼ਨ (AISSEE) ਤਹਿਤ 33 ਫੌਜੀ ਸਕੂਲਾਂ ‘ਚ 2021-22 ਸੈਸ਼ਨ ‘ਚ 6ਵੀਂ ਤੇ 9ਵੀਂ ਕਲਾਸ ‘ਚ ਦਾਖਲਾ ਦਿੱਤਾ ਜਾਵੇਗਾ। ਦਾਖਲੇ ਦੇ ਯੋਗ ਉਮੀਦਵਾਰ 19 ਅਕਤੂਬਰ ਤੋਂ ਅਪਲਾਈ ਕਰ ਸਕਦੇ ਹਨ।ਸੈਨਿਕ ਸਕੂਲਾਂ ‘ਚ ਲੜਕੀਆਂ ਨੂੰ ਦਾਖਲਾ ਸਿਰਫ 6ਵੀਂ ਕਲਾਸ ‘ਚ ਹੀ ਮਿਲ ਸਕੇਗਾ। ਸੈਨਿਕ ਸਕੂਲ ‘ਚ ਦਾਖਲੇ ਲਈ ਕਾਮਨ ਐਂਟਰੈਂਸ ਪੇਪਰ ਆਯੋਜਿਤ ਕੀਤਾ ਜਾਵੇਗਾ। ਇਸ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਨਵਰੀ 2021 ‘ਚ ਲਿਆ ਜਾਵੇਗਾ।
ਸੈਨਿਕ ਸਕੂਲਾਂ ‘ਚ ਦੇਖ ਦੀਆਂ ਵੱਖ-ਵੱਖ ਡਿਫੈਂਸ ਸਰਵਿਸਿਜ਼, ਜਿਸ ‘ਚ ਡਿਫੈਂਸ ਅਕੈਡਮੀ, ਇੰਡੀਅਨ ਨੇਵੀ ਅਕੈਡਮੀ ਤੇ ਦੂਜੀ ਟ੍ਰੇਨਿੰਗ ਅਕੈਡਮੀ ‘ਚ ਅਫਸਰ ‘ਚ ਨੌਜਵਾਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਸੈਨਿਕ ਸਕੂਲ ‘ਚ ਦਾਖਲਾ ਮਲਟੀਪਲ ਚੁਆਇਸ ਲਿਖਿਤ ਪ੍ਰੀਖਿਆ, ਇੰਟਰਵਿਊ ਤੇ ਮੈਡੀਕਲ ਟੈਸਟ ਦੇ ਆਧਾਰ ‘ਤੇ ਬਣਨ ਵਾਲੀ ਮੈਰਿਟ ਤੋਂ ਹੀ ਮਿਲੇਗਾ। ਦਾਖਲੇ ਲਈ ਆਨਲਾਈਨ ਵੈੱਬਸਾਈਟ http//aissee.nta.nic.in ‘ਤੇ ਅਪਲਾਈ ਕੀਤਾ ਜਾ ਸਕੇਗਾ। SC/ST ਕੈਟਾਗਰੀ ਲਈ ਫੀਸ 400 ਰੁਪਏ ਤੇ ਹੋਰ ਕੈਟਾਗਰੀ ਲਈ 500 ਰੁਪਏ ਤੈਅ ਕੀਤੀ ਗਈ ਹੈ। ਫੀਸ ਆਨਲਾਈਨ ਜਮ੍ਹਾ ਕਰਾਉਣੀ ਹੋਵੇਗੀ।
20 ਨਵੰਬਰ 2020 ਤੱਕ https//aissee.nta.nic.in ਵੈੱਬਸਾਈਟ ‘ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। 10 ਜਨਵਰੀ 2021 ਨੂੰ ਲਿਖਿਤ ਪ੍ਰੀਖਿਆ ਹੋਵੇਗੀ। ਪੇਪਰ ਮਲਟੀਪਲ ਚੁਆਇਸ ਦੇ ਸਵਾਲ ਪ੍ਰੀਖਿਆ ‘ਚ ਪੁੱਛੇ ਜਾਣਗੇ। 6ਵੀਂ ਕਲਾਸ ‘ਚ ਦਾਖਲੇ ਲਈ ਵਿਦਿਆਰਥੀ 31 ਮਾਰਚ 2021 ਤੱਕ 10 ਤੋਂ 12 ਸਾਲ ਦੇ ਹੋਣ। 9ਵੀਂ ਕਲਾਸ ‘ਚ ਦਾਖਲੇ ਲਈ ਵਿਦਿਆਰਥੀ 8ਵੀਂ ਪਾਸ ਤੇ ਉਮਰ 31 ਮਾਰਚ 2021 ਤੱਕ 13 ਤੋਂ 15 ਸਾਲ ਹੋਣੀ ਚਾਹੀਦੀ ਹੈ। ਸਕੂਲ ‘ਚ ਸੀਟ, ਰਿਜ਼ਰਵੇਸ਼ਨ, ਪ੍ਰੀਖਿਆ ਦੇ ਸੈਂਟਰ ਤੇ ਪ੍ਰੀਖਿਆ ਸਬੰਧੀ ਪੂਰੀ ਜਾਣਕਾਰੀ NTA ਦੀ ਵੈੱਬਸਾਈਟ https//aissee.nta.nic.in ਤੇ www.ssrw.org ‘ਤੇ ਮਿਲ ਸਕਦੀ ਹੈ।