singer K Deep Death : ਪੰਜਾਬੀ ਗਾਇਕ ਕੇ ਦੀਪ ਦਾ ਦੇਹਾਂਤ ਹੋ ਗਿਆ ਹੈ। ਲੰਬੀ ਬੀਮਾਰੀ ਤੋਂ ਬਾਅਦ ਅੱਜ ਉਹ ਇਸ ਦੁਨਿਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਜਦ ਉਹ ਬੀਮਾਰ ਸਨ ਤਾਂ ਬਹੁਤ ਸਾਰੇ ਕਲਾਕਾਰਾਂ ਨੇ ਕੇ ਦੀਪ ਦੀ ਹਾਲਤ ਨੂੰ ਜਾਣਿਆ ਅਤੇ ਪਰਿਵਾਰ ਨੂੰ ਆਪਣੇ ਵੱਲੋਂ ਕੁੱਝ ਆਰਥਿਕ ਸਹਾਇਤਾ ਦੇਣ ਸਹਿਤ ਪੰਜਾਬ ਸਰਕਾਰ ਤੋਂ ਵੀ ਕੇ ਦੀਪ ਸਹਿਤ ਹੋਰ ਗਾਇਕਾਂ ਅਤੇ ਕਲਾਕਾਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜੋ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਨੇ ਪੰਜਾਬੀ ਜਗਤ ਨੂੰ ਬਹੁਤ ਖੂਬਸੂਰਤ ਗੀਤ ਦਿੱਤੇ ਸਨ, ਜੋ ਅੱਜ ਵੀ ਫੈਨਜ਼ ਵੱਲੋ ਸੁਣੇ ਜਾਂਦੇ ਹਨ।
ਦੱਸ ਦੇਈਏ ਹੰਸਰਾਜ ਹੰਸ ਨੇ ਵੀ ਕੇ ਦੀਪ ਦੀ ਬੁਰੇ ਸਮੇਂ ਵੇਲੇ ਸਹਾਇਤਾ ਕੀਤੀ ਸੀ। ਉਨ੍ਹਾਂ ਨੇ ਪਰਿਵਾਰ ਨੂੰ 51000 ਰੁਪਏ ਦਾ ਚੈੱਕ ਦਿੱਤਾ ਸੀ। ਜਦ ਕਿ ਸਰਬਤ ਦਾ ਭਲਾ ਟਰੱਸਟ ਵਲੋਂ ਪਰਿਵਾਰ ਨੂੰ ਹਰ ਮਹੀਨਾ 10000 ਰੁਪਏ ਦਿੱਤੇ ਗਏ ਸਨ।
ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ, ਗਾਇਕ ਕੇ ਦੀਪ ਦੀ ਮਦਦ ਕਰੋ ਅਤੇ ਰਾਜ ਵਿੱਚ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹੋਰ ਗਾਇਕਾਂ ਕਲਾਕਾਰਾਂ ਦੀ ਮਦਦ ਕਰੀਏ। ਲੇਕਿਨ ਹੁੱਣ ਕੇ ਦੀਪ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਗਏ।