PM 2nd special plane: ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਹੁਣ ਆਪਣੀ ਵਿਦੇਸ਼ ਯਾਤਰਾ ਦੌਰਾਨ ਹੋਰ ਵੀ ਫੌਲਾਦੀ ਸੁਰੱਖਿਆ ਮਿਲੇਗੀ । ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਤਿਆਰ ਬੋਇੰਗ 777 ਦਾ ਦੂਜਾ ਵਿਸ਼ੇਸ਼ ਜਹਾਜ਼ ਅੱਜ ਅਮਰੀਕਾ ਤੋਂ ਭਾਰਤ ਆ ਰਿਹਾ ਹੈ। ਇਹ ਵੀਆਈਪੀ ਜਹਾਜ਼ ਅੱਜ ਅਮਰੀਕਾ ਤੋਂ ਰਵਾਨਾ ਹੋਇਆ ਹੈ ਅਤੇ ਕਿਸੇ ਵੀ ਸਮੇਂ ਭਾਰਤ ਪਹੁੰਚ ਜਾਵੇਗਾ । ਦੱਸ ਦੇਈਏ ਕਿ ਇਸਦਾ ਪਹਿਲਾ ਜਹਾਜ਼ 1 ਅਕਤੂਬਰ ਨੂੰ ਭਾਰਤ ਆਇਆ ਸੀ। ਇਨ੍ਹਾਂ ਹਵਾਈ ਜਹਾਜ਼ਾਂ ਲਈ ਭਾਰਤ ਨੇ 2018 ਵਿੱਚ ਬੋਇੰਗ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਸੀ। ਜਹਾਜ਼ ਨੂੰ ਅਨੁਕੂਲਿਤ ਕਰਨ ਦਾ ਕੰਮ ਅਮਰੀਕਾ ਵਿੱਚ ਕੀਤਾ ਗਿਆ ਸੀ। ਇਸ ਵਿੱਚ ਸੁਰੱਖਿਆ ਜ਼ਰੂਰਤਾਂ ਦੇ ਅਨੁਸਾਰ ਬਦਲਾਅ ਕੀਤਾ ਗਿਆ। ਭਾਰਤ ਨੂੰ ਮਿਲਣ ਵਾਲੇ ਇਸ ਜਹਾਜ਼ ਦਾ ਨਾਮ ਏਅਰ ਇੰਡੀਆ ਵਨ ਰੱਖਿਆ ਗਿਆ ਹੈ।
ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਪਹਿਲਾ ਬੀ777 ਜਹਾਜ਼ 1 ਅਕਤੂਬਰ ਨੂੰ ਅਮਰੀਕਾ ਤੋਂ ਭਾਰਤ ਆਇਆ ਸੀ। ਜਹਾਜ਼ ਨੂੰ ਜੁਲਾਈ ਵਿੱਚ ਹੀ ਹਵਾਈ ਜਹਾਜ਼ ਨਿਰਮਾਤਾ ਬੋਇੰਗ ਵੱਲੋਂ ਏਅਰ ਇੰਡੀਆ ਦੇ ਹਵਾਲੇ ਕੀਤਾ ਜਾਣਾ ਸੀ, ਪਰ ਇਸ ਵਿੱਚ ਦੋ ਵਾਰ ਦੇਰੀ ਹੋਈ । ਪਹਿਲੀ ਵਾਰ ਕੋਵਿਡ-19 ਮਹਾਂਮਾਰੀ ਕਾਰਨ ਦੇਰੀ ਹੋਈ, ਫਿਰ ਤਕਨੀਕੀ ਕਾਰਨਾਂ ਕਰਕੇ ਕੁਝ ਹਫ਼ਤਿਆਂ ਵਿੱਚ ਦੇਰੀ ਹੋਈ। ਇਹ ਦੋਵੇਂ ਜਹਾਜ਼ ਸਾਲ 2018 ਵਿੱਚ ਕੁਝ ਮਹੀਨਿਆਂ ਲਈ ਏਅਰ ਇੰਡੀਆ ਦੇ ਵਪਾਰਕ ਬੇੜੇ ਦਾ ਹਿੱਸਾ ਸਨ, ਜਿਸ ਨੂੰ ਵਿਸ਼ੇਸ਼ ਤੌਰ ‘ਤੇ ਵੀਵੀਆਈਪੀ ਯਾਤਰਾ ਲਈ ਦੁਬਾਰਾ ਬਣਾ ਕੇ ਅਮਰੀਕਾ ਦੇ ਡੱਲਾਸ ਲਈ ਰਵਾਨਾ ਕੀਤਾ ਗਿਆ।
ਅਧਿਕਾਰੀਆਂ ਅਨੁਸਾਰ ਦੋਵਾਂ ਜਹਾਜ਼ਾਂ ਦੀ ਖਰੀਦ ਅਤੇ ਪੁਨਰ ਨਿਰਮਾਣ ਦੀ ਕੁੱਲ ਲਾਗਤ ਲਗਭਗ 8,400 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ । ਬੀ777 ਜਹਾਜ਼ਾਂ ਵਿੱਚ ਇੱਕ ਅਤਿ-ਆਧੁਨਿਕ ਐਂਟੀ-ਮਿਜ਼ਾਈਲ ਪ੍ਰਣਾਲੀ ਹੋਵੇਗੀ, ਜਿਸ ਨੂੰ ਲਾਰਜ ਏਅਰਕ੍ਰਾਫਟ ਇਨਫਰਾਰੈੱਡ ਕਾਊਟਰਮਾਈਜ਼ਰਜ਼ ਅਤੇ ਸਵੈ-ਸੁਰੱਖਿਆ ਪ੍ਰੋਟੈਕਸ਼ਨਾਂ (ਐਸਪੀਐਸ) ਕਿਹਾ ਜਾਂਦਾ ਹੈ। ਵੀਵੀਆਈਪੀ ਯਾਤਰਾ ਦੌਰਾਨ, ਦੋਵੇਂ ਬੀ777 ਜਹਾਜ਼ ਏਅਰ ਇੰਡੀਆ ਦੇ ਪਾਇਲਟ ਨਹੀਂ, ਬਲਕਿ ਇੰਡੀਅਨ ਏਅਰ ਫੋਰਸ ਦੇ ਪਾਇਲਟ ਉਡਾਉਣਗੇ।
ਕੀ ਹੈ ਖ਼ਾਸੀਅਤ?
ਦੱਸ ਦੇਈਏ ਕਿ ਇਸ ਜਹਾਜ਼ ਦੀ ਵਿਸ਼ੇਸ਼ਤਾ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ। ਬੀ777 ਜਹਾਜ਼ ਵਿੱਚ ਅਤਿ-ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਹੋਵੇਗੀ ਜਿਨ੍ਹਾਂ ਨੂੰ ਲਾਰਜ ਏਅਰਕ੍ਰਾਫਟ ਇਨਫਰਾਰੈੱਡ ਕਾਊਂਟਰਮਾਈਜ਼ਰਜ਼ ਅਤੇ ਸੈਲਫ ਪ੍ਰੋਟੈਕਸ਼ਨ ਸੂਟ ਕਿਹਾ ਜਾਂਦਾ ਹੈ। ਫਰਵਰੀ ਵਿੱਚ ਅਮਰੀਕਾ ਨੇ ਭਾਰਤ ਨੂੰ ਇਹ ਦੋ ਰੱਖਿਆ ਪ੍ਰਣਾਲੀਆਂ ਨੂੰ 19 ਕਰੋੜ ਡਾਲਰ ਦੀ ਕੀਮਤ ‘ਤੇ ਭਾਰਤ ਨੂੰ ਵੇਚਣ ਲਈ ਸਹਿਮਤੀ ਦਿੱਤੀ। ਦਰਅਸਲ, ਇਹ ਦੋਵੇਂ ਹਵਾਈ ਜਹਾਜ਼ ਸੁਰੱਖਿਆ ਉਪਕਰਣਾਂ ਨਾਲ ਲੈਸ ਹਨ ਜੋ ਸਭ ਤੋਂ ਵੱਡੇ ਹਮਲੇ ਨੂੰ ਅਸਫਲ ਕਰ ਸਕਦੇ ਹਨ। ਇਥੋਂ ਤੱਕ ਕਿ ਇਸ ਜਹਾਜ਼ ‘ਤੇ ਮਿਜ਼ਾਈਲ ਹਮਲੇ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਇਹ ਹਮਲਾ ਕਰਨ ਦੇ ਯੋਗ ਵੀ ਹੋਵੇਗਾ ।