CPCC prepares in- : ਇੰਡਸਟਰੀ ਯੂਨਿਟ ਹੁਣ ਪ੍ਰਦੂਸ਼ਣ ਨਾਲ ਜੁੜੇ ਅੰਕੜਿਆਂ ਤੋਂ ਕਿਸੇ ਤਰ੍ਹਾਂ ਛੇੜਛਾੜ ਨਹੀਂ ਕਰ ਸਕੇਗੀ। ਕਿਸੇ ਵੀ ਜ਼ੋਨ ਦੀ ਇੰਡਸਟਰੀ ਨਾਲ ਹੋ ਰਹੇ ਪ੍ਰਦੂਸ਼ਣ ਦੀ ਜਾਣਕਾਰੀ ਸੈਂਪਲਿੰਗ ਤੋਂ ਮਿਲ ਜਾਵੇਗੀ। ਸੈਂਪਲਿੰਗ ਤੇ ਉਸ ਦੀ ਰਿਪੋਰਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ (ਸੀ.ਪੀ. ਸੀ. ਸੀ.) ਨੇ ਇੰਡਸਟਰੀ ਤੋਂ ਲਏ ਜਾਣ ਵਾਲੇ ਸੈਂਪਲਾਂ ਦੀ ਟੈਸਟਿੰਗ ਲਈ ਇਨਹਾਊਸ ਲੈਬ ਸੈਟਅੱਪ ਕਰ ਲਈ ਹੈ। ਲੈਬ ‘ਚ ਹੁਣ ਸਾਰੇ ਤਰ੍ਹਾਂ ਦੀ ਟੈਸਟਿੰਗ ਹੋਵੇਗੀ। ਸੀਪੀਸੀਸੀ ਦੇ ਸੀਨੀਅਰ ਸਾਈਟਿਸਟ ਦੀ ਦੇਖ-ਰੇਖ ‘ਚ ਲੈਬ ਕੰਮ ਕਰੇਗੀ।
ਇਸ ਤੋਂ ਪਹਿਲਾਂ ਸੈਂਪਲ ਲੈਣ ਤੋਂ ਬਾਅਦ ਇਨ੍ਹਾਂ ਨੂੰ ਟੈਸਟਿੰਗ ਲਈ ਪ੍ਰਾਈਵੇਟ ਲੈਬ ‘ਚ ਭੇਜਿਆ ਜਾਂਦਾ ਸੀ। ਕਈ ਵਾਰ ਇੰਡਸਟਰੀ ਲੈਬ ਨੂੰ ਪ੍ਰਭਾਵ ‘ਚ ਲਿਆ ਕੇ ਰਿਪੋਰਟ ਨੂੰ ਬਦਲਵਾ ਲੈਂਦੇ ਸੀ। ਰਿਪੋਰਟ ਨਾਲ ਛੇੜਛਾਰ ਹੋ ਜਾਂਦੀ ਸੀ, ਜਿਸ ਨਾਲ ਕੋਰਟ ‘ਚ CPCC ਲੀਗਲ ਤੌਰ ‘ਤੇ ਕਮਜ਼ੋਰ ਪੈਣ ਜਾਣ ਕਾਰਨ ਕਾਰਵਾਈ ਨਹੀਂ ਹੁੰਦੀ ਸੀ। ਸੀਪੀਸੀਸ ਨੇ ਪ੍ਰਦੂਸ਼ਮ ਸਬੰਧੀ ਮਾਮਲਿਆਂ ‘ਤੇ ਕਾਰਵਾਈ ਕਰਨ ਅਤੇ ਕੋਰਟ ‘ਚ ਮਜ਼ਬੂਤੀ ਨਾਲ ਪੈਰਵੀ ਲਈ ਆਪਣਾ ਲੀਗਲ ਪੈਨਲ ਵੀ ਤਿਆਰ ਕੀਤਾ ਹੈ। ਇਸ ਨਾਲ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ। ਨਾਲ ਹੀ ਸਮਾਂ ਰਹਿੰਦਿਆਂ ਮਜ਼ਬੂਤੀ ਨਾਲ ਸਵਾਲ-ਜਵਾਬ ਵੀ ਕੀਤੇ ਜਾ ਸਕਣਗੇ। ਹੁਣ ਤੱਕ ਸੀ. ਪੀ. ਸੀ. ਸੀ. ਲੀਗਲ ਮਾਮਲਿਆਂ ‘ਚ ਪੈਨਲ ਦੀ ਵਜ੍ਹਾ ਨਾਲ ਕਮਜ਼ੋਰ ਪੈ ਜਾਂਦੀ ਸੀ। ਆਪਣੀ ਲੈਬ ਦੀ ਸੈਂਪਲ ਰਿਪੋਰਟ ਤੇ ਲੀਗਲ ਪੈਨਲ ਨਾਲ CPCC ਇੰਡਸਟਰੀ ਨੂੰ ਮਨਮਾਨੀ ਨਾਲ ਰੋਕਣ ‘ਚ ਸਫਲਤਾ ਮਿਲੇਗੀ।
ਪ੍ਰਦੂਸ਼ਣ ਸਬੰਧੀ ਡਾਟੇ ਮੁਤਾਬਕ ਇੰਡਸਟਰੀ ਨੂੰ ਰੈੱਡ, ਗ੍ਰੀਨ ਤੇ ਓਰੈਂਜ ਕੈਟਾਗਰੀ ‘ਚ ਵੰਡਿਆ ਗਿਆ ਹੈ। ਚੰਡੀਗੜ੍ਹ ‘ਚ ਲਗਭਗ 3500 ਛੋਟੀਆਂ-ਵੱਡੀਆਂ ਇੰਡਸਟਰੀ ਯੂਨਿਟਾਂ ਹਨ। ਰੈੱਡ ਕੈਟਾਗਰੀ ਦੀ ਇਥੇ ਕੋਈ ਇੰਡਸਟਰੀ ਨਹੀਂ ਹੈ। ਗ੍ਰੀਨ ਤੇ ਓਰੈਂਜ ਕੈਟਾਗਰੀ ਦੀਆਂ ਇੰਡਸਟਰੀਆਂ ਵੱਧ ਹਨ। ਪ੍ਰਦੂਸ਼ਣ ਨੂੰ ਦੇਖਦੇ ਹੋਏ ਕੈਟਾਗਰੀ ਤੈਅ ਕੀਤੀ ਗਈ ਹੈ। ਸੀ. ਪੀ. ਸੀ. ਸੀ. ਇੰਡਸਟਰੀ ਤੋਂ ਪਾਣੀ, ਧੂੰਆਂ ਤੇ ਸੀਵਰੇਜ ਸਬੰਧੀ ਸੈਂਪਲ ਲੈਂਦੀ ਹੈ ਜਿਸ ਦੇ ਆਧਾਰ ‘ਤੇ ਨਤੀਜੇ ਕੱਢੇ ਜਾਂਦੇ ਹਨ।