Golden opportunity for : ਚੰਡੀਗੜ੍ਹ ‘ਚ ਇੰਜੀਨੀਅਰਿੰਗ ਦੇ ਵੱਖ-ਵੱਖ ਕੋਰਸ ‘ਚ 620 ਖਾਲੀ ਸੀਟਾਂ ਲਈ ਕਾਊਸਲਿੰਗ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (CCET) ‘ਚ ਜੁਆਇੰਟ ਐਡਮਿਸ਼ਨ ਕਮੇਟੀ-2020 ਸੀਟਾਂ ਲਈ ਆਨਲਾਈਨ ਕਾਊਂਸਿਲੰਗ ਕਰੇਗੀ। ਪਹਿਲਾਂ ਤਿੰਨ ਰਾਊਂਡ ਦੀ ਕਾਊਂਸਲਿੰਗ ਤੋਂ ਬਾਅਦ ਕਈ ਕੋਰਸਾਂ ‘ਚ ਸੀਟਾਂ ਖਾਲੀ ਰਹਿ ਗਈਆਂ ਹਨ। 31 ਅਕਤੂਬਰ ਤੋਂ JEE ਆਲ ਇੰਡੀਆ ਰੈਂਕ ਦੇ ਆਧਾਰ ‘ਤੇ ਖਾਲੀ ਸੀਟਾਂ ‘ਤੇ ਦਾਖਲਾ ਦਿੱਤਾ ਜਾਵੇਗਾ।
ਅਧਿਕਾਰੀਆਂ ਅਨੁਸਾਰ ਪਹਿਲਾਂ ਤੋਂ ਰਜਿਸਟਰਡ ਵਿਦਿਆਰਥੀ ਹੀ ਖਾਲੀ ਸੀਟਾਂ ਲਈ ਅਪਲਾਈ ਕਰ ਸਕਣਗੇ। 3 ਨਵੰਬਰ ਅਪਲਾਈ ਕਰਨ ਦੀ ਆਖਰੀ ਤਰੀਕ ਹੋਵੇਗੀ। CCET-26 ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਸਥਿਤ ਡਾ. ਐੱਸ. ਐੱਸ. ਭਟਨਾਗਰ ਯੂਨੀਵਰਸਿਟੀ ਇੰਸਟੀਚਿਊਟ ਆਫ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (UIET), ਸੈਕਟਰ-12 ਸਥਿਤ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ (ਸੀ. ਸੀ. ਏ.) ਅਤੇ ਪੰਜਾਬ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਸਥਿਤ ਰਿਜਨਲ ਸੈਂਟਰ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ‘ਚ ਬੈਚਲਰ ਆਫ ਇੰਜੀਨੀਅਰਿੰਗ (ਬੀ. ਈ.) ‘ਚ ਖਾਲੀ ਸੀਟਾਂ ‘ਤੇ ਦਾਖਲਾ ਦਿੱਤਾ ਜਾਵੇਗਾ। ਜੁਆਇੰਟ ਐਡਮਿਸ਼ਨ ਕਮੇਟੀ (JAC) ਵੱਲੋਂ ਵਿਦਿਆਰਥੀਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 9872823250, 98162-90720, 94123-14479, 0172-2750947 ਵੀ ਜਾਰੀ ਕੀਤੇ ਗਏ ਹਨ। ਵਿਦਿਆਰਥੀ ਈ-ਮੇਲ helpdesk@ccet.ac.in ‘ਤੇ ਵੀ ਸੰਪਰਕ ਕਰ ਸਕਦੇ ਹਨ।
ਜੁਆਇੰਟ ਐਡਮਿਸ਼ਨ ਕਮੇਟੀ ਵੱਲੋਂ ਹੀ ਹਰ ਸਾਲ ਸਾਰੇ 5 ਇੰਸਟੀਚਿਊਟ ‘ਚ ਦਾਖਲੇ ਲਈ ਜੁਆਇੰਟ ਕਾਊਂਸਲਿੰਗ ਕੀਤੀ ਜਾਂਦੀ ਹੈ। ਇਨ੍ਹਾਂ ਇੰਸਟੀਚਿਊਟਾਂ ‘ਚ ਦਾਖਲਾ ਬੇਹਤਰ ਕਰੀਅਰ ਦੀ ਗਾਰੰਟੀ ਮੰਨਿਆ ਜਾਂਦਾ ਹੈ। ਇਥੇ ਵਿਦਿਆਰਥੀ ਨੂੰ 4 ਤੋਂ 20 ਲੱਖ ਤੱਕ ਦਾ ਸਾਲਾਨਾ ਔਸਤ ਪੈਕੇਜ ਮਿਲਦਾ ਹੈ। ਸੈਕਟਰ-26 ‘ਚ ਬੀਤੇ ਸੈਸ਼ਨ ‘ਚ 80 ਫੀਸਦੀ ਵਿਦਿਆਰਥੀ ਦੀ ਕੈਂਪਸ ਪਲੇਸਮੈਂਟ ਹੋਈ ਹੈ। ਇਥੇ ਵਿਦਿਆਰਥੀਆਂ ਨੂੰ 12 ਤੋਂ 13 ਲੱਖ ਵਾਧੂ ਪੈਕੇਜ ਮਿਲਿਆ ਹੈ। ਪੰਜਾਬ ਯੂਨੀਵਰਸਿਟੀ ਦੇ ਯੂ. ਆੀ. ਸੀ. ਈ. ਟੀ. ਅਤੇ UIET ‘ਚ 20 ਲੱਖ ਤੱਕ ਪੈਕੇਜ ਮਿਲਿਆ ਹੈ। ਉਧਰ ਪੀਯੂ ਦੇ ਰਿਜਨਲ ਸੈਂਟਰ ਹੁਸ਼ਿਆਰਪੁਰ ‘ਚ ਪੈਕੇਜ 4 ਲੱਖ ਤੱਕ ਰਿਹਾ ਹੈ।