Tourists will now : ਚੰਡੀਗੜ੍ਹ : ਲਗਭਗ ਸਾਢੇ ਸੱਤ ਮਹੀਨੇ ਬਾਅਦ ਦੁਬਾਰਾ ਤੋਂ ਸੁਖਨਾ ਲੇਕ ਦੀ ਰੌਣਕ ਫਿਰ ਤੋਂ ਦੁਬਾਰਾ ਪਰਤ ਆਈ ਹੈ। ਲੇਕ ‘ਚ ਬੋਟਿੰਗ ਸ਼ੁਰੂ ਹੋ ਗਈ ਹੈ ਤੇ ਹੁਣ ਲੇਕ ‘ਤੇ ਬਾਕੀ ਸਾਰੀਆਂ ਐਕਟੀਵਿਟੀਜ਼ ਵੀ ਹੋਣਗੀਆਂ। ਕਈ ਮਹੀਨਿਆਂ ਤੋਂ ਬੰਦ ਪਿਆ ਸੈਂਟਰ ਫਿਰ ਤੋਂ ਖੋਲ੍ਹਿਆ ਜਾਵੇਗਾ। ਸੈਂਟਰ ਬੰਦ ਹੋਣ ਨਾਲ ਸੈਲਾਨੀਆਂ ਨੂੰ ਨਿਰਾਸ਼ ਪਰਤਣਾ ਪੈਂਦਾ ਸੀ। ਹੁਣ ਉਹ ਲੇਕ ਸਬੰਧੀ ਸਾਰੀ ਜਾਣਕਾਰੀ ਇਸ ਸੈਂਟਰ ਤੋਂ ਲੈ ਸਕਣਗੇ। ਇੰਟਰਪ੍ਰਿਨਓਰ ਸੈਂਟਰ ‘ਚ ਲੇਕ ਕਿਸ ਮੌਸਮ ‘ਚ ਕਿਹੋ ਜਿਹੀ ਦਿਖਦੀ ਹੈ, ਜਲਵਾਯੂ, ਵਾਈਲਡ ਲਾਈਫ ਆਦਿ ਦੀ ਜਾਣਕਾਰੀ ਮਿਲਦੀ ਹੈ। ਇਥੇ ਪੰਛੀਆਂ ਦੀ ਆਵਾਜ਼ ਪਛਾਣਨ ਲਈ ਵੀ ਇਕਵੂਪਮੈਂਟ ਲਗਾਇਆ ਗਿਆ ਹੈ। ਸ਼ਿਵਾਲਿਕ ਹਿੱਲਸ ‘ਚ ਮਿਲਣ ਵਾਲੇ ਬਨਸਪਤੀਆਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਸੁਖਨਾ ਲੇਕ ‘ਤੇ ਆਉਣ ਵਾਲਾ ਹਰ ਸੈਲਾਨੀ ਰੈਗੂਲੇਟਰੀ ਐਂਡ ਅਤੇ ਇੰਟਰਪ੍ਰਿਨਓਰ ਸੈਂਟਰ ਜ਼ਰੂਰ ਦੇਖਦਾ ਹੈ। ਇਸ ਦੀ ਐਂਟਰੀ ਬਿਲਕੁਲ ਫ੍ਰੀ ਹੈ।
ਸੁਖਨਾ ਲੇਕ ਦੇ ਰੇਗੂਲੇਟਰੀ ਐਂਡ ‘ਤੇ ਬਰਡ ਵਾਚਿੰਗ ਪੁਆਇੰਟ ਵੀ ਨਵੰਬਰ ‘ਚ ਬਰਡ ਪ੍ਰੇਮੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਬਰਡ ਪ੍ਰੇਮੀ ਸੁਖਨਾ ਲੇਕ ਦੇ ਪਿੱਛੇ ਟਰੈਕ ‘ਤੇ ਜਾ ਕੇ ਪੰਛੀ ਵੀ ਦੇਖ ਸਕਣਗੇ। ਸਰਦੀਆਂ ‘ਚ ਸੁਖਨਾ ਲੇਕ ‘ਤੇ ਲੱਖਾਂ ਮੀਲ ਦੂਰ ਤੋਂ ਦੁਰਲਭ ਜਾਤੀ ਦੇ ਪੰਛੀ ਆਉਂਦੇ ਹਨ। ਇਹ ਉਨ੍ਹਾਂ ਏਰੀਆ ਤੋਂ ਲੇਕ ‘ਤੇ ਭੋਜਨ ਦੀ ਭਾਲ ‘ਚ ਆਉਂਦੇ ਹਨ ਜਿਥੇ ਤਾਪਮਾਨ ਮਾਈਨਸ ‘ਚ ਜਾਣ ਦੀ ਵਜ੍ਹਾ ਨਾਲ ਨਦੀ, ਨਾਲੇ, ਝਰਨੇ ਸਾਰੇ ਜੰਮ ਜਾਂਦੇ ਹਨ। ਚੀਨ ਤੇ ਰੂਸ ਦੇ ਸਾਈਬੇਰੀਆ ਤੋਂ ਪੰਛੀ ਇਥੇ ਆਉਂਦੇ ਹਨ। ਇਸੇ ਤਰ੍ਹਾਂ ਹੋਰ ਦੂਰ-ਦੁਰਾਡੇ ਤੋਂ ਵੀ ਪੰਛੀ ਆਉਂਦੇ ਹਨ। ਉਹ ਨਵੰਬਰ, ਦਸੰਬਰ ‘ਚ ਆਉਣ ਤੋਂ ਬਾਅਦ ਮਾਰਚ, ਅਪ੍ਰੈਲ ਤੱਕ ਇਥੇ ਰੁਕਦੇ ਹਨ ਤੇ ਫਿਰ ਵਾਪਸ ਚਲੇ ਜਾਂਦੇ ਹਨ। ਇਨ੍ਹਾਂ ਪੰਛੀਆਂ ਲਈ ਫਾਰੈਸਟ ਡਿਪਾਰਟਮੈਂਟ ਨੇ ਸਿਟੀ ਫਾਰੈਸਟ ‘ਚ ਸ਼ੈਲੋ ਵਾਟਰ ਬਾਡੀ ਵੀ ਬਣਾਈ ਹੈ ਤਾਂ ਕਿ ਪੰਛੀਆਂ ਨੂੰ ਘੱਟ ਪਾਣੀ ‘ਚ ਆਸਾਨੀ ਨਾਲ ਭੋਜਨ ਮਿਲ ਸਕੇ।
ਇਸ ਦੇ ਨਾਲ ਹੀ ਲੇਕ ‘ਚ ਬੋਟਿੰਗ ਲਈ ਪ੍ਰਸ਼ਾਸਨ ਨੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ ਜਾਰੀ ਕੀਤਾ ਹੈ। ਫਿਲਹਾਲ ਪਹਿਲਾਂ ਦੀ ਤਰ੍ਹਾਂ ਬੋਟ ‘ਚ ਪੂਰੀ ਸਮਰੱਥਾ ਨਾਲ ਸਵਾਰੀ ਨਹੀਂ ਬਿਠਾਈ ਜਾਵੇਗੀ। ਅਜੇ 50 ਫੀਸਦੀ ਸਮਰੱਥਾ ਦੇ ਨਾਲ ਹੀ ਇਨ੍ਹਾਂ ਨੂੰ ਚਲਾਇਆ ਜਾਵੇਗਾ। ਪੈਡਲ ਚਾਰ ਸੀਟ ਵਾਲੀ ਬੋਟ ‘ਚ ਹੀ ਦੋ ਹੀ ਯਾਤਰੀ ਬੋਟਿੰਗ ਕਰ ਸਕਣਗੇ। ਸੈਲਾਨਾ ਸ਼ਿਕਾਰਾ ਬੋਟ ਦਾ ਵੀ ਮਜ਼ਾ ਲੈ ਸਕਣਗੇ। ਸ਼ਿਕਾਰਾ ਬੋਟ ਦੀ ਸਮਰੱਥਾ ਪੰਜ ਸੀਟਾਂ ਹਨ ਪਰ ਅਜੇ ਸਿਰਫ 3 ਹੀ ਬੈਠ ਸਕਣਗੇ। ਟਿਕਟ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪੈਡਲ ਬੋਟ ‘ਚ 30 ਮਿੰਟ ਲਈ 200 ਰੁਪਏ ਅਤੇ ਇੰਨੀ ਹੀ ਸਕਿਓਰਿਟੀ ਜਮ੍ਹਾ ਹੋਵੇਗੀ ਜੋ ਬਾਅਦ ‘ਚ ਵਾਪਸ ਕਰ ਦਿੱਤੀ ਜਾਵੇਗੀ ਤੇ ਕਰੂਜ਼ ਬੋਟ ਲਈ ਪ੍ਰਤੀ ਯਾਤਰੀ 300 ਰੁਪਏ ਟਿਕਟ ਲੱਗੇਗੀ। ਕੋਰੋਨਾ ਕਾਰਨ ਐੱਸ. ਓ. ਪੀ. ਅਤੇ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾ ਰਿਹਾ ਹੈ। ਸੈਲਾਨੀ ਦਾ ਨਾਂ, ਪਤਾ ਤੇ ਮੋਬਾਈਲ ਨੰਬਰ ਵੀ ਦਰਜ ਕੀਤਾ ਜਾ ਰਿਹਾ ਹੈ। ਟੈਂਪਰੇਚਰ ਮਾਨਕਾਂ ਮੁਤਾਬਕ ਹੋਣ ‘ਤੇ ਹੀ ਬੋਟਿੰਗ ਲਈ ਭੇਜਿਆ ਜਾ ਰਿਹਾ ਹੈ।