8 deaths due : ਪੰਜਾਬ ‘ਚ ਹੁਣ ਤੱਕ 2359842 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 20444 ਸੈਂਪਲ ਇਕੱਠੇ ਕੀਤੇ ਗਏ। 129850 ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਹਨ ਤੇ ਜਿਨ੍ਹਾਂ ‘ਚੋਂ 119658 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 4895 ਹੈ ਜਿਨ੍ਹਾਂ ‘ਚੋਂ 27 ਵੈਂਟਰੀਲੇਟਰ ‘ਤੇ ਹਨ, 115 ਆਕਸੀਜਨ ਸੁਪੋਰਟ ‘ਤੇ ਹਨ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 4037 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ‘ਚ ਅੱਜ ਕੋਰੋਨਾ ਨਾਲ 8 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਅੰਮ੍ਰਿਤਸਰ ਤੋਂ 1, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 2, ਲੁਧਿਆਣਾ, ਪਟਿਆਲਾ ਤੇ ਰੋਪੜ ਤੋਂ 1-1 ਵਿਅਕਤੀ ਦੀ ਮੌਤ ਹੋਈ। ਇਸ ਤੋਂ ਇਲਾਵਾ 891 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਜਿਨ੍ਹਾਂ ‘ਚੋਂ ਜਲੰਧਰ ਤੋਂ 144, ਪਟਿਆਲੇ ਤੋਂ 47, ਲੁਧਿਆਣੇ ਤੋਂ 28, ਐੱਸ. ਏ. ਐੱਸ. ਤੋਂ 106, ਅੰਮ੍ਰਿਤਸਰ ਤੋਂ 59, ਗੁਰਦਾਸਪੁਰ ਤੋਂ 28, ਬਠਿੰਡੇ ਤੋਂ 92, ਹੁਸ਼ਿਆਰਪੁਰ ਤੋਂ 111, ਪਠਾਨਕੋਟ ਤੋਂ 32, ਸੰਗਰੂਰ ਤੋਂ 13, ਕਪੂਰਥਲਾ ਤੋਂ 17, ਫਰੀਦਕੋਟ ਤੋਂ 18, ਮੁਕਤਸਰ ਤੋਂ 28, ਫਾਜ਼ਿਲਕਾ ਤੋਂ 38, ਮੋਗੇ ਤੋਂ 12, ਰੋਪੜ ਤੋਂ 20, ਫਤਿਹਗੜ੍ਹ ਸਾਹਿਬ ਤੋਂ 12, ਬਰਨਾਲਾ ਤੋਂ 12, ਤਰਨਤਾਰਨ ਤੋਂ 20, ਐੱਸ. ਬੀ. ਐੱਸ. ਨਗਰ ਤੋਂ 10 ਤੇ ਮਾਨਸਾ ਤੋਂ 24 ਮਰੀਜ਼ ਸ਼ਾਮਲ ਹਨ।
ਪੰਜਾਬ ‘ਚ ਅੱਜ ਕੋਰੋਨਾ ਕਾਰਨ 8 ਵਿਅਕਤੀਆਂ ਦੀ ਜਾਨ ਗਈ। ਜਿਨ੍ਹਾਂ ‘ਚ ਜਲੰਧਰ ਦੇ 2, ਹੁਸ਼ਿਆਰਪੁਰ ਤੋਂ 2, ਲੁਧਿਆਣੇ, ਪਟਿਆਲੇ, ਰੋਪੜ ਤੋਂ 1-1 ਮਰੀਜ਼ ਕੋਰੋਨਾ ਦੀ ਆਪਣੀ ਜੰਗ ਹਾਰ ਗਏ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਦੱਸਿਆ ਕਿ ਭਾਵੇਂ ਕੋਰੋਨਾ ਦੇ ਕੇਸ ਘੱਟ ਰਹੇ ਹਨ ਪਰ ਇਸ ਦੇ ਨਾਲ ਹੀ ਸਾਨੂੰ ਜਾਗਰੂਕ ਰਹਿਣਾ ਪਵੇਗਾ ਤੇ ਨਾਲ ਹੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਘਰ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾ ਰਹੇ ਹਾਂ।