Bibi Bhattal protests : ਖੇਤੀ ਕਾਨੂੰਨਾਂ ਬਾਰੇ ਕੇਂਦਰੀ ਸਾਬਕਾ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਗੱਲਬਾਤ ਕੀਤੀ। ਇਸ ‘ਤੇ ਉਨ੍ਹਾਂ ਕਿਹਾ ਮੋਦੀ ਸਰਕਾਰ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਸਾਹਿਬ ਨੇ ਗੁਜਰਾਤ ‘ਚ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਕਾਫੀ ਮਾੜੀ ਬਣਾ ਦਿੱਤੀ ਹੋਈ ਹੈ ਤੇ ਹੁਣ ਪੰਜਾਬ ‘ਚ ਵੀ ਕਿਸਾਨਾਂ ਦੇ ਉਜਾੜੇ ਵਰਗੇ ਹਾਲਾਤ ਬਣ ਗਏ ਹਨ। ਭੱਠਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੋਦੀ ਦੇਸ਼ ਲਈ ਖਤਰੇ ਦੀ ਘੰਟੀ ਹੈ ਤੇ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਟੁਕੜਿਆਂ ‘ਚ ਵੰਡ ਰਹੀ ਹੈ। ਉਨ੍ਹਾਂ ਨੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੂੰ ਸੁਚੇਤ ਕੀਤਾ ਸੀ ਕਿ ਤੇ ਚੇਤਾਵਨੀ ਦਿੱਤੀ ਸੀ ਕਿ ਮੋਦੀ ਸਰਕਾਰ ਨੂੰ ਜਿੱਤਣ ਨਾ ਦਿੱਤਾ ਜਾਵੇ ਜਿਸ ਦਾ ਨਤੀਜਾ ਅਸੀਂ ਅੱਜ ਭੁਗਤ ਰਹੇ ਹਾਂ। ਪਰ ਹੁਣ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਕਈ ਫੈਸਲੇ ਭਾਰਤ ‘ਤੇ ਭਾਰੂ ਸਿੱਧ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਜੋ ਕਿ ਸਾਡੇ ਸਿਰ ਦਾ ਤਾਜ ਸੀ, ਨੂੰ ਮੋਦੀ ਨੇ ਵੱਢ ਕੇ ਪਾਸੇ ਕਰ ਦਿੱਤਾ ਤੇ ਹੁਣ ਪੰਜਾਬ ਜੋ ਕਿ ਸਾਰੇ ਹਿੰਦੋਸਤਾਨ ਦਾ ਦਿਲ ਹੈ, ‘ਤੇ ਮੋਦੀ ਸਰਕਾਰ ਵੱਲੋਂ ਕਾਫੀ ਵਾਰ ਕੀਤੇ ਗਏ ਹਨ ਜਿਨ੍ਹਾਂ ‘ਚੋਂ ਇੱਕ ਮੁੱਦਾ ਇਹ ਖੇਤੀ ਕਾਨੂੰਨ ਹਨ ਜਿਸ ਨਾਲ ਪੰਜਾਬ ਦਾ ਕਿਸਾਨ ਤੇ ਕਿਰਸਾਨੀ ਪੂਰੀ ਤਰ੍ਹਾਂ ਤੋਂ ਬਰਬਾਦ ਹੋ ਜਾਵੇਗੀ।
ਮੋਦੀ ਸਰਕਾਰ ਵੱਲੋਂ ਕੀਤੀਆਂ ਪਾਸ ਕੀਤੇ ਗਏ ਕਾਨੂੰਨਾਂ ਦਾ ਖਮਿਆਜ਼ਾ ਤਾਂ ਉਨ੍ਹਾਂ ਨੂੰ ਭੁਗਤਣਾ ਹੀ ਪਵੇਗਾ ਪਰ ਪੰਜਾਬ ਜਿਸ ਨੇ ਈਸਟ ਇੰਡੀਆ ਕੰਪਨੀ ਦਾ ਮੂੰਹ ਮੋੜਿਆ ਸੀ ਤੇ ਉਹ ਹੁਣ ਮੋਦੀ ਸਰਕਾਰ ਖਿਲਾਫ ਵੀ ਪੰਜਾਬੀਆਂ ਨੇ ਮੋਰਚਾ ਛੇੜ ਦਿੱਤਾ ਹੈ ਤੇ ਯਕੀਨਨ ਉਨ੍ਹਾਂ ਦੀ ਜਿੱਤ ਹੋਵੇਗੀ। ਬੀਬੀ ਭੱਠਲ ਨੇ ਕਿਹਾ ਕਿ ਮੋਦੀ ਅੰਬਾਨੀ ਤੇ ਅਡਾਨੀ ਵਰਗੇ ਉਦਯੋਗਪਤੀਆਂ ਦੇ ਹੱਥਾਂ ਦੀ ਕਠਪੁਤਲੀ ਹੈ ਤੇ ਉਨ੍ਹਾਂ ਦੇ ਫਾਇਦੇ ਲਈ ਹੀ ਇਹ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ‘ਚ ਮੋਦੀ ਖਿਲਾਫ ਇੰਨਾ ਰੋਸ ਹੈ ਕਿ ਦੁਸਹਿਰੇ ਵਾਲੇ ਦਿਨ ਉਹ ਮੋਦੀ ਦੇ ਪੁਤਲੇ ਫੂਕਣ ਲਈ ਤਿਆਰ ਬੈਠੀ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਹੁਣ ਪੰਜਾਬ ਦੇ ਕਿਸਾਨ ਪੜ੍ਹੇ ਲਿਖੇ ਹਨ ਤੇ ਹੁਣ ਉਹ ਇਨ੍ਹਾਂ ਫਾਲੂਤ ਗੱਲਾਂ ‘ਚ ਨਹੀਂ ਆਉਣ ਵਾਲੇ। ਬੀਬੀ ਭੱਠਲ ਨੇ ਸ. ਸੁਖਦੇਵ ਸਿੰਘ ਢੀਂਡਸਾ ‘ਤੇ ਵੀ ਕਈ ਤੰਜ ਕੱਸੇ ਤੇ ਕਿਹਾ ਕਿ ਜੇਕਰ ਉਹ SGPC ਖਾਤਰ ਦਿੱਲੀ ਜਾ ਕੇ ਮੀਟਿੰਗਾਂ ਕਰ ਸਕਦੇ ਹਨ ਤਾਂ ਉਨ੍ਹਾਂ ਨੇ ਕਿਸਾਨਾਂ ਦੀ ਖਾਤਰ ਕੋਈ ਸਖਤ ਸਟੈਂਡ ਕਿਉਂ ਨਹੀਂ ਲਿਆ। ਨਾ ਹੀ ਢੀਂਡਸਾ ਕਿਸਾਨਾਂ ਦੇ ਧਰਨਿਆਂ ‘ਚ ਸ਼ਾਮਲ ਹੋਏ ਤੇ ਨਾ ਹੀ ਉਨ੍ਹਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਕੋਈ ਬਿਆਨਬਾਜ਼ੀ ਕੀਤੀ ਗਈ ਤੇ ਸਿਰਫ ਐਲਾਨ ਹੀ ਕਰ ਰਹੇ ਹਨ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ‘ਚ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ ਪਰ ਅਸਲ ‘ਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਬੀਬੀ ਭੱਠਲ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਪੁੱਤਰ ਵੱਲੋਂ ਕਿਸਾਨ ਯੂਨੀਅਨਾਂ ਦੇ ਕਿਸੇ ਵੀ ਧਰਨੇ ‘ਚ ਸ਼ਮੂਲੀਅਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਢੀਂਡਸਾ ਸਿਰਫ ਤੇ ਸਿਰਫ ਆਪਣੇ ਹਿੱਤਾਂ ਲਈ ਹੀ ਲੜ ਰਹੇ ਹਨ ਮਸਤੂਆਣੇ ਦੀ SGPC ਨੂੰ ਛੱਡ ਕੇ ਅੰਮ੍ਰਿਤਸਰ ਦੀ SGPC ‘ਚ ਜਾ ਕੇ ਆਪਣੇ ਬਿਆਨ ਦੇ ਰਹੇ ਹਨ। ਢੀਂਡਸਾ ਦੀ ਕਹਿਣੀ ਤੇ ਕਰਨੀ ‘ਚ ਫਰਕ ਹੈ। ਭੱਠਲ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਏ ਗਏ ਪਦਮਸ਼੍ਰੀ ਸਨਮਾਨ ‘ਤੇ ਵੀ ਕਈ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਢੀਂਡਸਾ ਨੂੰ ਨਾ ਤਾਂ ਪੰਜਾਬੀਆਂ ਤੇ ਹਿੱਤ ਪਿਆਰੇ ਹਨ ਤੇ ਨਾ ਹੀ ਲੋਕਾਂ ਦੇ। ਜੇਕਰ ਅਜਿਹਾ ਹੁੰਦਾ ਤਾਂ ਉਹ ਕੁਝ ਜ਼ਰੂਰ ਕਰਦੇ। ਜੋ ਵਿਅਕਤੀ ਆਪਣੇ ਫਾਇਦਿਆਂ ਲਈ ਪਾਰਟੀ ਛੱਡ ਸਕਦਾ ਹੈ ਉਸ ‘ਤੇ ਲੋਕਾਂ ਦਾ ਵਿਸ਼ਵਾਸ ਕਿਵੇਂ ਬਣੇਗਾ? ਮੋਦੀ ਸਰਕਾਰ ਵੱਲੋਂ ਕਹੇ ਜਾਣਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਗਏ ਆਪਣੇ ਫੈਸਲਿਆਂ ਤੋਂ ਪਿੱਛੇ ਨਹੀਂ ਹਟਮਗੇ ਇਹ ਸਾਬਤ ਕਰਦਾ ਹੈ ਕਿ ਇਹ ਹੰਕਾਰੀ ਰਾਜੇ ਦਾ ਬਿਆਨ ਹੈ। ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਲਗਾ ਕੇ ਵੀ ਇਸ ਨੂੰ ਆਪਣੇ ਕੰਟਰੋਲ ‘ਚ ਨਹੀਂ ਕੀਤਾ ਜਾ ਸਕਦਾ। ਬੀ. ਜੇ. ਪੀ. ਵੱਲੋਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਈ ਵੀ ਕਸਰ ਨਹੀਂ ਛੱਡੀ ਗਈ ਹੈ।