BJP releases Rajya Sabha candidates list: ਭਾਰਤੀ ਜਨਤਾ ਪਾਰਟੀ (BJP) ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਲਈ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉੱਤਰ ਪ੍ਰਦੇਸ਼ ਤੋਂ ਹਰਦੀਪ ਸਿੰਘ ਪੁਰੀ, ਅਰੁਣ ਸਿੰਘ, ਬ੍ਰਿਜ ਲਾਲ, ਨੀਰਜ ਸ਼ੇਖਰ, ਹਰਿਦੁਆਰ ਦੂਬੇ, ਗੀਤਾ ਸ਼ਕਿਆ, ਬੀਐਲ ਸ਼ਰਮਾ ਅਤੇ ਸੀਮਾ ਦਿਵੇਦੀ ਉਮੀਦਵਾਰ ਹੋਣਗੇ । ਇਸ ਦੇ ਨਾਲ ਹੀ ਨਰੇਸ਼ ਬਾਂਸਲ ਨੂੰ ਉਤਰਾਖੰਡ ਤੋਂ ਟਿਕਟ ਦਿੱਤੀ ਗਈ ਹੈ। ਦੱਸ ਦੇਈਏ ਕਿ ਯੂਪੀ ਦੀਆਂ ਰਾਜ ਸਭਾ ਦੀਆਂ ਦਸ ਸੀਟਾਂ ਖਾਲੀ ਹੋ ਰਹੀਆਂ ਹਨ । ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਦੇ ਅਨੁਸਾਰ ਇਨ੍ਹਾਂ ਵਿੱਚੋਂ 9 ਸੀਟਾਂ ਦਾ ਨਤੀਜਾ ਲਗਭਗ ਮੰਨਿਆ ਜਾ ਰਿਹਾ ਹੈ।
ਯੂਪੀ ਦੇ ਵਿਧਾਇਕਾਂ ਦੀ ਗਿਣਤੀ ਦੇ ਅਧਾਰ ‘ਤੇ ਭਾਜਪਾ ਦੀਆਂ 8 ਅਤੇ ਸਪਾ ਦੀ ਇੱਕ ਰਾਜ ਸਭਾ ਸੀਟ ‘ਤੇ ਜਿੱਤ ਦਾ ਫ਼ੈਸਲਾ ਤੈਅ ਹੈ। ਬਸਪਾ ਅਤੇ ਕਾਂਗਰਸ ਆਪਣੇ ਵਿਧਾਇਕਾਂ ਦੀ ਗਿਣਤੀ ਦੇ ਅਧਾਰ ‘ਤੇ ਰਾਜ ਸਭਾ ਵਿੱਚ ਉਮੀਦਵਾਰ ਭੇਜਣ ਦੀ ਸਥਿਤੀ ਵਿੱਚ ਨਹੀਂ ਹੈ, ਜਿਸ ਕਾਰਨ ਭਾਜਪਾ 9ਵੀਂ ਰਾਜ ਸਭਾ ਸੀਟ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ । ਅਜਿਹੀ ਸਥਿਤੀ ਵਿੱਚ ਬਸਪਾ ਮੁਖੀ ਮਾਇਆਵਤੀ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੈ, ਜਿਸ ਕਾਰਨ ਹੁਣ ਰਾਜ ਸਭਾ ਦੀ ਚੋਣ ਕਾਫ਼ੀ ਦਿਲਚਸਪ ਹੋ ਗਈ ਹੈ।
ਦਰਅਸਲ, ਸਪਾ ਨੇ ਇੱਕ ਵਾਰ ਫਿਰ ਪ੍ਰੋ. ਰਾਮ ਗੋਪਾਲ ਯਾਦਵ ਨੂੰ ਆਪਣਾ ਰਾਜ ਸਭਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਸਪਾ ਦੇ ਵਿਧਾਇਕਾਂ ਦੇ ਅੰਕੜਿਆਂ ਦੇ ਆਧਾਰ ‘ਤੇ ਰਾਮ ਗੋਪਾਲ ਯਾਦਵ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਇਸ ਤੋਂ ਬਾਅਦ ਵੀ ਸਪਾ ਨੇ ਦਸ ਵੋਟਾਂ ਜੋੜਣ ਦੇ ਬਾਵਜੂਦ ਕੋਈ ਹੋਰ ਉਮੀਦਵਾਰ ਖੜਾ ਨਹੀਂ ਕੀਤਾ ਹੈ । ਅਜਿਹੀ ਸਥਿਤੀ ਵਿੱਚ ਮਾਇਆਵਤੀ ਬਸਪਾ ਦੇ ਰਾਮਜੀ ਗੌਤਮ ਨੂੰ ਰਾਜ ਸਭਾ ਚੋਣ ਮੈਦਾਨ ‘ਚ ਉਤਾਰ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧਣਾ ਚਾਹੁੰਦੀ ਹੈ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀ ਮੌਜੂਦਾ ਵਿਧਾਨ ਸਭਾ ਵਿੱਚ ਇਸ ਸਮੇਂ 395 ਵਿਧਾਇਕ ਹਨ ਅਤੇ 8 ਸੀਟਾਂ ਖਾਲੀ ਹਨ, ਜਿਨ੍ਹਾਂ ਵਿੱਚੋਂ 7 ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ । ਯੂਪੀ ਵਿਧਾਨ ਸਭਾ ਦੀ ਮੌਜੂਦਾ ਸਥਿਤੀ ਦੇ ਆਧਾਰ ‘ਤੇ ਨਵੰਬਰ ਵਿੱਚ ਹੋਣ ਵਾਲਿਆਂ ਚੋਣਾਂ ਵਿੱਚ ਜਿੱਤ ਲਈ ਹਰੇਕ ਮੈਂਬਰ ਨੂੰ ਲਗਭਗ 36 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਭਾਜਪਾ ਕੋਲ ਇਸ ਸਮੇਂ ਯੂਪੀ ਵਿੱਚ 306 ਵਿਧਾਇਕ ਹਨ, ਜਦੋਂ ਕਿ 9 ਅਪਣਾ ਦਲ ਅਤੇ 3 ਆਜ਼ਾਦ ਉਮੀਦਵਾਰਾਂ ਦਾ ਸਮਰਥਨ ਹਾਸਿਲ ਹੈ। ਇਸ ਦੇ ਨਾਲ ਹੀ ਸਪਾ 48, ਕਾਂਗਰਸ 7, ਬਸਪਾ ਦੇ 18 ਅਤੇ ਓਮ ਪ੍ਰਕਾਸ਼ ਰਾਜਭਰ ਦੀ ਪਾਰਟੀ ਦੇ ਚਾਰ ਵਿਧਾਇਕ ਹਨ।