Big relief for : ਜਲੰਧਰ : ਹੁਣ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟ ਨਾਲ ਰੱਖਣ ਅਤੇ ਕਿਤੇ ਗੁੰਮ ਹੋਣ ਦੀ ਚਿੰਤਾ ਨਹੀਂ ਸਤਾਏਗੀ। ਸੀ. ਬੀ. ਐੱਸ. ਈ. ਨੇ ਨਵੀਂ ਤਕਨੀਕ ਅਪਣਾਉਂਦੇ ਹੋਏ ਸਰਟੀਫਿਕੇਟ ਤੇ ਮਾਰਕਸ਼ੀਟ ਕਢਵਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀਆਂ ਨੂੰ ਆਪਣੇ 10ਵੀਂ ਤੇ 12ਵੀਂ ਦੇ ਸਰਟੀਫਿਕੇਟ ਪਾਉਣ ਲਈ ਨਾ ਤਾਂ ਆਧਾਰ ਕਾਰਡ ਨੰਬਰ ਦੀ ਲੋੜ ਪਵੇਗੀ ਤੇ ਨਾ ਹੀ ਮੋਬਾਈਲ ਨੰਬਰ ‘ਤੇ ਆਉਣ ਵਾਲੇ ਵਨਟਾਈਮ ਪਾਸਵਰਡ ਦੀ। ਹੁਣ ਵਿਦਿਆਰਥੀ ਸਿਰਫ ਆਪਣਾ ਚਿਹਰਾ ਦਿਖਾ ਕੇ ਸਰਟੀਫਿਕੇਟ ਦੀ ਫਾਈਲ ਡਾਊਨਲੋਡ ਕਰ ਸਕੇਗਾ। ਇਸ ਲਈ ਬੋਰਡ ਵੱਲੋਂ ਡਿਜੀ ਲਿਆ ਕੇ ਫੇਸ਼ੀਅਨ ਰਿਕਾਗਨੀਸ਼ਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਜੋ ਕਿ ਮੋਬਾਈਲ ਐਪਲੀਕੇਸ਼ਨ ਹੈ।
ਵਿਦਿਆਰਥੀ ਜਦੋਂ ਆਪਣਾ ਇਸ ਸਿਸਟਮ ‘ਚ ਆਪਣਾ ਚਿਹਰਾ ਦਿਖਾਉਣਗੇ ਤਾਂ ਡਿਜੀ ਲਿਆ ਕੇ ਡਾਟਾਬੇਸ ‘ਚ ਦਰਜ ਉਸ ਦੀ ਡਿਜੀਟਲ ਤਸਵੀਰ ਨਾਲ ਇਸ ਨੂੰ ਮੈਚ ਕੀਤਾ ਜਾਵੇਗਾ। ਵਿਦਿਆਰਥੀ ਦਾ ਚਿਹਰਾ ਮੈਚ ਹੋਣ ‘ਤੇ ਤੁਰੰਤ ਫਾਈਲ ਡਾਊਨਲੋਡ ਕੀਤੀ ਜਾ ਸਕੇਗੀ। ਬੋਰਡ ਵੱਲੋਂ ਉਂਝ ਤਾਂ ਕੋਵਿਡ-19 ਦੀ ਵਜ੍ਹਾ ਨਾਲ ਸਾਰੀ ਕਾਰਜਪ੍ਰਣਾਲੀ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ ਪਰ ਡਿਜੀਲਾਕਰ ‘ਚ ਫੇਸ਼ੀਅਨ ਰਿਕਾਗਨਿਸ਼ਨ ਸਿਸਟਮ ਲਿਆਉਣ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਵਿਦਿਆਰਥੀਆਂ ਦੇ ਸਾਰੇ ਸਰਟੀਫਿਕੇਟ ਡਿਜੀਲਾਕਰ ‘ਚ ਸੁਰੱਖਿਅਤ ਰਹਿਣਗੇ ਅਤੇ ਉਨ੍ਹਾਂ ਨੂੰ ਕਿਤਿਓਂ ਵੀ ਡਾਊਨਲੋਡ ਕੀਤਾ ਜਾ ਸਕੇਗਾ।
ਨੌਕਰੀ ਲੈਣ ਲਈ ਇੰਟਰਵਿਊ ਆਦਿ ‘ਚ ਜਾਣ ‘ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਗੁੰਮ ਹੋਣ ਦੀ ਚਿੰਤਾ ਲੱਗੀ ਰਹਿੰਦੀ ਸੀ। ਕਈ ਵਿਦਿਆਰਥੀ ਤਾਂ ਡਿਜੀਲਾਕਰ ਦਾ ਪਾਸਵਰਡ ਭੁੱਲ ਜਾਂਦੇ ਸਨ। ਕਈ ਵਾਰ ਬੋਰਡ ਦੇ ਰਿਕਾਰਡ ‘ਚ ਦਰਜ ਵਿਦਿਆਰਥੀ ਦਾ ਮੋਬਾਈਲ ਨੰਬਰ ਵੀ ਬਦਲ ਜਾਂਦਾ ਸੀ। ਇਸ ਕਾਰਨ ਸਰਟੀਫਿਕੇਟ ਕਢਵਾਉਣ ਲਈ ਓ. ਟੀ. ਪੀ. ਦਰਜ ਕਰਨ ‘ਚ ਮੁਸ਼ਕਲ ਆਉਂਦੀ ਸੀ। ਹੁਣ ਸਾਰੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ।