rojgar bima: ਲੁਧਿਆਣਾ, 22 ਅਕਤੂਬਰ : ਕਿਰਤ ਅਤੇ ਰੋਜ਼ਗਾਰ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਕਰਮਚਾਰੀ ਰਾਜ਼ ਬੀਮਾ ਨਿਗਮ ਨੇ ਅਟਲ ਬੀਮਿਤ ਕਲਿਆਣ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਆਖਰੀ ਤਾਰੀਖ ਵਿੱਚ ਵਿੱਚ 30 ਜੂਨ 2021 ਤੱਕ ਦਾ ਵਾਧਾ ਕੀਤਾ ਹੈ ਅਤੇ ਕੋਵਿਡ-19 ਮਹਾਂਮਾਰੀ ਦੇ ਦੌਰਾਨ (24 ਮਾਰਚ ਤੋਂ 31 ਦਸੰਬਰ 2020 ਤੱਕ) ਰੋਜ਼ਗਾਰ ਗਵਾਂਉਣ ਵਾਲਿਆਂ ਲਈ ਯੋਗਤਾ ਸ਼ਰਤਾਂ ਵਿੱਤ ਛੂਟ ਦੇ ਨਾਲ ਰਾਹਤ ਦੀ ਦਰ ਨੂੰ ਔਸਤ ਦੈਨਿਕ ਦਰ ਮਜ਼ਦੂਰੀ 25 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਕਰਮਚਾਰੀ ਰਾਜ ਬੀਮਾ ਨਿਗਮ ਲੁਧਿਆਣਾ ਦੇ ਡਿਪਟੀ ਡਾਇਰੈਕਟਰ (ਇੰਚ:) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇਹ ਹਿਤਲਾਭ ਰੋਜ਼ਗਾਰ ਜਾਣ ਦੇ 90 ਦਿਨ ਬਾਅਦ ਦਿੱਤਾ ਜਾਂਦਾਂ ਸੀਂ ਜਿਸਨੂੰ ਹੁਣ ਸ਼ਰਤਾਂ ਵਿੱਚ ਛੋਟ ਦਿੰਦੇ ਹੋਏ 30 ਦਿਨ ਕਰ ਦਿੱਤਾ ਗਿਆ ਹੈ।
ਸ੍ਰੀ ਯਾਦਵ ਨੇ ਦੱਸਿਆ ਕਿ ਇਹ ਯੋਜਨਾ ਮੂਲ ਯੋਗਤਾ ਸ਼ਰਤਾਂ ਦੇ ਨਾਲ 31 ਦਸੰਬਰ 2020 ਤੋਂ ਬਾਅਦ 30 ਜੂਨ 2021 ਤੱਕ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਜੁਲਾਈ 2018 ਤੋਂ ਪ੍ਰਭਾਵੀ ਹੈ ਅਤੇ ਸ਼ੁਰੂ ਦੇ ਦੋ ਸਾਲ ਲਈ ਪਾਇਲਟ ਆਧਾਰ ‘ਤੇਇਸਨੂੰ ਲਾਗੂ ਕੀਤੀ ਗਿਆ ਸੀਂ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦੀਆਂ ਵਿਸ਼ੇਸ਼ਤਾਵਾਂ (24 ਮਾਰਚ, 2020 ਤੋਂ 31 ਦਸੰਬਰ 2020 ਦੇ ਦਾਅਵਿਆਂ ਦੀਆਂ ਸ਼ਰਤਾਂ ਵਿੱਚ ਛੂਟਾਂ ਦੇ ਨਾਲ) ਇਹ ਸਕੀਮ ਮੂਲ ਰੂਪ ਵਿੱਚ ਬੀਮਿਤ ਵਿਅਕਤੀ ਜਿਸ ਦੀ ਨੌਕਰੀ ਚਲੀ ਜਾਵੇ ਉਸਨੂੰ ਉਸਦੇ ਪਿਛਲੇ ਚਾਰ ਅੰਸ਼ਦਾਨ ਅਵਧੀਆਂ(ਦੋ ਸਾਲ) ਦੇ ਆਧਾਰ ਤੇ 25 ਪ੍ਰਤੀਸ਼ਤ ਔਸਤ ਦੈਨਿਕ ਮਜ਼ਦੂਰੀ ਨਾਲ ਰਾਹਤ ਪ੍ਰਦਾਨ ਕਰਦੀ ਹੈ ਜੋ ਕਿ ਹੁਣ ਸ਼ਰਤਾਂ ਵਿੱਚ ਛੂਟ ਦਿੰਦੇ ਹੋਏ 31 ਦਸੰਬਰ 2020 ਤੱਕ 50 ਪ੍ਰਤੀਸ਼ਤਔਸਤ ਦੈਨਿਕ ਮਜ਼ਦੂਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਹਿਤਲਾਭ ਦਾਵਾ ਕਰਨ ਤੋਂ ਬਾਅਦ ਰੋਜ਼ਗਾਰ ਗਵਾਉਣ ਦੇ ਵੱਧ ਤੋਂ ਵੱਧ 90 ਦਿਨਾਂ ਦੇ ਲਈ ਸਿਰਫ਼ ਜੀਵਨ ਕਾਲ ਵਿੱਚ ਇੱਕ ਵਾਰ ਦਿੱਤਾ ਜਾਂਦਾਂ ਹੈ। ਉਨ੍ਹਾਂ ਦੱਸਿਆ ਕਿ ਬੀਮਿਤ ਵਿਅਕਤੀ ਜਿਸ ਅਵਧੀ ਲਈ ਦਾਵਾ ਕਰਦਾ ਹੈ ਉਸ ਵਿੱਚ ਉਹ ਬੇਰੋਜ਼ਗਾਰ ਹੋਣਾਂ ਚਾਹੀਦਾ ਹੈ ਅਤੇ ਬੀਮਿਤ ਵਿਅਕਤੀ ਬੇਰੋਜ਼ਗਾਰੀ ਤੋਂ ਤੁਰੰਤ ਪਹਿਲਾਂ ਘੱਟੋ-ਘੱਟ 2 ਸਾਲ ਲਈ ਬੀਮਾਯੋਗ ਰੋਜ਼ਗਾਰ ਵਿੱਚ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਦੇ ਤੁਰੰਤ ਪਿਛਲੇ ਅੰਸ਼ਦਾਨ ਅਵਧੀ ਵਿੱਚ ਘੱਟੋ-ਘੱਟ 78 ਦਿਨਾਂ ਦਾ ਯੋਗਦਾਨ ਅਤੇ ਬਾਕੀ ਦੇ ਤਿੰਨ ਅੰਸ਼ਦਾਨ ਅਵਧੀਆਂ ਵਿੱਚੋਂ ਕਿਸੇ ਇੱਕ ਵਿੱਚ ਘੱਟੋ-ਘੱਟ 78 ਦਿਨਾਂ ਦਾ ਯੋਗਦਾਨ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਮੁਕਤੀ ਜਾਂ ਕਿਸੀ ਵੀ ਸਜਾ ਦੇ ਤੌਰ ਤੇ ਨੌਕਰੀ ਤੋਂ ਕੱਢੇ ਜਾਣ ਦੀ ਹਾਲਤ ਵਿੱਚ ਬੀਮਿਤ ਵਿਅਕਤੀ ਇਹ ਹਿਤਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।
ਸ੍ਰੀ ਯਾਦਵ ਨੇ ਦੱਸਿਆ ਕਿ ਹੁਣ ਇਹ ਦਾਵਾ ਸਿੱਧਾ ਵਰਕਰ ਦੁਆਰਾ ਕੀਤਾ ਜਾ ਸਕਦਾ ਹੈ। ਛੋਟ ਦੇ ਬਾਅਦ ਇਹ ਲਾਭ ਦਾ ਦਾਵਾ ਬੇਰੋਜ਼ਗਾਰ ਹੋਣ ਦੇ 30 ਦਿਨ ਬਾਅਦ ਕੀਤਾ ਜਾ ਸਕਦਾ ਹੈ ਜੋ ਕਿ ਪਹਿਲਾਂ 90 ਦਿਨ ਸੀਂ। ਇਹ ਹਿਤਲਾਭ ਦਾ ਦਾਵਾ ਬੀਮਿਤ ਵਿਅਕਤੀ ਦੁਆਰਾ ਸਿੱਧੇ www.esic.in ‘ਤੇ ਕੀਤਾ ਜਾ ਸਕਦਾ ਹੈ ਜਦਕਿ ਪਹਿਲਾਂ ਇਹ ਦਾਵਾ ਇਮਪਲਾਇਰ ਦੇ ਮਾਧਿਅਮ ਨਾਲ ਆਉਣਾਂ ਜਰੂਰੀ ਸੀ। ਇਸ ਦੇ ਲਈ ਦਾਵੇ ਦੀ ਹਾਰਡ ਕਾਪੀ, ਐਫੀਡੇਵਿਡ , ਆਧਾਰ ਕਾਰਡ ਦੀ ਕਾਪੀ ਅਤੇ ਬੈਂਕ ਖਾਤੇ ਸੰਬੰਧੀ ਵਿਵਰਣੀ ਸ਼ਾਖਾ ਦਫ਼ਤਰ ਵਿੱਚ ਜਮਾਂ ਕਰਵਾਣੀ ਹੋਵੇਗੀ। ਰਾਹਤ ਦਾ ਭੁਗਤਾਨ ਸਿੱਧੇ ਬੈਂਕ ਖਾਤੇ ਵਿੱਚ ਦਾਵੇ ਸੰਬੰਧੀ ਦਸਤਾਵੇਜ਼ ਪ੍ਰਾਪਤ ਹੋਣ ਦੇ 15 ਦਿਨਾਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਖੇਤਰ ਦੇ ਲਾਭਪਾਤਰੀਆਂ ਦੀ ਸੁਵਿਧਾ ਲਈ ਸਾਰੇ ਸ਼ਾਖਾ ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਏ.ਬੀ.ਵੀ.ਕੇ.ਵਾਈ. ਦੇ ਦਾਅਵੇ ਪੇਸ਼ ਕਰਨ ਲਈ ਬੀਮਿਤ ਵਿਅਕਤੀ ਸ਼ਾਖਾ ਦਫ਼ਤਰ ਕਰਮਚਾਰੀ ਰਾਜ਼ ਬੀਮਾ ਨਿਗਮ, ਕੇਨਰਾ ਬੈਂਕ ਦੇ ਉੱਤੇ, ਗਿੱਲ ਰੋੜ ਲੁਧਿਆਣਾ, ਫੋਨ-0161-2546028, ਮੋ. 8054931280, ਸ਼ਾਖਾ ਦਫ਼ਤਰ ਕਰਮਚਾਰੀ ਰਾਜ਼ ਬੀਮਾ ਨਿਗਮ, ਇੰਡੀਅਨ ਓਵਰਸੀਜ਼ ਬੈਂਕ ਦੇ ਕੋਲ, ਮੇਨ ਰਾਹੋਂ ਰੋਡ ਲੁਧਿਆਣਾ, ਫੋਨ-0161-2635056, ਮੋ. 7837030600, ਸ਼ਾਖਾ ਦਫ਼ਤਰ ਕਰਮਚਾਰੀ ਰਾਜ਼ ਬੀਮਾ ਨਿਗਮ, ਮਾਛੀਵਾੜਾ ਰੋੜ ਦੇ ਕੋਲ, ਗਲੀ ਨੰਬਰ 3, ਕੋਹਾੜਾ, ਫੋਨ-0161-2843527, ਮੋ. 9814999745, ਸ਼ਾਖਾ ਦਫ਼ਤਰ ਕਰਮਚਾਰੀ ਰਾਜ਼ ਬੀਮਾ ਨਿਗਮ, ਈ.ਐਸ. ਆਈ ਡਿਸਪੈਂਸਰੀ ਕੰਪਲੈਕਮ, ਫੇਜ਼ 5, ਫੋਕਲ ਪਵਾਇੰਟ, ਲੁਧਿਆਣਾ, ਫੋਨ-0161-2672917, ਮੋ. 9988506595 ਅਤੇ ਸ਼ਾਖਾ ਦਫ਼ਤਰ ਕਰਮਚਾਰੀ ਰਾਜ਼ ਬੀਮਾ ਨਿਗਮ, ਗਿਆਸਪੁਰਾ ਰੋੜ, ਸਵਰਣ ਕੰਪਲੈਕਮ, ਬਿਜ਼ਲੀ ਘਰ ਦੇ ਸਾਮਣੇ, ਲੁਧਿਆਣਾ, ਫੋਨ-0161-2537067, ਮੋ. 9646300463 ਵਿਖੇ ਸੰਪਰਕ ਕਰ ਸਕਦਾ ਹੈ।