Villages where women : ਕਰਵਾ ਚੌਥ ਦਾ ਤਿਓਹਾਰ ਪਤੀ-ਪਤਨੀ ਵਿਚ ਤਿਆਗ ਤੇ ਸਮਰਪਣ ਨਾਲ ਪ੍ਰੇਮ ਦਾ ਪ੍ਰਤੀਕ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਬਿਨਾਂ ਪਾਣੀ ਪੀਤੇ ਵਰਤ ਰੱਖਦੀਆਂ ਹਨ ਤੇ ਚੰਨ੍ਹ ਦੇਖ ਕੇ ਆਪਣਾ ਵਰਤ ਖੋਲ੍ਹਦੀਆਂ ਹਨ ਪਰ ਹਰਿਆਣਾ ਦੇ ਕਰਨਾਲ ਜਿਲ੍ਹੇ ਦੇ ਔਗੰਦ, ਗੋਂਦਰ ਤੇ ਕਤਲਾਹੇੜੀ ਪਿੰਡ ‘ਚ ਰਾਜਪੂਤ ਸਮਾਜ ਦੇ ਚੌਹਾਨ ਵੰਸ਼ ‘ਚ ਅੱਜ ਵੀ ਕਰਵਾਚੌਥ ਦਾ ਤਿਓਹਾਰ ਨਹੀਂ ਮਨਾਇਆ ਜਾਂਦਾ। ਸਦੀਆਂ ਪਹਿਲਾਂ ਦੇ ਕਿਸੇ ਸਰਾਪ ਤੋਂ ਮੁਕਤ ਨਹੀਂ ਹੋ ਸਕੇ ਜਿਸ ਕਾਰਨ ਇਨ੍ਹਾਂ ਪਿੰਡਾਂ ‘ਚ ਚਿਰਾਂ ਤੋਂ ਕਰਵਾਚੌਥ ਦਾ ਵਰਤ ਨਹੀਂ ਰੱਖਿਆ ਗਿਆ। ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੋਂ ਲਗਭਗ 600 ਸਾਲ ਪਹਿਲਾਂ ਰਾਹੜਾ ਦੀ ਇੱਕ ਲੜਕੀ ਦਾ ਵਿਆਹ ਗੋਂਦਰ ਦੇ ਇੱਕ ਨੌਜਵਾਨ ਨਾਲ ਹੋਇਆ ਸੀ ਤਾਂ ਉਸ ਦੌਰਾਨ ਜਦੋਂ ਉਹ ਲੜਕੀ ਆਪਣੇਪੇਕੇ ਗਈ ਸੀ ਉਥੇ ਕਰਵਾਚੌਥ ਤੋਂ ਇੱਕ ਰਾਤ ਪਹਿਲਾਂ ਉਸ ਨੇ ਸੁਪਨੇ ‘ਚ ਦੇਖਿਆ ਕਿ ਕਿਸੇ ਨੇ ਉਸ ਦੇ ਪਤੀ ਦੀ ਹੱਤਿਆ ਕਰਕੇ ਲਾਸ਼ ਨੂੰ ਬਾਜਰੇ ਦੇ ਖੇਤ ‘ਚ ਲੁਕਾ ਦਿੱਤਾ ਸੀ। ਉਸ ਨੇ ਇਹ ਗੱਲ ਆਪਣੇ ਪੇਕੇ ਵਾਲਿਆਂ ਨੂੰ ਦੱਸੀ ਤਾਂ ਕਰਵਾਚੌਥ ਦੇ ਦਿਨ ਸਾਰੇ ਉਸ ਦੇ ਸਹੁਰੇ ਗੋਂਦਰ ਗਏ ਪਰ ਉਥੇ ਉਸ ਦਾ ਪਤੀ ਨਹੀਂ ਮਿਲਿਆ ਤੇ ਫਿਰ ਉਸ ਤੋਂ ਬਾਅਦ ਸੁਪਨੇ ‘ਚ ਦਿਖੀ ਜਗ੍ਹਾ ‘ਤੇ ਮਹਿਲਾ ਦਾ ਪਤੀ ਮ੍ਰਿਤਕ ਹਾਲਤ ‘ਚ ਮਿਲਿਆ ਸੀ।
