Railways cancels 44 : ਅੰਬਾਲਾ : ਰੇਲਵੇ ਨੇ ਸੁਰੱਖਿਆ ਸਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਤੇ ਜੰਮੂ ਵੱਲ ਜਾਣ ਵਾਲੀਆਂ ਟ੍ਰੇਨਾਂ ਦਾ ਸੰਚਾਲਨ 4 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਜੇਕਰ ਪੰਜਾਬ ਸਰਕਾਰ ਸੁਰੱਖਿਆ ਦਾ ਭਰੋਸਾ ਦੇਵੇਗੀ ਤਾਂ ਰੱਦੀਕਰਨ ਮਿਆਦ ਦੌਰਾਨ ਰੇਲਵੇ ਟ੍ਰੇਨਾਂ ਦੇ ਸੰਚਾਲਨ ਦਾ ਫੈਸਲਾ ਲਿਆ ਜਾ ਸਕਦਾ ਹੈ। ਅੰਬਾਲਾ ਸੀਨੀਅਰ ਇੰਜੀ. ਅਧਿਕਾਰੀ ਹਰਿ ਮੋਹਨ ਨੇ ਦੱਸਿਆ ਕਿ ਪੂਜਾ ਸਪੈਸ਼ਲ ਟ੍ਰੇਨਾਂ ਸਮੇਤ 44 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਦੇ ਰੱਦ ਕਰ ਦਿੱਤਾ ਗਿਆ ਹੈ ਉਥੇ 34 ਟ੍ਰੇਨਾਂ ਦੇ ਸਟੇਸ਼ਨਾਂ ‘ਚ ਤਬਦੀਲੀ ਕੀਤੀ ਗਈ ਹੈ
ਉਹ ਟ੍ਰੇਨਾਂ ਜੋ ਪੂਰੀ ਤਰ੍ਹਾਂ ਤੋਂ ਰੱਦ ਕੀਤੀਆਂ ਗਈਆਂ ਹਨ ਉਹ ਹਨ 02053/02054 ਹਰਿਦੁਆਰਾ-ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਤੇ 02425/02426 ਨਵੀਂ ਦਿੱਲੀ-ਜੰਮੂਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ, 22439/22440 ਵੰਦੇ ਭਾਰਤ, 02462/61 ਸ਼੍ਰੀ ਸ਼ਕਤੀ ਐਕਸਪ੍ਰੈਸ ਤੇ 02011/12 ਕਾਲਕਾ ਸ਼ਤਾਬਦੀ, 02029/02031 ਅੰਮ੍ਰਿਤਸਤ ਸ਼ਤਾਬਦੀ, 02421/02422 ਅਜਮੇਰ-ਜੰਮੂਤਵੀ-ਅਜਮੇਰ, 02231, 02232 ਲਖਨਊ-ਚੰਡੀਗੜ੍ਹ-ਲਖਨਊ 04887/04888 ਬਾੜਮੇਰ-ਰਿਸ਼ੀਕੇਸ਼ ਬਾੜਮੇਰ, 04519/04520 ਦਿੱਲੀ-ਬਠਿੰਡਾ-ਦਿੱਲੀ, 02471/02472 ਸ਼੍ਰੀਗੰਗਾਨਗਰ-ਦਿੱਲੀ-ਸ਼੍ਰੀ ਗੰਗਾਨਗਰ, 04998/04997 ਬਠਿੰਡਾ-ਵਾਰਾਣਸੀ-ਬਠਿੰਡਾ, 04612/04611 ਕਟੜਾ-ਵਾਰਾਣਸੀ-ਕਟੜਾ, 04401/04402 ਨਵੀਂ ਦਿੱਲੀ-ਕਟੜਾ-ਨਵੀਂ ਦਿੱਲੀ, 04924/04923 ਚੰਡੀਗੜ੍ਹ ਗੋਰਖਪੁਰ-ਚੰਡੀਗੜ੍ਹ, 02587/02588 ਗੋਰਖਪੁਰ-ਜੰਮੂਤਵੀ-ਗੋਰਖਪੁਰ, 05097/05098 ਬੇਗਮਪੁਰਾ-ਜੰਮੂਤਵੀ-ਬੇਗਮਪੁਰਾ, 03255/03256 ਪਾਟਿਲਪੁੱਤਰ-ਚੰਡੀਗੜ੍ਹ ਪਾਟਿਲਪੁੱਤਰ, 09023/09028 ਬਾਂਦ੍ਰਾ-ਜੰਮੂਤਵੀ-ਬਾਂਦ੍ਰਾ, 09611/09612 ਅਜਮੇਰ-ਅੰਮ੍ਰਿਤਸਰ-ਅਜਮੇਰ, 09613/096414 ਅਜਮੇਰ-ਅੰਮ੍ਰਿਤਸਰ-ਅਜਮੇਰ, 02331/02332 ਹਾਵੜਾ-ਜੰਮੂਤਵੀ-ਹਾਵੜਾ।
ਰਸਤੇ ਦੌਰਾਨ ਰੱਦ ਟ੍ਰੇਨਾਂ 02903 ਮੁੰਬੀ-ਅਮ੍ਰਿਤਸਰ, 03307 ਧਨਬਾਦ-ਫਿਰੋਜ਼ਪੁਰ, 02925 ਬਾਂਦ੍ਰਾ ਟਰਮੀਨਸ-ਅੰਮ੍ਰਿਤਸਰ 04649/04673 ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ, ਟ੍ਰੇਨ ਨੰਬਰ 02057 ਨਵੀਂ ਦਿੱਲੀ-ਊਨਾ ਜਨ ਸ਼ਥਾਬਦੀ, 02357 ਕੋਲਕਾਤਾ-ਅੰਮ੍ਰਿਤਸਰ, 09025 ਬਾਂਦ੍ਰਾ ਅੰਮ੍ਰਿਤਸਰ, 02407, ਨਿਊ ਜਲਪਾਈਗੁੜੀ-ਅੰਮ੍ਰਿਤਸਰ, 05933 ਦਰਭੰਗਾ-ਅੰਮ੍ਰਿਤਸਰ, 02025 ਨਿਊ ਜਲਪਾਈਗੁੜੀ-ਅੰਮ੍ਰਿਤਸਰ ਨੂੰ ਅੱਜ ਅੰਬਾਲਾ ਜੰਕਸ਼ਨ ‘ਤੇ ਰੱਦ ਕੀਤਾ ਜਾਵੇਗਾ। ਇਸੇ ਤਰ੍ਹਾਂ ਟ੍ਰੇਨ ਨੰਬਰ 02715 ਨਾਦੇੜ-ਅੰਮ੍ਰਿਤਸਰ ਸੱਚਖੰਡ, 4651 ਜੈਨਗਰ-ਅੰਮ੍ਰਿਤਸਰ ਨੂੰ ਦਿੱਲੀ ਸਟੇਸ਼ਨ ‘ਤੇ ਰੱਦ ਕੀਤਾ ਜਾਵੇਗਾ ਉਥੇ ਦੂਜੇ ਪਾਸੇ 02237 ਵਾਰਾਣਸੀ-ਜੰਮੂਤਵੀ, 04653 ਜੈਨਗਰ-ਅੰਮ੍ਰਿਤਸਰ, 04131 ਪ੍ਰਯਾਗਰਾਜ-ਊਧਮਪੁਰ, 02355 ਪਟਨਾ-ਜੰਮੂਤਵੀ ਨੂੰ ਸਹਾਰਨਪੁਰ ਸਟੇਸ਼ਨ ‘ਤੇ ਰੱਦ ਕੀਤਾ ਜਾਵੇਗਾ।