PM Boris Johnson offers to resign: ਲੰਡਨ: ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਪ੍ਰਧਾਨਮੰਤਰੀ ਨੇ ਕਿਹਾ ਹੋਵੇ ਕਿ ਉਹ ਆਪਣੀ ਤਨਖਾਹ ਨਾਲ ਗੁਜ਼ਾਰਾ ਨਹੀਂ ਕਰ ਪਾ ਰਿਹਾ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਸ ਕੋਲ ਪੈਸੇ ਨਹੀਂ ਹਨ। ਪਰ ਜਦੋਂ ਵਿਸ਼ਵ ਉੱਤੇ ਰਾਜ ਕਰਨ ਵਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਜਿਹਾ ਕਹਿਣ ਤਾਂ ਵਧੇਰੇ ਹੈਰਾਨੀ ਵਾਲੀ ਗੱਲ ਹੈ। ਇੱਕ ਬ੍ਰਿਟਿਸ਼ ਅਖਬਾਰ ਦੇ ਅਨੁਸਾਰ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਆਪਣੀ ਤਨਖਾਹ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਹੈ, ਇਸ ਲਈ ਉਹ ਅਸਤੀਫ਼ਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਬੋਰਿਸ ਜੌਨਸਨ ਦੀ ਸਾਲਾਨਾ ਤਨਖਾਹ ਲੱਗਭਗ 1 ਕਰੋੜ 43 ਲੱਖ ਹੈ।
ਇਸ ਪੈਸੇ ਵਿੱਚੋਂ ਹੀ ਉਨ੍ਹਾਂ ਨੂੰ ਆਪਣੇ 6 ਬੱਚਿਆਂ ਅਤੇ ਸਾਬਕਾ ਪਤਨੀ ਮਰੀਨਾ ਵੇਲਰ ਨੂੰ ਚੰਗੀ ਰਕਮ ਅਦਾ ਕਰਨੀ ਪੈਂਦੀ ਹੈ। ਰਿਪੋਰਟਾਂ ਦੇ ਅਨੁਸਾਰ, ਬੋਰਿਸ ਜਾਨਸਨ ਅਖਬਾਰ ਵਿੱਚ ਲੇਖ ਲਿਖ ਕੇ ਦੁੱਗਣੀ ਕਮਾਈ ਕਰ ਲੈਂਦੇ ਸਨ। ਨਵੇਂ ਪ੍ਰਧਾਨਮੰਤਰੀ ਬਾਰੇ ਚਰਚਾ ਵੀ ਬੋਰਿਸ ਜੌਹਨਸਨ ਦੇ ਅਸਤੀਫੇ ਦੀ ਖ਼ਬਰ ਨਾਲ ਹੀ ਸ਼ੁਰੂ ਹੋ ਗਈ ਹੈ। ਇਨਫੋਸਿਸ ਦੇ ਕੋਫਾਉਂਡਰ ਨਾਰਾਇਣ ਮੂਰਤੀ ਦੇ ਜਵਾਈ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਿਲ ਹਨ।