Chandigarh is the : ਚੰਡੀਗੜ੍ਹ : ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚੋਂ ਚੰਡੀਗੜ੍ਹ ਸਭ ਤੋਂ ਬਿਹਤਰ ਹੈ। ਪਬਲਿਕ ਅਫੇਅਰ ਸੈਂਟਰ(ਪੀਏਸੀ) ਵੱਲੋਂ ਜਾਰੀ ਕੀਤੇ ਗਏ ਪਬਲਿਕ ਅਫੇਅਰ ਇੰਡੈਕਸ (ਪੀਏਆਈ)2020 ਵਿੱਚ ਇਹ ਗੱਲ ਕਹੀ ਗਈ ਹੈ। ਇਸ ਸੂਚੀ ਮੁਤਾਬਕ ਸੂਬਿਆਂ ਦੀ ਸ਼ਾਸਨ ਵਿਵਸਥਾ ਤੇ ਗਵਰਨੈਂਸ ਦੇ ਮਾਮਲਿਆਂ ਚ ਕੇਰਲ ਦੇਸ਼ ਚੋਂ ਪਹਿਲੇ ਨੰਬਰ ’ਤੇ ਹੈ,ਜਦਿ ਕਿ ਦੂਜੇ ਨੰਬਰ ’ਤੇ ਗੋਆ ਹੈ। ਬੰਗਲੂਰੂ ਤੋਂ ਚਲਾਏ ਜਾਂ ਰਹੇ ਵਾਲੰਟੀਅਰ ਸੰਗਠਨ ਨੇ ਸ਼ੁੱਕਰਵਾਰ ਨੂੰ ਰਿਪੋਰਟ ਜਾਰੀ ਕੀਤੀ ਹੈ। ਕੇਂਦਰ ਸ਼ਾਸਤ ਰਾਜਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ 1.05 ਅੰਕਾਂ ਦੇ ਨਾਲ ਪਹਿਲੇ ਸਥਾਨ ਤੇ ਹੈ ਇਸ ਤੋਂ ਬਾਅਦ ਦੂਜੇ ਸਥਾਨ ਤੇ ਪੁਡੂਚੇਰੀ ਜਦਕਿ ਤੀਜੇ ਨੰਬਰ ਤੇ ਲਕਸ਼ਦੀਪ ਹੈ । ਬੰਗਲੌਰ ਤੋਂ ਚਲਾਏ ਜਾਣ ਵਾਲੇ ਇੱਕ ਐੱਨ. ਜੀ. ਓ. ਨੇ ਸ਼ੁੱਕਰਵਾਰ ਨੂੰ ਪੀ. ਏ. ਈ. ਦੀ ਸਾਲਾਨਾ ਰਿਪੋਰਟ ਜਾਰੀ ਕੀਤੀ। ਇਸ ਸੰਗਠਨ ਦੇ ਪ੍ਰਧਾਨ ਭਾਰਤੀ ਪੁਲਾਸ਼ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਦੇ ਕਸਤੂਰੀਰੰਗਨ ਹਨ। ਪੀ. ਏ. ਆਈ. ਮੁਤਾਬਕ ਰਾਜਾਂ ਦੀ ਰੈਂਕਿੰਗ ਸਥਾਈ ਵਿਕਾਸ ਦੇ ਸੰਦਰਭ ‘ਚ ਏਕੀਕ੍ਰਿਤ ਸੂਚਕਾਂਕ ‘ਤੇ ਆਧਾਰਿਤ ਹੈ।
ਵਿਕਾਸ ਦੇ ਮਾਮਲੇ ‘ਚ ਤਿੰਨ ਆਧਾਰਾਂ ਸਮਾਨਤਾ, ਵਿਕਾਸ ਤੇ ਨਿਰੰਤਰਤਾ ਦੇ ਆਧਾਰ ‘ਤੇ ਕੀਤਾ ਗਿਆ। ਸਾਰੇ ਰਾਜਾਂ ਤੇ ਯੂ. ਟੀ. ਨੂੰ ਪਰਖਿਆ ਗਿਆ। ਇਸ ‘ ਜਿਸ ਸੂਬੇ ਜਾਂ ਯੂ. ਟੀ. ਦਾ ਕੰਮ ਬਿਹਤਦਰ ਰਿਹਾ ਉਸ ਨੂੰ ਸੂਚਕਾਂਕ ‘ਚ ਉਸੇ ਆਧਾਰ ‘ਤੇ ਜਗ੍ਹਾ ਦਿੱਤੀ ਗਈ। ਚੰਡੀਗੜ੍ਹ ਆਪਣੇ ਮਾਡਰਨ ਆਰਕੀਟੈਕਚਰ ਵਰਕ ਲਈ ਵਿਸ਼ਵ ਪ੍ਰਸਿੱਧ ਹੈ। ਨਾਲ ਹੀ ਇਥੇ ਡਿਵੈਲਪਮੈਂਟ ਵਰਕ ਲਗਾਤਾਰ ਹੁੰਦੇ ਰਹਿੰਦੇ ਹਨ। ਸਾਰੇ ਸਰਵਿਸਿਸਜ਼ ਦੀ ਪਬਲਿਕ ਡਲਿਵਰੀ ਵੀ ਸਮੇਂ ‘ਤੇ ਹੋ ਰਹੀ ਹੈ। ਰਿਪੋਰਟ ਅਨੁਸਾਰ ਸ਼ਾਸਨ ‘ਚ ਵੱਡੇ ਸੂਬਿਆਂ ਦੀ ਸ਼੍ਰੇਣੀ ‘ਚ ਚਾਰ ਰੈਂਕਾਂ ‘ਤੇ ਦੱਖਣੀ ਰਾਜ ਕੇਰਲ (1.388 ਪੀਏਆਈ ਸੂਚਕਾਂਕ ਅੰਕ), ਤਾਮਿਲਨਾਡੂ (0.912), ਆਂਧਰਾ ਪ੍ਰਦੇਸ਼ (0.531) ਅਤੇ ਕਰਨਾਟਕ (0.468) ਕਾਬਜ਼ ਹੈ। ਸੰਗਠਨ ਦੇ ਮੁਤਾਬਕ ਇਸ ਸ਼੍ਰੇਣੀ ‘ਚ ਉੱਤਰ ਪ੍ਰਦੇਸ਼, ਓਡੀਸ਼ਾ ਤੇ ਬਿਹਾਰ ਆਖਰੀ ਪਾਇਦਾਨ ‘ਤੇ ਹੈ। ਇਨ੍ਹਾਂ ਸੂਬਿਆਂ ਦੀ ਪੀਏਆਈ ਅੰਕ ਨਾਕਾਰਾਤਮਕ ਹੈ।
ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਨੂੰ ਤ੍ਰਿਣਾਤਮਕ 1.461, ਓਡੀਸ਼ਾ ਨੂੰ ਤ੍ਰਿਣਾਤਮਕ 1.201 ਅਤੇ ਬਿਹਾਰ ਨੂੰ ਤ੍ਰਿਣਾਤਮਕ 1.158 ਪੀਏਆਈ ਮਿਲਿਆ ਹੈ। ਛੋਟੇ ਸੂਬਿਆਂ ਦੀ ਸ਼੍ਰੇਣੀ ‘ਚ ਗੋਆ ਨੂੰ 1.745 ਪੀਏਆਈ ਨਾਲ ਚੋਟੀ ਦੀ ਰੈਂਕਿੰਗ ਮਿਲੀ ਹੈ। ਇਸ ਤੋਂ ਬਾਅਦ ਮੇਘਾਲਿਆ (0.797) ਅਤੇ ਹਿਮਾਚਲ ਪ੍ਰਦੇਸ਼ (0.725) ਦੀ ਤਾਂ ਹੈ। ਇਸ ਸ਼੍ਰੇਣੀ ‘ਚ ਸਭ ਤੋਂ ਖਰਾਬ ਪ੍ਰਦਰਸ਼ਣ ਮਣੀਪੁਰ (ਤ੍ਰਿਣਾਤਮਕ 0.363), ਦਿੱਲੀ (ਤ੍ਰਿਣਾਤਮਕ 0.289) ਅਤੇ ਉਤਰਾਖੰਡ (ਤ੍ਰਿਣਾਤਮਕ 0.277) ਦਾ ਹੈ।