ਕਿਹਾ ਜਾਂਦਾ ਹੈ ਕਿ ਔਰਤ ਨੇ ਉਸ ਦਿਨ ਕਰਵਾਚੌਥ ਦਾ ਵਰਤ ਰੱਖਿਆ ਸੀ, ਇਸ ਲਈ ਉਸ ਨੇ ਘਰ ‘ਚ ਹੀ ਆਪਣੇ ਤੋਂ ਵੱਡੀਆਂ ਔਰਤਾਂ ਨੂੰ ਆਪਣਾ ਕਰਵਾ ਦੇਣਾ ਚਾਹਿਆ ਤਾਂ ਉਨ੍ਹਾਂ ਨੇ ਇਸ ਨੂੰ ਅਸ਼ੁੱਭ ਮੰਨਦੇ ਹੋਏ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਔਰਤ ਕਰਵਾ ਸਮੇਤ ਜ਼ਮੀਨ ‘ਚ ਸਮਾ ਗਈ ਅਤੇ ਉਸ ਨੇ ਸਰਾਪ ਦੇ ਦਿੱਤਾ ਕਿ ਜੇਕਰ ਭਵਿੱਖ ‘ਚ ਇਸ ਪਿੰਡ ਦੀ ਕਿਸੇ ਵੀ ਸੁਹਾਗਿਨ ਨੇ ਕਰਵਾਚੌਥ ਦਾ ਵਰਤ ਰੱਖਿਆ ਤਾਂ ਉਸ ਦਾ ਸੁਹਾਗ ਉਜੜ ਜਾਵੇਗਾ। ਮਾਨਤਾ ਹੈ ਕੇ ਉਦੋਂ ਤੋਂ ਹੀ ਇਸ ਪਿੰਡ ਦੀਆਂ ਸੁਹਾਗਣ ਔਰਤਾਂ ਨੇ ਅਨਹੋਣੀ ਦੇ ਡਰ ਤੋਂ ਵਰਤ ਰੱਖਣਾ ਛੱਡ ਦਿੱਤਾ। ਹਾਲਾਂਕਿ ਕਤਲਾਹੇੜੀ ਤੇ ਔਂਗਦ ਪਿੰਡ ਕੁਝ ਸਾਲਾਂ ਬਾਅਦ ਗੋਂਦਰ ਪਿੰਡ ਤੋਂ ਵੱਖ ਹੋ ਗਏ ਪਰ ਉਨ੍ਹਾਂ ਦੇ ਵੰਸ਼ਜ ਗੋਂਦਰ ਦੇ ਸਨ ਇਸ ਲਈ ਇਥੇ ਵੀ ਇਸ ਪ੍ਰੰਪਰਾ ਨੂੰ ਮੰਨਿਆ ਜਾਂਦਾ ਹੈ।
ਕਰਵਾਚੌਥ ਨੂੰ ਲੈ ਕੇ ਵੱਖ-ਵੱਖ ਕਥਾਵਾਂ ਵੱਖ-ਵੱਖ ਕਥਾਵਾਂ ਚਲਨ ‘ਚ ਹਨ ਪਰ ਇੱਕ ਪ੍ਰਚਲਿਤ ਕਥਾ ਅਨੁਸਾਰ ਇੱਕ ਵਾਰ ਸਤਿਆਵਾਨ ਨਾਂ ਦਾ ਰਾਜਾ ਸੀ ਜਿਸ ਦੀ ਪਤਨੀ ਸਾਵਿਤਰੀ ਸੀ। ਰਾਜਾ ਨੇ ਯੁੱਧ ‘ਚ ਸਾਰਾ ਕੁਝ ਗੁਆ ਦਿੱਤਾ ਤੇ ਆਪਣੇ ਪ੍ਰਾਣ ਵੀ ਗੁਆ ਦਿੱਤੇ ਸਨ। ਜਦੋਂ ਯਮਰਾਜ ਉਸ ਨੂੰ ਲੈਣ ਆਇਆ ਤਾਂ ਪਤਨੀ ਨੇ ਯਮਰਾਜ ਤੋਂ ਪ੍ਰਾਰਥਨਾ ਕੀਤੀ ਅਤੇ ਸੰਕਲਪ ਇੰਨਾ ਸ਼ਕਤੀਸ਼ਾਲੀ ਸੀ ਕਿ ਆਪਣੇ ਪਤੀ ਨੂੰ ਦੁਬਾਰਾ ਜੀਵਤ ਕਰਨ ਲਈ ਯਮਰਾਜ ਨੂੰ ਮਜਬੂਰ ਕਰ ਦਿੱਤਾ। ਜੋ ਆਤਮਾ ਸਰੀਰ ਛੱਡ ਕੇ ਚਲੀ ਗਈ ਸੀ, ਉਹ ਵਾਪਸ ਸਰੀਰ ‘ਚ ਆ ਗਈ ਜਿਸ ਤੋਂ ਬਾਅਦ ‘ਚ ਔਰਤਾਂ ਆਪਣੇ ਪਤੀ ਦੇ ਪ੍ਰਾਣਾਂ ਦੀ ਰੱਖਿਆ ਤੇ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀਆਂ ਹਨ।