12 deaths, 325 : ਪੰਜਾਬ ‘ਚ ਹੁਣ ਤੱਕ ਲਗਭਗ 2620786 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 16578 ਸੈਂਪਲ ਅੱਜ ਲਏ ਗਏ ਜਿਨ੍ਹਾਂ ‘ਚੋਂ 133975 ਵਿਅਕਤੀਆਂ ਦੇ ਸੈਂਪਲ ਪਾਜੀਟਿਵ ਪਾਏ ਗਏ। ਰਾਹਤ ਭਰੀ ਗੱਲ ਇਹ ਵੀ ਸਾਹਮਣੇ ਆਈ ਕਿ ਹੁਣ ਤੱਕ 125566 ਲੋਕਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। 4195 ਐਕਟਿਵ ਕੇਸਾਂ ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ। 99 ਮਰੀਜ਼ ਆਕਸੀਜਨ ‘ਤੇ ਹਨ। 16 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਪੰਜਾਬ ‘ਚ ਹੁਣ ਤੱਕ 4214 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਨੂੰ ਹਾਰ ਚੁੱਕੇ ਹਨ।
ਸੂਬੇ ‘ਚ ਅੱਜ 368 ਮਰੀਜ਼ਾਂ ਨੂੰ ਕੋਰੋਨਾ ‘ਤੇ ਆਪਣੀ ਜੰਗ ਨੂੰ ਜਿੱਤ ਲਿਆ ਗਿਆ ਤੇ ਡਿਸਚਾਰਜ ਕੀਤਾ ਗਿਆ। ਜਲੰਧਰ ਤੋਂ 47, ਬਠਿੰਡੇ ਤੋਂ 26, ਹੁਸ਼ਿਆਰਪੁਰ ਤੋਂ 39, ਪਠਾਨਕੋਟ ਤੋਂ 15, ਸੰਗਰੂਰ ਤੋਂ2, ਕਪੂਰਥਲਾ ਤੋਂ 5, ਲੁਧਿਆਣੇ ਤੋਂ 11, ਮੁਕਤਸਰ ਤੋਂ 28, ਫਾਜ਼ਿਲਕਾ ਤੋਂ 12, ਫਤਿਹਗੜ੍ਹ ਸਾਹਿਬ ਤੋਂ 2, ਬਰਨਾਲਾਤੋਂ 24, ਤਰਨਤਾਰਨ ਤੋਂ 6, ਐੱਸ. ਬੀ. ਐੱਸ. ਨਗਰ ਤੋਂ 8 ਤੇ ਮਾਨਤਾ ਤੋਂ 7 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ 12 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ ਪਟਿਆਲੇ, ਤਰਨਤਾਰਨ ਤੇ ਹੁਸ਼ਿਆਰਪੁਰ, ਜਲੰਧਰ ਤੋਂ 2, ਫਾਜ਼ਿਲਕਾ, ਲੁਧਿਆਣਾ, ਮੋਗਾ ਤੇ ਸੰਗਰੂਰ ਤੋਂ 1-1 ਮਰੀਜ਼ ਦੀ ਮੌਤ ਹੋ ਗਈ।
ਕੋਰੋਨਾ ਦਾ ਪ੍ਰਭਾਵ ਪੰਜਾਬ ‘ਚ ਦਿਨੋ-ਦਿਨ ਘੱਟ ਰਿਹਾ ਹੈ। ਅੱਜ ਤੋਂ ਰਾਜ ਵਿੱਚ ਸਿਨੇਮਾ, ਮਲਟੀਪਲੈਕਸ ਅਤੇ ਮਨੋਰੰਜਨ ਪਾਰਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਆਪਣੇ ਸਾਰੇ ਸਰਕਾਰੀ ਵਿਭਾਗਾਂ ਵਿਚ 50 ਪ੍ਰਤੀਸ਼ਤ ਸਟਾਫ ਦੀ ਸ਼ਰਤ ਵਾਪਸ ਲੈ ਲਈ ਸੀ। ਇਹ ਫੈਸਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਘੱਟਦੇ ਕੇਸਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ ਪਰ ਇਸ ਦੇ ਨਾਲ ਹੀ ਸਾਨੂੰ ਅਹਿਤਿਆਤ ਵੀ ਵਰਤਣੀ ਪਵੇਗੀ ਤਾਂ ਜੋ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕੇ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ।