18-month-old : ਚੰਡੀਗੜ੍ਹ : ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ 18 ਮਹੀਨਿਆਂ ਦੀ ਬੱਚੀ ਨੇ ਆਪਣੇ 8 ਸਾਲਾ ਭਰਾ ਦੀ ਜ਼ਿੰਦਗੀ ਕਿਵੇਂ ਬਚਾਈ? ਉਸ ਬੱਚੀ ਦਾ ਨਾਂ ਕਾਵਿਆ ਸੋਲੰਕੀ ਹੈ ਅਤੇ ਉਸ ਦਾ ਜਨਮ ਆਧੁਨਿਕ ਤਕਨੀਕ ‘ਸੇਵੀਅਰ ਸਿਬਲਿੰਗ’ ਨਾਲ ਹੋਇਆ ਜਿਸ ਦਾ ਮਤਲਬ ਹੁੰਦਾ ਹੈ, ਕਿਸੇ ਵੱਡੇ ਭੈਣ ਜਾਂ ਭਰਾ ਦੀ ਜ਼ਿੰਦਗੀ ਬਚਾਉਣ ਲਈ ਪੈਦਾ ਕੀਤਾ ਗਿਆ ਬੱਚਾ। ਉਸ ਦਾ ਜਨਮ ਅਕਤੂਬਰ 2018 ਵਿੱਚ ਹੋਇਆ ਸੀ ਅਤੇ ਮਾਰਚ ਵਿੱਚ ਜਦੋਂ ਉਹ 18 ਮਹੀਨਿਆਂ ਦੀ ਸੀ, ਉਸਦਾ ਬੋਨ ਮੈਰੋ ਲਿਆ ਗਿਆ ਅਤੇ ਉਸਦੇ 7 ਸਾਲਾ ਭਰਾ ਅਭੀਜੀਤ ਵਿੱਚ ਟਰਾਂਸਪਲਾਂਟ ਕੀਤਾ ਗਿਆ।ਅਭੀਜੀਤ ਗੰਭੀਰ ਬੀਮਾਰੀ ਥੈਲੇਸੀਮੀਆ ਮੇਜਰ ਤੋਂ ਪੀੜਤ ਸੀ। ਇਸ ਬੀਮਾਰੀ ਕਾਰਨ ਉਸਦੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਬਹੁਤ ਘੱਟ ਸੀ ਅਤੇ ਉਸਨੂੰ ਅਕਸਰ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਸੀ।
ਅਭਿਜੀਤ ਦੇ ਪਿਤਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਰਿਵਾਰ ਇੱਕ ਖੁਸ਼ ਪਰਿਵਾਰ ਸੀ ਪਰ ਜਦੋਂ ਅਭਿਜੀਤ 10 ਮਹੀਨਿਆਂ ਦਾ ਹੋਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਥੈਲੇਸੀਮੀਆ ਨਾਂ ਦੀ ਬੀਮਾਰੀ ਹੈ ਤਾਂ ਉਸ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਜਦੋਂ ਡਾਕਟਰਾਂ ਤੋਂ ਇਸ ਬੀਮਾਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਤਾਂ ਫਿਰ ਵੀ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਤੇ ਇਸ ਬੀਮਾਰੀ ਸਬੰਧ ਉਸ ਨੇ ਵੱਖ-ਵੱਖ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ‘ਤੇ ਰਿਸਰਚ ਸ਼ੁਰੂ ਕੀਤੀ ਤੇ ਡਾਕਟਰਾਂ ਨਾਲ ਇਸ ਸਬੰਧੀ ਸਲਾਹ-ਮਸ਼ਵਰਾ ਕੀਤਾ। ਜਦੋਂ ਉਸ ਨੇ ਪੱਕੇ ਤੌਰ ‘ਤੇ ਇਲਾਜ ਕਰਨ ਲਈ ਬੋਨਮੈਰੋ ਟਰਾਂਸਪਲਾਂਟ ਬਾਰੇ ਸੁਣਿਆ ਉਸਨੇ ਇਸ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੱਤਾ। ਪਰ ਪਰਿਵਾਰ ਦੇ ਕਿਸੇ ਮੈਂਬਰ ਦਾ ਬੋਨਮੈਰੋ ਮੇਲ ਨਾ ਖਾਧਾ।ਸਾਲ 2017 ਵਿੱਚ ਉਸਨੇ ਇੱਕ ਲੇਖ ਪੜ੍ਹਿਆ “ਸੇਵੀਅਰ ਸਿਬਲਿੰਗ” (ਜੀਵਨ ਬਚਾਉਣ ਵਾਲੇ ਭੈਣ ਭਰਾ)। ਇਸ ਦਾ ਮਤਲਬ ਵੱਡੇ ਭੈਣ ਜਾਂ ਭਰਾ ਨੂੰ ਅੰਗ, ਸੈਲ ਜਾਂ ਬੋਨਮੈਰੋ ਦਾਨ ਕਰਨ ਲਈ ਬੱਚਾ ਪੈਦਾ ਕਰਨਾ। ਉਹ ਭਾਰਤ ਦੇ ਮੰਨੇ-ਪ੍ਰਮੰਨੇ ਫ਼ਰਟਿਲੀਟੀ ਮਾਹਰ ਡਾਕਟਰ ਮਨੀਸ਼ ਬੈਂਕਰ ਕੋਲ ਗਿਆ। ਉਨ੍ਹਾਂ ਨੇ ਅਭੀਜੀਤ ਦੇ ਇਲਾਜ ਲਈ ਥੈਲੇਸੀਮੀਆਂ ਤੋਂ ਮੁਕਤ ਭਰੂਣ ਬਣਾਉਣ ਲਈ ਪ੍ਰੇਰਿਆ।ਅਭਿਜੀਤ ਸੋਲੰਕੀ ਥੈਲੇਸੀਮੀਆ ਮੇਜਰ ਨਾਲ ਪੀੜਤ ਹਨ ਸੋਲੰਕੀ ਨੇ ਕਿਹਾ ਕਿ ਉਨ੍ਹਾਂ ਨੇ ਸੇਵੀਅਰ ਸਿਬਲਿੰਗ ਦਾ ਰਾਹ ਚੁਣਿਆ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ।ਇੱਕ ਹਸਪਤਾਨ ਨੇ ਕਿਹਾ ਕਿ ਅਮਰੀਕਾ ਵਿੱਚ ਮੈਚ ਕਰਦੇ ਬੋਨਮੈਰੋ ਟਿਸ਼ੂ ਲੱਭ ਗਏ ਹਨ ਪਰ ਇਸਦੀ ਕੀਮਤ ਹੱਦੋਂ ਵੱਧ ਸੀ ਪੰਜ ਲੱਖ ਰੁਪਿਆਂ ਤੋਂ ਲੈ ਕੇ 10 ਲੱਖ ਤੱਕ।ਕਿਉਂਕਿ ਉਹ ਦਾਨ ਕਰਨ ਵਾਲਾ ਪਰਿਵਾਰ ਨਾਲ ਸਬੰਧਿਤ ਨਹੀਂ ਸੀ ਇਸ ਕਰਕੇ ਇਸ ਮਾਮਲੇ ਵਿੱਚ ਸਫ਼ਲਤਾ ਦੀ ਦਰ 20-30 ਫ਼ੀਸਦੀ ਸੀ।
