Big racket of : ਪੰਚਕੂਲਾ ‘ਚ ਦੇਹ ਵਪਾਰ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੇਹ ਵਪਾਰ ਦਾ ਇਹ ਅੱਡਾ ਸੈਕਟਰ-12 ਦੀ ਇੱਕ ਕੋਠੀ ‘ਚ ਚਲਾਇਆ ਜਾ ਰਿਹਾ ਹੈ। ਲੰਬੇ ਸਮੇਂ ਤੋਂ ਚੱਲ ਰਹੇ ਇਸ ਅੱਡੇ ‘ਚ ਛਾਪਾਮਾਰੀ ਤੋਂ ਬਾਅਦ ਪੁਲਿਸ ਨੇ ਚਾਰ ਵਿਦੇਸ਼ੀ ਲੜਕੀਆਂ ਨੂੰ ਵੀ ਇਥੋਂ ਬਰਾਮਦ ਕੀਤਾ ਹੈ। ਇਨ੍ਹਾਂ ‘ਚੋਂ ਤਿੰਨ ਲੜਕੀਆਂ ਉਜਬੇਕਿਸਤਾਨ ਤੇ ਇੱਕ ਲੜਕੀ ਤੁਰਕੀ ਦੀ ਹੈ। ਪਿਛਲੀ ਸ਼ਾਮ ਪੰਚਕੂਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-12 ਦੀ ਇੱਕ ਕੋਠੀ ‘ਚ ਪਿਛਲੇ ਲੰਬੇ ਸਮੇਂ ਤੋਂ ਦੇਹ ਵਪਾਰ ਚੱਲ ਰਿਹਾ ਹੈ। ਇੰਨਾ ਹੀ ਨਹੀਂ ਇਥੇ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਦੇਹ ਵਪਾਰ ਕਰਾਇਆ ਜਾ ਰਿਹਾ ਹੈ।
ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਏ. ਸੀ. ਪੀ. ਰਾਜਕੁਮਾਰ ਦੀ ਅਗਵਾਈ ‘ਚ ਇਸ ਟੀਮ ਨੇ ਸੈਕਟਰ-12 ਸਥਿਤ ਕੋਠੀ ‘ਚ ਛਾਪੇਮਾਰੀ ਕੀਤੀ ਜਿਥੇ 4 ਵਿਦੇਸ਼ੀ ਲੜਕੀਆਂ ਮੌਜੂਦ ਸਨ। ਦਲਾਲ ਬਾਹਰ ਤੋਂ ਗਾਹਕਾਂ ਦੀ ਸੈਟਿੰਗ ਕਰਕੇ ਇਸ ਕੋਠੀ ‘ਚ ਲਿਆਉਂਦੇ ਸਨ ਜਿਸ ਤੋਂ ਬਾਅਦ ਇਨ੍ਹਾਂ ਲੜਕੀਆਂ ਨਾਲ ਸਰੀਰਕ ਸਬੰਧ ਬਣਾਏ ਜਾਂਦੇ ਸਨ। ਏ. ਸੀ. ਪੀ. ਰਾਜਕੁਮਾਰ ਮੁਤਾਬਕ ਚਾਰੋਂ ਵਿਦੇਸ਼ੀ ਲੜਕੀਆਂ ਦਾ ਵੀਜ਼ਾ ਵੀ ਕਾਫੀ ਸਮਾਂ ਪਹਿਲਾਂ ਖਤਮ ਹੋ ਚੁੱਕਾ ਹੈ। ਇਸ ਮਾਮਲੇ ‘ਚ ਇਮਨਮੋਰਲ ਟ੍ਰੈਫਕਿੰਗ ਤੇ ਫਾਰੇਨ ਐਕਟ ਉਲੰਘਣ ਕੀਤਾ ਗਿਆ ਹੈ ਜਿਸ ਤਹਿਤ 5 ਪੁਲਿਸ ਥਾਣਾ ‘ਚ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੇ 4 ਦੋਸ਼ੀਆਂ ਜਿਨ੍ਹਾਂ ‘ਚ 4 ਦਲਾਲ ਤੇ 4 ਲੜਕੀਆਂ ਸ਼ਾਮਲ ਹਨ, ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਕੋਰਟ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਕਿ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ‘ਤੇ ਵੀ ਪੁੱਛਗਿਛ ਕੀਤੀ ਜਾ ਸਕੇ। ਸੈਕਟਰ-12 ਪੰਚਕੂਲਾ ਵੀਆਈਪੀ ਰਿਹਾਇਸ਼ੀ ਇਲਾਕਾ ਹੈ, ਜਿਥੇ ਰਿਟਾਇਰਡ ਫੌਜ ਅਧਿਕਾਰੀ ਤੇ ਬਿਜ਼ਨੈੱਸਮੈਨ ਰਹਿੰਦੇ ਹਨ। ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾਵੇਗੀ ਤੇ ਹੋ ਸਕਦਾ ਹੈ ਰੈਕੇਟ ਨਾਲ ਜੁੜੇ ਹੋਏ ਵਿਅਕਤੀਆਂ ਦਾ ਖੁਲਾਸਾ ਹੋਵੇ ਤੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।