ਇਸ ਲਈ ਅਭਿਜੀਤ ਦੇ ਪਿਤਾ ਸੋਲੰਕੀ ਨੇ ਸੇਵੀਅਰ ਸਿਬਲਿੰਗ ਦੀ ਤਕਨੀਕ ਨਾਲ ਬੱਚੀ ਪੈਦਾ ਕਰਨ ਬਾਰੇ ਸੋਚਿਆ ਅਤੇ ਇਸ ਲਈ ਕਾਵਿਆ ਦੇ ਜਨਮ ਲਈ ਜਿਸ ਤਕਨੀਕ ਦੀ ਵਰਤੋਂ ਕੀਤੀ ਗਈ ਉਸਨੂੰ ਪ੍ਰੀ-ਇਮਪਲਾਂਟੇਸ਼ਨ ਜੈਨੇਟਿਕ ਡਾਇਗਨੋਸਿਸਿ ਕਿਹਾ ਜਾਂਦਾ ਹੈ।ਇਸ ਰਾਹੀਂ ਬਿਮਾਰੀ ਪੈਦਾ ਕਰਨ ਵਾਲਾ ਜੀਨ ਭਰੂਣ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਇਸਦੀ ਵਰਤੋਂ ਭਾਰਤ ਵਿੱਚ ਹੁਣ ਤੋਂ ਕੁਝ ਸਾਲ ਪਹਿਲਾਂ ਕੀਤੀ ਗਈ ਸੀ। ਪਰ ਇਹ ਪਹਿਲੀ ਵਾਰ ਸੀ ਕਿ ਇਸਦੀ ਵਰਤੋਂ ਸੇਵੀਅਰ ਸਿਬਲਿੰਗ ਬਣਾਉਣ ਲਈ ਕੀਤੀ ਗਈ ਹੋਵੇ।ਡਾਕਟਰ ਬੈਂਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਭਰੂਣ ਬਣਾਉਣ ਵਿੱਚ ਛੇ ਮਹੀਨੇ ਲੱਗ ਗਏ, ਸਕਰੀਨ ਕਰਨਾ ਅਤੇ ਅਭੀਜੀਤ ਦੇ ਨਾਲ ਮੈਚ ਕਰਵਾਉਣਾ। ਜਦੋਂ ਇਹ ਪੂਰੀ ਤਰ੍ਹਾਂ ਮਿਲ ਗਿਆ ਤਾਂ ਉਸਨੂੰ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਗਿਆ ਤੇ ਇਸ ਤੋਂ ਬਾਅਦ ਵੀ ਮਾਪਿਆਂ ਨੂੰ 18 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਿਆ ਤਾਂ ਜੋ ਇਸ ਦਾ ਭਾਰ 10 12 ਕਿਲੋ ਤੱਕ ਹੋ ਜਾਵੇ ਤੇ ਬੋਨਮੈਰੋ ਟਰਾਂਸਪਲਾਂਟ ਕੀਤਾ ਜਾ ਸਕੇ ਤੇ ਆਖਿਰ ਮਾਰਚ ‘ਚ ਬੋਨਮੈਰੋ ਟਰਾਂਸਪਲਾਂਟ ਕੀਤਾ ਗਿਆ ਤੇ ਫਿਰ ਕੁਝ ਮਹੀਨੇ ਇੰਤਜ਼ਾਰ ਕਰਨਤੋਂ ਬਾਅਦ ਅਭਿਜੀਤ ਦੇ ਟੈਸਟ ਕਰਵਾਏ ਗਏ ਤੇ ਡਾਕਟਰਾਂ ਨੇ ਦੱਸਿਆ ਕਿ ਹੁਣ ਉਸ ਦੀ ਤਬੀਅਤ ਪਹਿਲਾਂ ਨਾਲੋਂ ਬੇਹਤਰ ਹੈ ਅਤੇ ਉਹ ਦਾ ਹੀਮੋਗਲੋਬਿਨ ਵੀ 11 ਗ੍ਰਾਮ ਹੋ ਗਿਆ ਹੈ। ਸਾਡੇ ਦੋਵੇਂ ਬੱਚੇ ਅਭਿਜੀਤ ਤੇ ਕਾਵਿਆ ਬਿਲਕੁਲ ਤੰਦਰੁਸਤ ਹਨ। ਇਸ ਤਰ੍ਹਾਂ 18 ਮਹੀਨਿਆਂ ਦੀ ਭੈਣ ਆਪਣੇ ਭਰਾ ਲਈ ਵਰਦਾਨ ਸਾਬਤ ਹੋਈ ਅਤੇ ਉਸ ਨੇ ਆਪਣੇ ਭਰਾ ਦੀ ਜਾਨ ਬਚਾਈ।